(Source: ECI/ABP News)
ਕਰਨਾਲ 'ਚ ਆਰਡੀਐਕਸ ਸਮੇਤ ਫੜੇ ਗਏ ਚਾਰੇ ਦਹਿਸ਼ਤਗਰਦਾਂ ਦੇ 2 ਸਾਥੀਆਂ ਕੋਲੋਂ ਫਿਰੋਜ਼ਪੁਰ ਪੁਲਿਸ ਨੇ ਹਥਿਆਰ ਤੇ ਲੈਪਟਾਪ ਕੀਤੇ ਬਰਾਮਦ
ਕਰਨਾਲ 'ਚ ਭਾਰੀ ਆਰਡੀਐਕਸ ਸਮੇਤ ਫੜੇ ਗਏ ਚਾਰ ਕਥਿਤ ਦਹਿਸ਼ਗਰਦਾਂ ਦੇ ਦੋ ਸਾਥੀਆਂ ਅਕਾਸ਼ਦੀਪ ਤੇ ਜਸ਼ਨਪ੍ਰੀਤ ਸਿੰਘ ਕੋਲੋਂ ਫਿਰੋਜ਼ਪੁਰ ਪੁਲਿਸ ਨੇ ਹਥਿਆਰ ਤੇ ਲੈਪਟਾਪ ਬਰਾਮਦ ਕੀਤੇ ਹਨ।
![ਕਰਨਾਲ 'ਚ ਆਰਡੀਐਕਸ ਸਮੇਤ ਫੜੇ ਗਏ ਚਾਰੇ ਦਹਿਸ਼ਤਗਰਦਾਂ ਦੇ 2 ਸਾਥੀਆਂ ਕੋਲੋਂ ਫਿਰੋਜ਼ਪੁਰ ਪੁਲਿਸ ਨੇ ਹਥਿਆਰ ਤੇ ਲੈਪਟਾਪ ਕੀਤੇ ਬਰਾਮਦ Ferozepur police recovered Weapons and laptops from two accomplices of four Terrorists including RDX arrested in Karnal ਕਰਨਾਲ 'ਚ ਆਰਡੀਐਕਸ ਸਮੇਤ ਫੜੇ ਗਏ ਚਾਰੇ ਦਹਿਸ਼ਤਗਰਦਾਂ ਦੇ 2 ਸਾਥੀਆਂ ਕੋਲੋਂ ਫਿਰੋਜ਼ਪੁਰ ਪੁਲਿਸ ਨੇ ਹਥਿਆਰ ਤੇ ਲੈਪਟਾਪ ਕੀਤੇ ਬਰਾਮਦ](https://feeds.abplive.com/onecms/images/uploaded-images/2022/05/11/09b768041cce7f2f182223b39153fd42_original.png?impolicy=abp_cdn&imwidth=1200&height=675)
ਫਿਰੋਜ਼ਪੁਰ : ਕਰਨਾਲ 'ਚ ਭਾਰੀ ਆਰਡੀਐਕਸ ਸਮੇਤ ਫੜੇ ਗਏ ਚਾਰ ਕਥਿਤ ਦਹਿਸ਼ਗਰਦਾਂ ਦੇ ਦੋ ਸਾਥੀਆਂ ਅਕਾਸ਼ਦੀਪ ਤੇ ਜਸ਼ਨਪ੍ਰੀਤ ਸਿੰਘ ਕੋਲੋਂ ਫਿਰੋਜ਼ਪੁਰ ਪੁਲਿਸ ਨੇ ਹਥਿਆਰ ਤੇ ਲੈਪਟਾਪ ਬਰਾਮਦ ਕੀਤੇ ਹਨ। ਫੜੇ ਗਏ ਆਕਾਸ਼ਦੀਪ ਨੇ ਇੱਕ ਸਾਲ ਪਹਿਲਾਂ ਹਾਈਵੇ 'ਤੇ ਗੁਰਪ੍ਰੀਤ ਨਾਲ ਮਿਲ ਕੇ ਹੈਂਡ ਗ੍ਰੇਨੇਡ ਰੱਖਿਆ ਸੀ। ਉਹ ਮਾਮਲਾ ਵੀ ਹੱਲ ਹੋ ਗਿਆ ਹੈ। ਇਨ੍ਹਾਂ ਨੂੰ ਹੁਕਮ ਹਰਵਿੰਦਰ ਉਰਫ਼ ਰਿੰਦਾ ਪਾਕਿਸਤਾਨ ਵਿੱਚ ਬੈਠ ਕੇ ਦਿੰਦਾ ਸੀ।
ਹਾਸਲ ਜਾਣਕਾਰੀ ਅਨੁਸਾਰ ਚਾਰ ਦਹਿਸ਼ਤਗਰਦਾਂ ਦੇ ਦੋ ਸਾਥੀਆਂ ਅਕਾਸ਼ਦੀਪ ਤੇ ਜਸ਼ਨਪ੍ਰੀਤ ਸਿੰਘ ਨੂੰ ਫਿਰੋਜ਼ਪੁਰ ਪੁਲਿਸ ਨੇ ਸਕਾਰਪੀਓ ਗੱਡੀ ਸਮੇਤ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਕਰਨ ਤੇ ਰਿਮਾਂਡ ਲੈਣ 'ਤੇ ਉਨ੍ਹਾਂ ਦੇ ਸਾਥੀ ਸੁਖਬੀਰ ਸਿੰਘ ਉਰਫ ਜਸ਼ਨ ਦੇ ਮੋਟਰ ਫਾਰਮ ਪਿੰਡ ਦੁਲਾ ਸਿੰਘ ਵਾਲਾ ਤੋਂ 2 ਪਿਸਤੌਲ 9 ਐਮਐਮ 78 ਜਿੰਦਾ ਕਾਰਤੂਸ ਤੇ ਇੱਕ ਲੈਪਟਾਪ ਬਰਾਮਦ ਕੀਤਾ ਗਿਆ ਹੈ।
ਫਿਰੋਜ਼ਪੁਰ ਦੇ ਐਸਐਸਪੀ ਨੇ ਮੰਨਿਆ ਕਿ ਉਨ੍ਹਾਂ ਨੇ ਡ੍ਰੋਨ ਰਾਹੀਂ ਸਪਲਾਈ ਲਈ ਆਰਡਰ ਦਿੱਤੇ ਸਨ। ਕਈ ਵਾਰ ਡ੍ਰੋਨ ਰਾਹੀਂ ਸਪਲਾਈ ਆ ਚੁੱਕੀ ਹੈ। ਐਸਐਸਪੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਕੋਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਸੁਖਬੀਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਬਾਕੀ ਹੈ, ਜਿਸ ਦੀ ਭਾਲ ਜਾਰੀ ਹੈ। ਇਨ੍ਹਾਂ ਤੋਂ ਆਉਣ ਵਾਲੇ ਸਮੇਂ 'ਚ ਵੱਡੇ ਖੁਲਾਸੇ ਹੋ ਸਕਦੇ ਹਨ।
ਦੱਸ ਦੇਈਏ ਕਿ 2021 'ਚ ਜ਼ੀਰਾ ਤਲਵੰਡੀ ਹਾਈਵੇ 'ਤੇ ਇੱਕ ਗ੍ਰਨੇਡ ਮਿਲਿਆ ਸੀ, ਜਿਸ ਨੂੰ ਅਕਾਸ਼ਦੀਪ ਨੇ ਆਪਣੇ ਕੋਲ ਰੱਖਿਆ ਸੀ, ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਸੀ, ਪਾਕਿਸਤਾਨ 'ਚ ਬੈਠਾ ਹਰਿੰਦਰ ਸਿੰਘ ਉਰਫ ਰਿੰਦਾ ਇਨ੍ਹਾਂ ਲੋਕਾਂ ਨੂੰ ਮੈਸੇਜ ਕਰਦਾ ਸੀ ਤੇ ਜਗ੍ਹਾ ਦੱਸਦਾ ਸੀ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਕਈ ਖੇਪਾਂ ਮੰਗਵਾਈਆਂ ਜਾ ਚੁੱਕੀਆਂ ਹਨ, ਜਿਸ ਤੋਂ ਇਹ ਹਥਿਆਰ ਬਰਾਮਦ ਹੋਇਆ ਹੈ, ਉਹ ਅਜੇ ਤੱਕ ਫਰਾਰ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਬੀਜੇਪੀ ਲੀਡਰ ਤਜਿੰਦਰਪਾਲ ਬੱਗਾ ਦੀ ਕੇਜਰੀਵਾਲ ਨੂੰ ਚੇਤਾਵਨੀ, ਮੇਰੇ 'ਤੇ ਭਾਵੇਂ 1000 ਪਰਚੇ ਪਾ ਦਿਓ, ਸਵਾਲ ਤਾਂ ਕਰਦਾ ਰਹਾਂਗਾ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)