Farmers Protest LIVE Updates: ਦਿੱਲੀ ਹਿੰਸਾ ਮਗਰੋਂ ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲਿਸ ਦੀ ਸਖਤੀ, ਧਰਨੇ ਚੁਕਾਉਣੇ ਸ਼ੁਰੂ
Farmers Protest LIVE Updates: ਗਣਤੰਤਰ ਦਿਵਸ 'ਚ ਹੋਈ ਹਿੰਸਾ ਮਗਰੋਂ ਅੰਦੋਲਨ ਤੇ ਫਰਕ ਪੈਣਾ ਸੁਭਾਵਿਕ ਹੈ। ਅਜਿਹੇ 'ਚ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਅੰਦੋਲਨ ਇਸੇ ਤਰ੍ਹਾਂ ਆਪਸੀ ਮਤਭੇਦਾਂ ਨਾਲ ਹੀ ਕਮਜ਼ੋਰ ਹੁੰਦਾ ਹੁੰਦਾ ਖਤਮ ਹੋ ਜਾਵੇ। ਕਿਉਂਕਿ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਪਿੱਛੇ ਹਟਣ ਲਈ ਤਿਆਰ ਨਹੀਂ। ਅਜਿਹੇ 'ਚ ਕਿਸਾਨ ਜਥੇਬੰਦੀਆਂ 'ਚ ਪਈ ਫੁੱਟ ਸਰਕਾਰ ਨੂੰ ਖੂਬ ਰਾਸ ਆ ਸਕਦੀ ਹੈ।
LIVE
Background
Farmers Protest LIVE Updates: ਮੰਗਲਵਾਰ ਕਿਸਾਨਾਂ ਦੀ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸਬੰਧੀ ਹੁਣ ਤਕ 15 FIR ਦਰਜ ਕੀਤੀਆਂ ਜਾ ਚੁੱਕੀਆਂ ਹਨ। FIR ਈਸਟਰਨ ਰੇਂਜ 'ਚ ਦਰਜ ਕੀਤੀ ਗਈ ਹੈ। ਨਜਫਗੜ੍ਹ, ਹਰੀਦਾਸ ਨਗਰ, ਉੱਤਮ ਨਗਰ 'ਚ ਇਕ-ਇਕ ਐਫਆਈਆਰ ਰਾਤ ਹੋ ਚੁੱਕੀ ਸੀ। ਹੁਣ ਤਕ ਦੀ ਜਾਣਕਾਰੀ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ 'ਚ ਕੁੱਲ 15 ਐਫਆਈਆਰ ਕੱਲ੍ਹ ਦੀ ਹਿੰਸਾ ਨੂੰ ਲੈ ਕੇ ਦਰਜ ਹੋਈਆਂ ਹਨ।
ਟ੍ਰੈਕਟਰ ਪਰੇਡ 'ਚ ਹਿੰਸਾ ਮਗਰੋਂ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦਾ ਐਂਟਰੀ ਗੇਟ ਬੰਦ ਕਰ ਦਿੱਤਾ ਗਿਆ। ਇੱਥੋਂ ਯਾਤਰੀਆਂ ਦੇ ਬਾਹਰ ਨਿੱਕਲਣ ਦੀ ਸੁਵਿਧਾ ਹੈ ਪਰ ਅੰਦਰ ਦਾਖਲ ਨਹੀਂ ਹੋ ਸਕਦੇ। ਹਾਲਾਂਕਿ ਬਾਕੀ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਹਨ।
26 ਜਨਵਰੀ ਟ੍ਰੈਕਟਰ ਪਰੇਡ 'ਚ ਹਿੰਸਾ ਤੋਂ ਬਾਅਦ ਦਿੱਲੀ ਛਾਉਣੀ ਬਣ ਗਈ ਹੈ। ਪੁਲਿਸ ਦੇ ਨਾਲ CRPF ਦੀਆਂ 15 ਕੰਪਨੀਆਂ ਤਾਇਨਾਤ ਹਨ। ਦੇਰ ਰਾਤ ਅੰਦੋਲਨਕਾਰੀਆਂ ਤੋਂ ਲਾਲ ਕਿਲ੍ਹਾ ਖਾਲੀ ਕਰਵਾ ਲਿਆ ਗਿਆ। ਇਸ ਦੌਰਾਨ 83 ਪੁਲਿਸ ਕਰਮੀ ਜ਼ਖ਼ਮੀ ਹੋਏ ਹਨ। ਟ੍ਰੈਕਟਰ ਪਲਟਣ ਨਾਲ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਹੈ। ਹੁਣ ਤਕ 15 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਗੁਰਨਾਮ ਸਿੰਘ ਚੜੂਨੀ ਦਾ ਕਿਸਾਨ ਅੰਦੋਲਨ ਬਾਰੇ ਵੱਡਾ ਐਲਾਨ
26 ਜਨਵਰੀ ਨੂੰ ਦਿੱਲੀ ਅੰਦਰ ਹੋਈ ਹਿੰਸਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੰਦੇਸ਼ ਜਾਰੀ ਕਰਦਿਆਂ ਕਿਸਾਨਾਂ ਨੂੰ ਮੁੜ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।