ਕਿਸਾਨ ਅੰਦੋਲਨ ਨੇ ਪਾਈਆਂ ਨਵੀਂਆਂ ਪੈੜਾਂ, ਹੁਣ ਠੇਠ ਹਰਿਆਣਵੀਂ ਤੇ ਯੂਪੀ ਵਾਲੇ ਵੀ ਬੋਲਣ ਲੱਗੇ ਪੰਜਾਬੀ
ਕਿਸਾਨ ਅੰਦੋਲਨ ਨੇ ਨਵੀਂਆਂ ਪੈੜਾਂ ਪਾਈਆਂ ਹਨ। ਸਾਲ ਭਰ ਚੱਲੇ ਅੰਦੋਲਨ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਣੇ ਦੇਸ਼ ਦੀ ਕਈ ਸੂਬਿਆਂ ਸੂਬਿਆਂ ਦੇ ਕਿਸਾਨਾਂ ਨੂੰ ਇੱਕ ਤਾਰ ਵਿੱਚ ਪਰੋ ਦਿੱਤਾ ਹੈ।
ਨਵੀਂ ਦਿੱਲੀ: ਕਿਸਾਨ ਅੰਦੋਲਨ ਨੇ ਨਵੀਂਆਂ ਪੈੜਾਂ ਪਾਈਆਂ ਹਨ। ਸਾਲ ਭਰ ਚੱਲੇ ਅੰਦੋਲਨ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਣੇ ਦੇਸ਼ ਦੀ ਕਈ ਸੂਬਿਆਂ ਸੂਬਿਆਂ ਦੇ ਕਿਸਾਨਾਂ ਨੂੰ ਇੱਕ ਤਾਰ ਵਿੱਚ ਪਰੋ ਦਿੱਤਾ ਹੈ। ਖਾਸਕਰ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਕਾਫੀ ਨੇੜਤਾ ਬਣੀ ਹੈ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਹੁਣ ਠੇਠ ਹਰਿਆਣਵੀਂ ਤੇ ਯੂਪੀ ਵਾਲੇ ਵੀ ਪੰਜਾਬੀ ਬੋਲਣ ਲੱਗੇ ਹਨ।
ਦਰਅਸਲ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਤਿੰਨਾਂ ਸੂਬਿਆਂ ਦੇ ਕਿਸਾਨਾਂ ਨੇ ਇੱਕ ਦੂਜੇ ਦੇ ਸੱਭਿਆਚਾਰ, ਭਾਸ਼ਾ, ਭੋਜਨ, ਗੀਤ-ਸੰਗੀਤ ਦਾ ਆਦਾਨ-ਪ੍ਰਦਾਨ ਵੀ ਕੀਤਾ। ਇਸ ਦਾ ਨਜ਼ਾਰਾ ਹੁਣ ਹਰਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨਾਂ ਦੇ ਨਾਲ ਹੀ ਹਰਿਆਣਵੀਂ ਬਜ਼ੁਰਗ ਵੀ ਪੰਜਾਬ ਬੋਲ ਰਹੇ ਹਨ। ਇਸ ਤੋਂ ਇਲਾਵਾ ਦੂਜੇ ਸੂਬਿਆਂ ਦੇ ਕਿਸਾਨਾਂ ਦੇ ਪੰਜਾਬ ਬਾਰੇ ਕਈ ਭਰਮ ਭੁਲੇਖੇ ਵੀ ਦੂਰ ਹੋਏ ਹਨ।
ਤਿੰਨ ਖੇਤੀ ਕਾਨੂੰਨਾਂ ਲਈ ਅੰਦੋਲਨ ਵਿੱਚ ਹਰਿਆਣਾ, ਪੰਜਾਬ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਪਹਿਲਾਂ ਤਿੰਨਾਂ ਸੂਬਿਆਂ ਦੇ ਕਿਸਾਨਾਂ ਦੇ ਵੱਖੋ-ਵੱਖਰੇ ਰਾਹ ਸੀ ਪਰ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਅੰਦੋਲਨ ਨੇ ਤਿੰਨਾਂ ਨੂੰ ਨੇੜੇ ਲਿਆ ਦਿੱਤਾ। ਲਗਪਗ ਇੱਕ ਸਾਲ ਤੋਂ ਦਿੱਲੀ ਸਰਹੱਦ 'ਤੇ ਡੇਰੇ ਲਾਈ ਬੈਠੇ ਕਿਸਾਨਾਂ ਵਿੱਚ ਭਾਸ਼ਾ, ਸੱਭਿਆਚਾਰ ਤੇ ਭੋਜਨ ਦਾ ਅਜਿਹਾ ਅਦਾਨ-ਪ੍ਰਦਾਨ ਹੋਇਆ ਕਿ ਉਹ ਇੱਕ ਦੂਜੇ ਨੂੰ ਪਸੰਦ ਬਣਦੇ ਗਏ।
ਕਿਸਾਨ ਅੰਦੋਲਨ ਦੌਰਾਨ ਸਮੇਂ-ਸਮੇਂ 'ਤੇ ਵੀ ਇਹ ਸਭ ਵੇਖਣ ਨੂੰ ਮਿਲਿਆ। ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਘਰ ਵਾਪਸੀ ਤੱਕ ਹਰਿਆਣੇ ਦੀਆਂ ਵੱਖ-ਵੱਖ ਥਾਵਾਂ 'ਤੇ ਪੰਜਾਬ ਦੇ ਕਿਸਾਨਾਂ ਲਈ ਅਟੁੱਟ ਲੰਗਰ ਦੀ ਸੇਵਾ ਚਲਾਈ ਗਈ। ਇੰਨਾ ਹੀ ਨਹੀਂ ਅੰਦੋਲਨ ਦੇ ਅੰਤ 'ਚ ਸਿੰਘੂ ਬਾਰਡਰ ਤੋਂ ਪਰਤਣ ਵਾਲੇ ਕਿਸਾਨਾਂ ਦਾ ਹਰਿਆਣਾ 'ਚ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਹੀ ਕਾਰਨ ਹੈ ਕਿ ਹਰਿਆਣੇ ਨੂੰ ਮੰਨਣ ਵਾਲੇ ਪੰਜਾਬ ਦੇ ਕਿਸਾਨ ਭਾਈਚਾਰਾ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ। ਪੰਜਾਬ ਦੇ ਕੁਝ ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਹੈ ਕਿ ਹੁਣ ਕਿਸਾਨ ਹੀ ਐਸਵਾਈਐਲ ਨਹਿਰ ਦਾ ਹੱਲ ਕੱਢਣਗੇ।
ਹਰਿਆਣਵੀਂ ਬੋਲੀ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਤੇ ਪੰਜਾਬੀ ਤੇ ਪੱਛਮੀ ਉੱਤਰ ਪ੍ਰਦੇਸ਼ ਦੀ ਬੋਲੀ ਮਿੱਠੀ ਹੈ। ਪੰਜਾਬੀ ਸਿੱਖਣੀ ਬਹੁਤੀ ਔਖੀ ਨਹੀਂ। ਇੱਕ ਸਾਲ ਤੱਕ ਕਿਸਾਨ ਇਕੱਠੇ ਰਹੇ ਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕੀਤੇ। ਕਿਸਾਨਾਂ ਨੇ ਆਪਸੀ ਬੋਲੀ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਵਿਚਾਰਾਂ ਦੀ ਸਾਂਝ ਨਾਲ ਏਕਤਾ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ: Benefits of Drinking Sugarcane Juice: ਪੋਸਟਿਕ ਤੱਤਾਂ ਦਾ ਅਨਮੋਲ ਖਜ਼ਾਨਾ ਗੰਨੇ ਦਾ ਰਸ, ਪੀਣ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin