26 ਜਨਵਰੀ ਦੇ ਮਾਰਚ ਲਈ ਮੈਦਾਨ 'ਚ ਨਿੱਤਰਣਗੇ ਵੱਡੇ ਕਿਸਾਨ ਲੀਡਰ
ਪੰਧੇਰ ਮੁਤਾਬਕ ਅਗਲਾ ਜੱਥਾ 12 ਜਨਵਰੀ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਵੇਗਾ ਤੇ ਇਹ ਜੱਥਾ ਕੁੰਡਲੀ ਬਾਰਡਰ ਵੱਲ ਵੱਡੀ ਸੰਖਿਆ 'ਚ ਕੂਚ ਕਰੇਗਾ, ਜਦਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਪੰਜਵਾ ਜੱਥਾ 20 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਵੇਗਾ
ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਅੱਜ ਦੀ ਕੇਂਦਰ ਸਰਕਾਰ ਨਾਲ ਅੱਠਵੇਂ ਦੌਰ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਦ ਦਿੱਲੀ 'ਚ ਸੰਘਰਸ਼ ਹੋਰ ਤਿੱਖਾ ਕਰਨ ਲਈ ਕਮਰਕੱਸੇ ਕਰ ਕਰ ਲਏ ਹਨ। ਅਗਲੇ ਦੋ ਜੱਥੇ ਦਿੱਲੀ ਰਵਾਨਾ ਕਰਨ ਲਈ ਪਿੰਡਾਂ 'ਚ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਹੈ ਤੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਬਕਾਇਦਾ ਪੰਜਾਬ ਵਾਪਸ ਪਰਤ ਆਏ ਹਨ।
ਪੰਧੇਰ ਮੁਤਾਬਕ ਅਗਲਾ ਜੱਥਾ 12 ਜਨਵਰੀ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਵੇਗਾ ਤੇ ਇਹ ਜੱਥਾ ਕੁੰਡਲੀ ਬਾਰਡਰ ਵੱਲ ਵੱਡੀ ਸੰਖਿਆ 'ਚ ਕੂਚ ਕਰੇਗਾ, ਜਦਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਪੰਜਵਾ ਜੱਥਾ 20 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਤੇ ਨਾਲ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਜੰਗੀ ਪੱਧਰ 'ਤੇ ਤਿਆਰੀਆਂ ਵੀ ਪੰਧੇਰ ਦੀ ਅਗਵਾਈ ਸ਼ੁਰੂ ਕਰ ਦਿੱਤੀਆਂ ਹਨ।
ਪੰਧੇਰ ਨੇ ਆਖਿਆ ਕਿ ਦਿੱਲੀ ਦਾ ਟਰੈਕਟਰ ਮਾਰਚ ਸ਼ਾਂਤਮਈ ਹੋਵੇਗਾ ਤੇ ਕੇਂਦਰ ਸਰਕਾਰ ਜਦ ਤਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ