ਪੜਚੋਲ ਕਰੋ

ਕਿਸਾਨਾਂ ਨੂੰ ਮਿਲੇਗਾ 15 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ, ਸੂਬੇ 'ਚ 40 ਹਜ਼ਾਰ ਕਰੋੜ ਰੁਪਏ ਦੀਆਂ ਸੜਕਾਂ ਦੀ ਹੋਵੇਗੀ ਉਸਾਰੀ

ਸੂਬੇ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮਿਲਣੀ ਹੈ ਅਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀਆਂ ਸੜਕਾਂ ਦੀ ਉਸਾਰੀ ਹੋਣੀ ਹੈ।

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸੂਬੇ ਵਿੱਚ ਕੌਮੀ ਹਾਈਵੇਜ਼ ਅਥਾਰਟੀ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕੀਤੀ ਜਾਵੇ ਤਾਂ ਜੋ ਤੈਅ ਸਮੇਂ ਅੰਦਰ ਐਕਸਪ੍ਰੈਸ ਵੇਅਜ਼ ਦੀ ਉਸਾਰੀ ਹੋ ਸਕੇ।

ਅੱਜ ਇਥੇ ਐਨਐਚਏਆਈ ਦੇ ਚੇਅਰਮੈਨ ਦੇ ਨਾਲ ਉਚ ਅਧਿਕਾਰੀਆਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਕੌਮੀ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਪ੍ਰਮੁੱਖਤਾ ਦਿੰਦੇ ਹੋਏ ਲੋੜੀਂਦੀ ਕਾਰਵਾਈ ਤੁਰੰਤ ਪੂਰੀ ਕਰਨ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
 
ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮਿਲਣੀ ਹੈ ਅਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀਆਂ ਸੜਕਾਂ ਦੀ ਉਸਾਰੀ ਹੋਣੀ ਹੈ। ਇਹ ਨਵੇਂ ਐਕਸਪ੍ਰੈਸ ਵੇਅ ਬਣਨ ਨਾਲ ਸੂਬੇ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ ਅਤੇ ਨਿਵੇਸ਼ਕਾਂ ਨੂੰ ਵੱਡਾ ਹੁਲਾਰਾ ਮਿਲੇਗਾ।

ਸੂਬੇ ਵਿੱਚ 15 ਗਰੀਨਫੀਲਡ ਐਕਸਪ੍ਰੈਸ ਵੇਅ ਬਣ ਰਹੇ ਹਨ ਜਿਨਾਂ ਦੀ ਲੰਬਾਈ 1173 ਕਿਲੋਮੀਟਰ ਹੈ ਅਤੇ 9 ਬਰਾਊਨਫੀਲਡ ਐਕਸਪ੍ਰੈਸ 436 ਕਿਲੋਮੀਟਰ ਦੀ ਲੰਬਾਈ ਦੇ ਬਣ ਰਹੇ ਹਨ। ਇਨਾਂ ਵਿੱਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ, ਅੰਮ੍ਰਿਤਸਰ-ਬਠਿੰਡਾ, ਲੁਧਿਆਣਾ-ਬਠਿੰਡਾ, ਮੁਹਾਲੀ-ਬਠਿੰਡਾ ਅਤੇ ਲੁਧਿਆਣਾ-ਰੋਪੜ, ਜਲੰਧਰ ਬਾਈਪਾਸ, ਅੰਮ੍ਰਿਤਸਰ ਬਾਈਪਾਸ, ਮੁਹਾਲੀ ਬਾਈਪਾਸ ਤੇ ਲੁਧਿਆਣਾ ਬਾਈਪਾਸ ਪ੍ਰਮੁੱਖ ਹਨ।

ਮੀਟਿੰਗ ਵਿੱਚ ਮੁੱਖ ਸਕੱਤਰ ਨੇ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲ ਕਰਦਿਆਂ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਂਦਿਆ ਲੋੜੀਂਦਾ ਮੁਸ਼ਕਲਾਂ ਦੇ ਹੱਲ ਲਈ ਮੌਕੇ ਉਤੇ ਹੀ ਐਨਐਚਏਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਹਾਸਲ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।

ਉਨਾਂ ਨਿਰਦੇਸ਼ ਦਿੱਤੇ ਕਿ ਅਗਲੀ ਸਮੀਖਿਆ ਮੀਟਿੰਗ ਦੌਰਾਨ ਰਹਿੰਦੇ ਕੰਮ ਮੁਕੰਮਲ ਹੋ ਜਾਣੇ ਚਾਹੀਦੇ ਹਨ। ਮੀਟਿੰਗ ਵਿੱਚ ਵੀਡਿਓ ਕਾਨਫਰੰਸਿਗ ਰਾਹੀਂ ਜੁੜੇ ਐਨ.ਐਚ.ਏ.ਆਈ. ਦੇ ਚੇਅਰਮੈਨ ਅਲਕਾ ਉਪਾਧਿਆਏ ਨੇ ਅਥਾਰਟੀ ਨਾਲ ਸਬੰਧਤ ਮਾਮਲੇ ਵਿਚਾਰੇ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਜੰਗਲਾਤ ਤੇ ਜੰਗਲੀ ਜੀਵ ਰਾਜੀ ਪੀ ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਗ੍ਰਹਿ ਤੇ ਲੋਕ ਨਿਰਮਾਣ ਵਿਭਾਗ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਸਕੱਤਰ ਲੋਕ ਨਿਰਮਾਣ ਵਿਭਾਗ ਮਾਲਵਿੰਦਰ ਸਿੰਘ ਜੱਗੀ, ਡਿਵੀਜ਼ਨ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Advertisement
for smartphones
and tablets

ਵੀਡੀਓਜ਼

Junior Sidhu Moosewala | ਸਿੱਧੂ ਦੀ ਹਵੇਲੀ ਨਿੰਮ ਬੰਨ੍ਹਣ ਦੀ ਰਸਮ ਵੇਲੇ ਲੱਗੀਆਂ ਰੌਣਕਾਂCharanjit Channi| 'ਸਾਇਕਲ ਦਾ ਵੀ ਸਟੈਂਡ ਹੁੰਦਾ, ਯਾਰ ਰਿੰਕੂ ਦਾ ਸਟੈਂਡ ਕੋਈ ਨਹੀਂ'Ravneet Bittu| ਬਿੱਟੂ ਦਾ ਵੱਡਾ ਦਾਅਵਾ, 'ਪੰਜਾਬ ਤੇ ਦਿੱਲੀ 'ਚ ਟੁੱਟ ਜਾਣਗੀਆਂ ਸਰਕਾਰਾਂ'Sunil Jakhar| CM ਨੂੰ ਬੇਟੀ ਦੀ ਵਧਾਈ ਦਿੰਦਿਆਂ ਵੀ ਜਾਖੜ ਕਰ ਗਏ ਸਿਆਸਤ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
ਵੱਡੀ ਖ਼ਬਰ ! ਅਦਾਲਤ ਨੇ 1 ਅਪ੍ਰੈਲ ਤੱਕ ਵਧਾਇਆ ਕੇਜਰੀਵਾਲ ਦਾ ਈਡੀ ਰਿਮਾਂਡ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Arvind Kejriwal Arrest: ਕੇਜਰੀਵਾਲ ਦੀ ਬਚ ਗਈ ਕੁਰਸੀ ! ਕੋਰਟ ਨੇ ਕਿਹਾ-ਅਸੀਂ ਨਹੀਂ ਲਾ ਸਕਦੇ ਰਾਸ਼ਟਰਪਤੀ ਸ਼ਾਸਨ, ਜਾਣੋ ਪੂਰਾ ਮਾਮਲਾ
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Lok Sabha Election 2024: ਚੋਣਾਂ ਤੋਂ ਪਹਿਲਾਂ ਹੀ ਆਇਆ ਨਤੀਜਾ! ਬਗੈਰ ਚੋਣ ਲੜੇ ਹੀ ਬੀਜੇਪੀ ਦੇ ਪੰਜ ਉਮੀਦਵਾਰ ਜੇਤੂ! 
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
Phone Hacking: ਜੇਕਰ ਤੁਸੀਂ ਆਪਣੇ ਫੋਨ 'ਤੇ ਇਹ 8 ਸਾਈਨ ਦੇਖਦੇ ਹੋ ਤਾਂ ਸਮਝੋ ਹੋ ਰਹੀ ਜਾਸੂਸੀ?
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
WhatsApp: ਵਟਸਐਪ ਯੂਜ਼ਰਸ ਨੂੰ ਵੱਡਾ ਝਟਕਾ, 1 ਜੂਨ ਤੋਂ ਹਰ SMS 'ਤੇ ਅਦਾ ਕਰਨੇ ਪੈਣਗੇ 2.3 ਰੁਪਏ, ਜਾਣੋ ਵੇਰਵੇ
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Punjab Politics: ਰਿੰਕੂ ਦੇ ਆਪ ਛੱਡਣ 'ਤੇ ਚੰਨੀ ਨੂੰ ਲੱਗਿਆ 'ਦੁੱਖ' ? ਕਿਹਾ- ਜਿਹੜੇ ਲਾਹੌਰ....ਉਹ ਪਿਸ਼ੌਰ ਵੀ....!
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Mobile Apps: ਤੁਹਾਡੇ ਮੋਬਾਈਲ 'ਚ ਮੌਜੂਦ ਐਪ ਹੀ ਕਰ ਰਹੇ ਤੁਹਾਡੀ ਜਾਸੂਸੀ, ਤੁਰੰਤ OFF ਕਰ ਦਿਓ ਇਹ ਸੈਟਿੰਗ 
Chandigarh News: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ! ਬੇਟੀ ਨੇ ਲਿਆ ਜਨਮ
Chandigarh News: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ! ਬੇਟੀ ਨੇ ਲਿਆ ਜਨਮ
Embed widget