Punjab news: ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ 'ਚ ਹਾਲੇ ਵੀ ਤਬਾਹੀ ਦਾ ਮੰਜ਼ਰ, ਫਸਲਾਂ ਹੋਈਆਂ ਖਰਾਬ, ਸਰਕਾਰ ਤੋਂ ਮੰਗੀ ਮਦਦ
Punjab news: ਫਿਰੋਜ਼ਪੁਰ 'ਚ ਢਾਈ ਮਹੀਨਿਆਂ 'ਚ ਦੋ ਵਾਰ ਸਤਲੁਜ ਦਰਿਆ ਵਿੱਚ ਆਏ ਹੜ੍ਹ ਨੇ ਪਹਾੜੀ ਇਲਾਕਿਆਂ 'ਚ ਵਸੇ ਪਿੰਡਾਂ 'ਚ ਤਬਾਹੀ ਦੇ ਭਿਆਨਕ ਨਿਸ਼ਾਨ ਛੱਡੇ ਦਿੱਤੇ ਹਨ।
Punjab news: ਫਿਰੋਜ਼ਪੁਰ 'ਚ ਢਾਈ ਮਹੀਨਿਆਂ 'ਚ ਦੋ ਵਾਰ ਸਤਲੁਜ ਦਰਿਆ ਵਿੱਚ ਆਏ ਹੜ੍ਹ ਨੇ ਪਹਾੜੀ ਇਲਾਕਿਆਂ 'ਚ ਵਸੇ ਪਿੰਡਾਂ 'ਚ ਤਬਾਹੀ ਦੇ ਭਿਆਨਕ ਨਿਸ਼ਾਨ ਛੱਡੇ ਦਿੱਤੇ ਹਨ। ਹੁਣ ਜਦੋਂ ਦਰਿਆ ਦਾ ਪਾਣੀ ਘੱਟ ਗਿਆ ਹੈ ਅਤੇ ਸੜਕਾਂ ਸੁੱਕਣ ਲੱਗ ਪਈਆਂ ਹਨ ਤਾਂ ਜਨਜੀਵਨ ਹੌਲੀ-ਹੌਲੀ ਪਟੜੀ 'ਤੇ ਆ ਰਿਹਾ ਹੈ।
ਲੋਕ ਰਾਹਤ ਕੈਂਪਾਂ ਅਤੇ ਸੁਰੱਖਿਅਤ ਥਾਵਾਂ ਤੋਂ ਆਪਣੇ ਪਿੰਡਾਂ ਨੂੰ ਪਰਤਣ ਲੱਗੇ ਹਨ। ਪਰ ਉੱਥੇ ਹੀ ਪਿੰਡ ਪਹੁੰਚ ਕੇ ਲੋਕ ਘਰਾਂ ਅਤੇ ਖੇਤਾਂ ਦੀ ਤਬਾਹੀ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ।
ਦੱਸ ਦਈਏ ਕਿ ਪਿੰਡ ਟੈਂਡੀ ਵਾਲਾ, ਕਮਾਲੇ ਵਾਲਾ, ਭਾਨੇ ਵਾਲਾ, ਭਖੜਾ ਅਤੇ ਚਾਂਦੀ ਵਾਲਾ ਆਦਿ ਕਈ ਪ੍ਰਭਾਵਿਤ ਪਿੰਡਾਂ ਵਿੱਚ ਜਿੱਥੇ ਖੇਤਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਫ਼ਸਲਾਂ ਉਗ ਰਹੀਆਂ ਸਨ, ਉੱਥੇ ਕਈ ਫੁੱਟ ਰੇਤ ਇਕੱਠੀ ਹੋ ਗਈ ਹੈ। ਕਈ ਲੋਕਾਂ ਦੇ ਖੇਤ ਦਰਿਆ ਵਿੱਚ ਡੁੱਬ ਗਏ ਹਨ, ਕਈ ਪਿੰਡਾਂ ਵਿੱਚ ਰਸਤੇ ਟੁੱਟੇ ਗਏ ਅਤੇ ਕਈ ਲੋਕਾਂ ਦੀਆਂ ਦੁਕਾਨਾਂ ਰੁੜ੍ਹ ਗਈਆਂ ਹਨ।
ਇਹ ਵੀ ਪੜ੍ਹੋ: Ludhiana News: ਮਰਸਡੀਜ਼ ਸਵਾਰ ਮੁੰਡਿਆਂ ਦੀ ਗੁੰਡਾਗਰਦੀ, ਪਹਿਲਾਂ ਮੋਟਸਾਈਕਲ ਸਵਾਰਾਂ ਨੂੰ ਟੱਕਰ ਮਾਰੀ, ਫਿਰ ਬੁਰੀ ਤਰ੍ਹਾਂ ਕੁੱਟਿਆ
ਇਸ ਤਬਾਹੀ ਦੀ ਚਪੇਟ ਵਿੱਚ ਆਏ ਪੰਜਾਬ ਸਿੰਘ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਜ਼ਮੀਨ ਵਿੱਚ ਪੰਕਚਰ ਦੀ ਦੁਕਾਨ ਬਣਾਈ ਸੀ, ਜਿਸ ਨਾਲ ਉਸ ਦਾ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਰਿਹਾ ਸੀ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਸਾਰੀ ਦੁਕਾਨ ਰੁੜ੍ਹ ਗਈ ਸੀ, ਜਿਸ ਵਿੱਚ ਦੁਕਾਨ ਦਾ ਮਲਬਾ ਹੀ ਨਜ਼ਰ ਆ ਰਿਹਾ ਹੈ। ਪੰਜਾਬ ਸਿੰਘ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਉੱਥੇ ਹੀ ਕਿਸਾਨਾਂ ਨੇ ਕਿਹਾ ਕਿ ਹੁਣ ਅਸੀਂ ਕਿੱਥੇ ਜਾਈਏ, ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ। ਉੱਥੇ ਹੀ ਲੋਕਾਂ ਨੇ ਕਿਹਾ ਕਿ ਸੜਕਾਂ ਟੁੱਟੀਆਂ ਹੋਈਆਂ ਹਨ, ਮਕਾਨ ਡਿੱਗ ਚੁੱਕੇ ਹਨ, ਇਹ ਪਿੰਡ ਕਈ ਸਾਲ ਪਿੱਛੇ ਚੱਲਿਆ ਗਿਆ ਹੈ।