ਪਿਓ-ਧੀ ਨੇ ਲਾਇਆ ਫਾਹਾ, ਮੱਚ ਗਿਆ ਚੀਕ ਚੀਹਾੜਾ; ਬਣਿਆ ਸਹਿਮ ਦਾ ਮਾਹੌਲ
Haryana News: ਹਰਿਆਣਾ ਦੇ ਪੰਚਕੂਲਾ ਵਿੱਚ ਪਿਤਾ ਅਤੇ ਧੀ ਨੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਧੀ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਅਤੇ ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ।

Haryana News: ਹਰਿਆਣਾ ਦੇ ਪੰਚਕੂਲਾ ਵਿੱਚ ਪਿਓ ਅਤੇ ਧੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਧੀ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਅਤੇ ਉਸ ਨੇ ਘਰ ਵਿੱਚ ਹੀ ਫਾਹਾ ਲੈ ਲਿਆ। ਇਹ ਦੇਖ ਕੇ ਪਿਓ ਵੀ ਅਚਾਨਕ ਘਰੋਂ ਗਾਇਬ ਹੋ ਗਿਆ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਵੀ ਸਟੇਡੀਅਮ ਵਿੱਚ ਫੰਦੇ ਨਾਲ ਲਟਕਦੀ ਮਿਲੀ।
ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਪੁੱਤਰ ਦੇ ਬਿਆਨ 'ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ। ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਕਿਹਾ ਕਿ ਪਿਓ ਨੇ ਉਸ ਦੀ ਭੈਣ ਨੂੰ ਝਿੜਕਿਆ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ।
ਪੰਚਕੂਲਾ ਦੇ ਸੈਕਟਰ 17 ਸਥਿਤ ਰਾਜੀਵ ਕਲੋਨੀ ਦੀ ਰਹਿਣ ਵਾਲੀ ਪੂਜਾ (18) ਨੇ ਸੋਮਵਾਰ ਰਾਤ ਨੂੰ ਅਚਾਨਕ ਆਪਣੇ ਘਰ ਵਿੱਚ ਫਾਹਾ ਲੈ ਲਿਆ। ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਉਸਨੂੰ ਫੰਦੇ ਤੋਂ ਉਤਾਰ ਕੇ ਸੈਕਟਰ 6 ਦੇ ਸਿਵਲ ਹਸਪਤਾਲ ਲੈ ਗਏ। ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੂਜਾ ਦੀ ਮੌਤ ਬਾਰੇ ਜਾਣਨ ਤੋਂ ਬਾਅਦ, ਉਸ ਦੇ ਪਿਓ ਹਵਾ ਸਿੰਘ ਵੀ ਅਚਾਨਕ ਗਾਇਬ ਹੋ ਗਏ। ਪਰਿਵਾਰ ਵਿੱਚ ਕੋਈ ਵੀ ਕੁਝ ਸਮਝ ਨਹੀਂ ਸਕਿਆ। ਉਨ੍ਹਾਂ ਨੇ ਹਵਾ ਸਿੰਘ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਉਸ ਨੂੰ ਨਹੀਂ ਲੱਭ ਸਕਿਆ। ਨਾ ਹੀ ਉਸ ਨੇ ਜਾਣ ਤੋਂ ਪਹਿਲਾਂ ਕਿਸੇ ਨੂੰ ਕੁਝ ਦੱਸਿਆ।
ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਇੱਕ ਲਾਸ਼ ਲਟਕ ਰਹੀ ਹੈ। ਜਾਂਚ ਤੋਂ ਬਾਅਦ ਲਾਸ਼ ਹਵਾ ਸਿੰਘ ਦੀ ਨਿਕਲੀ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ। ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ।
ਪੁਲਿਸ ਨੇ ਦੱਸੀ ਸ਼ਿਕਾਇਤ
ਸੈਕਟਰ 21 ਚੌਕੀ ਇੰਚਾਰਜ ਦੀਦਾਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਘਰ ਵਿੱਚ ਆਰਥਿਕ ਤੰਗੀ ਸੀ। ਲੜਕੀ ਵਾਰ-ਵਾਰ ਖਰਚ ਲਈ ਪੈਸੇ ਮੰਗ ਰਹੀ ਸੀ ਪਰ ਪਿਤਾ ਨੇ ਪੈਸੇ ਨਾ ਹੋਣ 'ਤੇ ਉਸ ਨੂੰ ਝਿੜਕਿਆ। ਝਿੜਕਣ ਤੋਂ ਬਾਅਦ ਲੜਕੀ ਨੇ ਖੁਦਕੁਸ਼ੀ ਕਰ ਲਈ। ਜਿਸ ਕਾਰਨ ਦੁਖੀ ਹੋ ਕੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ।




















