Farmers Protest: ਅਕਾਲੀ ਦਲ ਦੇ ਇਲਜ਼ਾਮਾਂ ਮਗਰੋਂ ਭੜਕੇ ਕਿਸਾਨ, ਰਾਜੇਵਾਲ ਨੇ ਪ੍ਰੈੱਸ ਕਾਨਫਰਸ ਕਰਕੇ ਕਹੀ ਵੱਡੀ
Balbir Singh Rajewal: ਰਾਜੇਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਇੱਕ ਪ੍ਰੈੱਸ ਕਾਨਫਰੰਸ ਵਿੱਚ ਅਕਾਲੀ ਦਲ ਨੇ ਕਿਸਾਨ ਮੋਰਚੇ 'ਤੇ ਵੱਡਾ ਹਮਲਾ ਕੀਤਾ ਜਿਸ ਦੀ ਸਾਨੂੰ ਇਸ ਦੀ ਉਮੀਦ ਨਹੀਂ ਸੀ।
ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਤਲਖੀ ਵਧਦੀ ਨਜ਼ਰ ਆ ਰਹੀ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਅਕਾਲੀ ਦਲ ਵੱਲੋਂ ਬੀਤੇ ਦਿਨ ਕੀਤੀ ਪ੍ਰੈੱਸ ਕਾਨਫਰਸ ਦਾ ਜਵਾਬ ਦਿੱਤਾ ਹੈ।
ਰਾਜੇਵਾਲ ਨੇ ਕਿਹਾ ਕਿ ਬੀਤੇ ਕੱਲ੍ਹ ਇੱਕ ਪ੍ਰੈੱਸ ਕਾਨਫਰੰਸ ਵਿੱਚ ਅਕਾਲੀ ਦਲ ਨੇ ਕਿਸਾਨ ਮੋਰਚੇ 'ਤੇ ਵੱਡਾ ਹਮਲਾ ਕੀਤਾ ਜਿਸ ਦੀ ਸਾਨੂੰ ਇਸ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੂੰ ਮੋਰਚਾ ਛੱਡਣ ਲਈ ਕਿਹਾ ਹੈ ਪਰ ਸਾਨੂੰ ਅਕਾਲੀ ਦਲ ਤੋਂ ਉਮੀਦ ਨਹੀਂ ਸੀ।
ਅਕਾਲੀ ਦਲ ਨੂੰ ਜਵਾਬ ਦਿੰਦਿਆਂ ਤੇ ਉਨ੍ਹਾਂ ਦੇ ਇਲਜਾਮਾਂ 'ਤੇ ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਅਕਾਲੀ ਦਲ ਤੋਂ ਅਫਸੋਸ ਹੈ ਕਿ ਉਨ੍ਹਾਂ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪਾਰਟੀਆਂ ਨੂੰ ਭੀੜ ਲੈਣ ਲਈ ਨਹੀਂ ਕਿਹਾ ਪਰ ਐਮਪੀਜ਼ ਨੂੰ ਦਿੱਲੀ ਸੰਸਦ ਵਿੱਚ ਜਾਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਦਰਸ਼ਨ ਵਿੱਚ ਕਿਸਾਨਾਂ ਦਾ ਝੰਡਾ ਨਹੀਂ ਸੀ, ਉਹ ਗੁੰਮਰਾਹ ਕਰ ਰਹੇ ਹਨ। ਅਕਾਲੀ ਦਲ ਨੂੰ ਬੇਅਦਬੀ ਦਾ ਜਵਾਬ ਨਹੀਂ ਮਿਲ ਰਿਹਾ। ਰਾਜੇਵਾਲ ਨੇ ਖੇਤੀ ਕਾਨੂੰਨਾਂ ਬਾਰੇ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਆਰਡੀਨੈਂਸ ਪਹਿਲਾਂ ਹੀ ਆਇਆ ਸੀ ਪਰ ਅਕਾਲੀ ਦਲ ਨੇ ਆਰਡੀਨੈਂਸ ਦਾ ਵਿਰੋਧ ਨਹੀਂ ਕੀਤਾ।
ਪ੍ਰੈੱਸ ਕਾਨਫਰਸ ਦੌਰਾਨ ਬਲਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਸੋਸ਼ਲ ਮੀਡੀਆ ਤੇ ਐਸਓਆਈ ਨੇ ਮੋਗਾ ਝੜਪ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਮੇਰੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਅਕਾਲੀ ਦਲ ਨੂੰ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਆਪਣਾ ਪੱਖ ਸਮਝਾਉਣਾ ਚਾਹੀਦਾ ਹੈ ਨਾ ਕਿ ਕਿਸਾਨ ਮੋਰਚੇ ਨੂੰ ਬਦਨਾਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: Canada Election: ਕੈਨੇਡਾ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਜਿੱਤ, ਪਰ ਬਹੁਮਤ ਤੋਂ ਖੁੰਝੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904