ਨਵੀਂ ਦਿੱਲੀ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਪਹੁੰਦਿਆਂ ਹੀ ਵੱਡਾ ਐਕਸ਼ਨ ਕਰ ਦਿੱਤਾ। ਮਾਝੇ ਦੇ ਕਿਸਾਨਾਂ ਨੇ ਸਭ ਤੋਂ ਬਾਅਦ ਵਿੱਚ ਦਿੱਲੀ ਕੂਚ ਕੀਤਾ ਸੀ ਪਰ ਦਿੱਲੀ ਵਿੱਚ ਵਰਤੀ ਰਣਨੀਤੀ ਨਾਲ ਸੁਰੱਖਿਆ ਏਜੰਸੀਆਂ ਵੀ ਹੈਰਾਨ ਹਨ।
ਦਰਅਸਲ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਿੰਘੂ ਬਾਰਡਰ ਉਪਰ ਨਰੇਲਾ ਵੱਲ ਦੀ ਆ ਕੇ ਮੁੱਖ ਸਿੰਘੂ ਬਾਰਡਰ ਨੂੰ ਘੇਰ ਲਿਆ ਗਿਆ। ਇਸ ਕਰਕੇ ਇਲਾਕੇ ਦੀ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਗਈ। ਇਸ ਯੂਨੀਅਨ ਦੇ ਕਾਰਕੁਨ ਨਰੇਲਾ ਦੇ ਅੰਦਰਲੇ ਰਾਹਾਂ ਤੋਂ ਸੁਖਦੇਵ ਢਾਬੇ ਕੋਲੋਂ ਰੂਟ ਬਦਲਦੇ ਹੋਏ ਗੁਰੂ ਤੇਗ਼ ਬਹਾਦਰ ਚੌਕ ਜਿਸ ਨੂੰ ਆਮ ਭਾਸ਼ਾ ਵਿੱਚ ਸਿੰਘੂ ਬਾਰਡਰ ਕਿਹਾ ਜਾਂਦਾ ਹੈ, ਵਿਖੇ ਪੁੱਜੇ ਤੇ ਚੌਕ ਵਿੱਚ ਟਰੈਕਟਰ ਟਰਾਲੀਆਂ ਗੋਲ ਘੇਰੇ ਵਿੱਚ ਖੜ੍ਹੀਆਂ ਕਰਕੇ ਇਕ ਤਰ੍ਹਾਂ ਨਾਲ ਸੁਰੱਖਿਆ ਬਲਾਂ ਨੂੰ ਘੇਰ ਲਿਆ ਹੈ।
ਹੱਕਾਂ ਲਈ ਲੜਨਾ ਕੋਈ ਪੰਜਾਬੀਆਂ ਤੋਂ ਸਿੱਖੇ! ਵਾਰੇ-ਵਾਰੇ ਜਾ ਰਹੇ ਦੂਜੇ ਸੂਬਿਆਂ ਦੇ ਲੋਕ
ਹੁਣ ਦਿੱਲੀ ਵਾਲੇ ਪਾਸੇ ਕਿਰਤੀ ਕਿਸਾਨ ਯੂਨੀਅਨ ਡਟ ਗਈ ਹੈ ਤੇ ਸੋਨੀਪਤ ਵਾਲੇ ਪਾਸੇ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਵੱਲੋਂ ਰਾਹ ਮੱਲਿਆ ਹੋਇਆ ਹੈ। ਦੱਸ ਦਈਏ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮਾਝੇ ਵਿੱਚ ਸੰਘਰਸ਼ ਭਖਾਇਆ ਹੋਇਆ ਹੈ। ਇਹ ਯੂਨੀਅਨ 30 ਕਿਸਾਨ ਜਥੰਬਦੀਆਂ ਤੋਂ ਵੱਖ ਹੈ। ਇਸ ਲਈ ਮਾਝੇ ਦੇ ਕਿਸਾਨਾਂ ਨੇ ਦਿੱਲੀ ਵੱਲ ਸਭ ਤੋਂ ਮਗਰੋਂ ਕੂਚ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਾਝੇ ਦੇ ਕਿਸਾਨਾਂ ਨੇ ਦਿੱਲੀ 'ਚ ਕਰ ਦਿੱਤਾ ਵੱਡਾ ਐਕਸ਼ਨ, ਵੇਖਦੀਆਂ ਹੀ ਰਹਿ ਗਈਆਂ ਸੁਰੱਖਿਆ ਏਜੰਸੀਆਂ
ਏਬੀਪੀ ਸਾਂਝਾ
Updated at:
01 Dec 2020 11:44 AM (IST)
ਯੂਨੀਅਨ ਦੇ ਕਾਰਕੁਨ ਨਰੇਲਾ ਦੇ ਅੰਦਰਲੇ ਰਾਹਾਂ ਤੋਂ ਸੁਖਦੇਵ ਢਾਬੇ ਕੋਲੋਂ ਰੂਟ ਬਦਲਦੇ ਹੋਏ ਗੁਰੂ ਤੇਗ਼ ਬਹਾਦਰ ਚੌਕ ਜਿਸ ਨੂੰ ਆਮ ਭਾਸ਼ਾ ਵਿੱਚ ਸਿੰਘੂ ਬਾਰਡਰ ਕਿਹਾ ਜਾਂਦਾ ਹੈ, ਵਿਖੇ ਪੁੱਜੇ ਤੇ ਚੌਕ ਵਿੱਚ ਟਰੈਕਟਰ ਟਰਾਲੀਆਂ ਗੋਲ ਘੇਰੇ ਵਿੱਚ ਖੜ੍ਹੀਆਂ ਕਰਕੇ ਇਕ ਤਰ੍ਹਾਂ ਨਾਲ ਸੁਰੱਖਿਆ ਬਲਾਂ ਨੂੰ ਘੇਰ ਲਿਆ ਹੈ।
ਫਾਈਲ ਫੋਟੋ
- - - - - - - - - Advertisement - - - - - - - - -