(Source: ECI/ABP News)
ਹੁਸੈਨੀਵਾਲਾ ਬਾਰਡਰ 'ਤੇ ਲਹਿਰਾਇਆ 165 ਫੁੱਟ ਉੱਚਾ ਤਿਰੰਗਾ, ਪਾਕਿ ਦੇ ਕਸੂਰ ਤੋਂ ਦਿਖੇਗੀ ਭਾਰਤ ਦੀ ਸ਼ਾਨ
ਡੀਸੀ ਫਿਰੋਜ਼ਪੁਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਇਸ 165 ਦੇ ਝੰਡੇ ਨਾਲ ਦੇਸ਼ ਦਾ ਮਾਨ ਸਨਮਾਨ ਹੈ ਤੇ ਤੇ ਵਧਦਾ ਹੈ।
![ਹੁਸੈਨੀਵਾਲਾ ਬਾਰਡਰ 'ਤੇ ਲਹਿਰਾਇਆ 165 ਫੁੱਟ ਉੱਚਾ ਤਿਰੰਗਾ, ਪਾਕਿ ਦੇ ਕਸੂਰ ਤੋਂ ਦਿਖੇਗੀ ਭਾਰਤ ਦੀ ਸ਼ਾਨ Ferozepur Hussainiwala Border 165 feet taller tri color ਹੁਸੈਨੀਵਾਲਾ ਬਾਰਡਰ 'ਤੇ ਲਹਿਰਾਇਆ 165 ਫੁੱਟ ਉੱਚਾ ਤਿਰੰਗਾ, ਪਾਕਿ ਦੇ ਕਸੂਰ ਤੋਂ ਦਿਖੇਗੀ ਭਾਰਤ ਦੀ ਸ਼ਾਨ](https://feeds.abplive.com/onecms/images/uploaded-images/2021/02/13/f126962117b49e0259c8be531ac87a2e_original.jpg?impolicy=abp_cdn&imwidth=1200&height=675)
ਫਿਰੋਜ਼ਪੁਰ: ਹੁਸੈਨੀਵਾਲਾ ਭਾਰਤ ਪਾਕਿਸਤਾਨ ਤੋਂ ਵੀ ਉੱਚਾ 165 ਫੁੱਟ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ। ਇਹ ਝੰਡਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਲਹਿਰਾਇਆ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਗੰਢਾ ਸਿੰਘ ਬਾਰਡਰ ਤੇ ਪਾਕਿਸਤਾਨ ਦਾ 140 ਫੁੱਟ ਉੱਚਾ ਝੰਡਾ ਹੈ। ਪਰ ਅੱਜ ਹੁਸੈਨੀਵਾਲਾ ਭਾਰਤੀ ਸਰਹੱਦ 'ਤੇ 165 ਫੁੱਟ ਦਾ ਰਾਸ਼ਟਰੀ ਝੰਡਾ ਫਹਿਰਾਇਆ ਗਿਆ ਹੈ। ਸਾਡਾ ਰਾਸ਼ਟਰੀ ਝੰਡਾ ਪਾਕਿਸਤਾਨ ਦੇ ਕਸੂਰ 'ਚ ਵੀ ਦੇਖਿਆ ਜਾਵੇਗਾ।
ਡੀਸੀ ਫਿਰੋਜ਼ਪੁਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਇਸ 165 ਦੇ ਝੰਡੇ ਨਾਲ ਦੇਸ਼ ਦਾ ਮਾਨ ਸਨਮਾਨ ਹੈ ਤੇ ਤੇ ਵਧਦਾ ਹੈ। ਇੱਥੇ ਹੁਸੈਨੀਵਾਲਾ 'ਚ ਕਈ ਸੇਹਲਾਨੀ ਰਿਟ੍ਰੀਟ ਸੈਰੇਮਨੀ ਦੇਖਣ ਲਈ ਆਉਂਦੇ ਹਨ ਤੇ ਇਸ ਰਾਸ਼ਟਰੀ ਝੰਡੇ ਨਾਲ ਸੈਲਾਨੀਆਂ 'ਚ ਦੇਸ਼ ਦੇ ਪ੍ਰਤੀ ਪ੍ਰੇਮ ਦਾ ਜਜਬਾ ਵਧਦਾ ਹੈ।
ਇਸ ਮੌਕੇ ਆਏ ਸਕੂਲੀ ਬੱਚੇ ਤੇ ਫਿਰੋਜ਼ਪੁਰ ਵਾਸੀ ਨੇ ਕਿਹਾ ਕਿ ਇਸ 165 ਫੁੱਟ ਦੇ ਝੰਡੇ ਨਾਲ ਦੇਸ਼ ਦਾ ਮਾਨ ਸਨਮਾਨ ਹੋਰ ਵਧਦਾ ਹੈ। ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡਾ ਝੰਡਾ ਸਭ ਤੋਂ ਉੱਚਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)