Punjab News: ਆਖ਼ਰਕਾਰ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਰੇ ਤੋੜੀ ਚੁੱਪ, ਕਿਹਾ-ਵੋਟ ਫ਼ੀਸਦ ਤਾਂ ਵਧ ਗਿਆ ਪਰ....
ਜਾਖੜ ਨੇ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਅਸਤੀਫਾ ਨਹੀਂ ਦਿੱਤਾ। ਜਦੋਂ ਉਹ ਕਾਂਗਰਸ ਦੇ ਮੁਖੀ ਸਨ ਤਾਂ 2019 ਵਿੱਚ ਜਦੋਂ ਚੋਣ ਨਤੀਜੇ ਆਏ ਤਾਂ ਉਹ ਗੁਰਦਾਸਪੁਰ ਤੋਂ ਜਿੱਤ ਨਹੀਂ ਸਕੇ ਸਨ। ਉਨ੍ਹਾਂ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
Punjab News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਬਾਰੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ 'ਦਿਲ ਕੇ ਬਹਿਲਾਨੇ ਕੋ ਜੇ ਖ਼ਿਆਲ ਅੱਛਾ ਹੈ' । ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਅਸੀਂ ਛੇ ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਤੱਕ ਪਹੁੰਚ ਗਏ, ਜੋ ਕਿ ਬਹੁਤ ਵਧੀਆ ਸੀ ਪਰ ਇੱਕ ਵੀ ਸੀਟ ਨਹੀਂ ਆਈ।
ਇਹ ਮੇਰੀ ਜ਼ਿੰਮੇਵਾਰੀ ਸੀ। ਅਜਿਹੇ 'ਚ ਮੈਂ ਪਾਰਟੀ ਪ੍ਰਧਾਨ ਜੇਪੀ ਨੱਡਾ ਸਾਹਿਬ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਤੋਂ ਹਟਾਉਣ ਜਾਵੇ। ਮੈਂ ਨੈਤਿਕ ਆਧਾਰ 'ਤੇ ਇਸ ਅਹੁਦੇ 'ਤੇ ਨਹੀਂ ਰਹਿ ਸਕਦਾ। ਅਸਤੀਫਾ ਉਨ੍ਹਾਂ ਦੇ ਕੋਲ ਹੈ ਤੇ ਉਨ੍ਹਾਂ ਨੇ ਕੀ ਫ਼ੈਸਲਾ ਲੈਣਾ ਹੈ ਇਹ ਉਨ੍ਹਾਂ ਦੇ ਹੱਥ ਵਿੱਚ ਹੈ। ਹਾਲਾਂਕਿ ਮੈਂ ਆਪਣੇ ਮਨ ਵਿੱਚ ਬਹੁਤ ਸਪੱਸ਼ਟ ਹਾਂ ਕਿ ਮੈਂ ਇਸ ਲਈ ਜ਼ਿੰਮੇਵਾਰ ਹਾਂ।
ਕਾਂਗਰਸ ਤੋਂ ਦਿੱਤਾ ਸੀ ਜਾਖੜ ਨੇ ਅਸਤੀਫ਼ਾ
ਜਾਖੜ ਨੇ ਕਿਹਾ ਕਿ ਉਨ੍ਹਾਂ ਪਹਿਲੀ ਵਾਰ ਅਸਤੀਫਾ ਨਹੀਂ ਦਿੱਤਾ। ਜਦੋਂ ਉਹ ਕਾਂਗਰਸ ਦੇ ਮੁਖੀ ਸਨ ਤਾਂ 2019 ਵਿੱਚ ਜਦੋਂ ਚੋਣ ਨਤੀਜੇ ਆਏ ਤਾਂ ਉਹ ਗੁਰਦਾਸਪੁਰ ਤੋਂ ਜਿੱਤ ਨਹੀਂ ਸਕੇ ਸਨ। ਉਨ੍ਹਾਂ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਸੋਨੀਆ ਗਾਂਧੀ ਨੇ ਵੀ ਕਿਹਾ ਸੀ ਕਿ ਤੁਸੀਂ ਚਾਰਜ ਸੰਭਾਲ ਲਓ ਪਰ ਮੈਂ ਇਨਕਾਰ ਕਰ ਦਿੱਤਾ ਸੀ। ਮਾਮਲਾ ਇੱਕ-ਦੋ ਮਹੀਨੇ ਲਟਕਦਾ ਰਿਹਾ। ਫਿਰ ਜਦੋਂ ਤੱਕ ਨਵਾਂ ਪ੍ਰਧਾਨ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਦੇ ਕੇ ਰੱਖੀ ਗਈ ਸੀ।
ਸਭ ਰਲ਼ ਗਏ ਭਗਵੰਤ ਮਾਨ ਖ਼ਿਲਾਫ਼ ਕੋਈ ਨਹੀਂ ਬੋਲਦਾ
ਜਾਖੜ ਨੇ ਕਿਹਾ ਕਿ ਪਾਰਟੀ ਕੋਲ ਲੀਡਰਸ਼ਿਪ ਦੀ ਕੋਈ ਕਮੀ ਨਹੀਂ ਹੈ। ਅੱਜ ਮਸਲਾ ਇਹ ਨਹੀਂ ਕਿ ਮੁਖੀ ਕੌਣ ਬਣਦਾ ਹੈ। ਮੁੱਦਾ ਇਹ ਹੈ ਕਿ ਕਿਸਾਨਾਂ ਨਾਲ ਕੀ ਹੋ ਰਿਹਾ ਹੈ। ਸਰਕਾਰ ਤੇ ਵਿਰੋਧੀ ਧਿਰ ਦੀ ਮਿਲੀਭੁਗਤ ਹੈ। ਕੱਲ੍ਹ ਮੈਂ ਸਾਰਿਆਂ ਦੇ ਬਿਆਨ ਸੁਣ ਰਿਹਾ ਸੀ। ਭਗਵੰਤ ਮਾਨ ਦਾ ਇਹ ਟਵੀਟ ਸਾਰਿਆਂ ਤੱਕ ਪਹੁੰਚ ਗਿਆ, ਪਰ ਸੀਐਮ ਭਗਵੰਤ ਮਾਨ ਖਿਲਾਫ ਕੋਈ ਨਹੀਂ ਬੋਲ ਸਕਿਆ।
ਅਕਾਲੀ ਦਲ ਬਾਰੇ ਕੀ ਕਿਹਾ ?
ਸੁਨੀਲ ਜਾਖੜ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਅਕਾਲੀ ਦਲ ਦੀ ਹੋਂਦ ਬਹੁਤ ਜ਼ਰੂਰੀ ਹੈ। ਸੀਟਾਂ ਮਿਲਣ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਫਾਇਦਾ ਹੁੰਦਾ ਹੈ।