ਵਿਦਿਆਰਥਣਾਂ ਨਾਲ ਸਕੂਲ ਸੰਚਾਲਕ ਕਰਦਾ ਸੀ ਅਸ਼ਲੀਲ ਹਰਕਤਾਂ, ਇੰਝ ਫੁੱਟਿਆ ਭਾਂਡਾ
ਨੰਗਲ: ਪੰਜਾਬ ਦੀ ਸਬ-ਡਵੀਜ਼ਨ ਨੰਗਲ ਦੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਬੇਹੱਦ ਸ਼ਰਮਨਾਕ ਹਰਕਤ ਸਾਹਮਣੇ ਆਈ। ਸਕੂਲ ਚਲਾਉਣ ਵਾਲੇ ਸੰਚਾਲਕ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ।
ਨੰਗਲ: ਪੰਜਾਬ ਦੀ ਸਬ-ਡਵੀਜ਼ਨ ਨੰਗਲ ਦੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਮਾਲਕ ਦੀ ਬੇਹੱਦ ਸ਼ਰਮਨਾਕ ਹਰਕਤ ਸਾਹਮਣੇ ਆਈ। ਸਕੂਲ ਚਲਾਉਣ ਵਾਲੇ ਸੰਚਾਲਕ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ।
ਦਰਅਸਲ ਮਾਮਲਾ ਕਈ ਸਾਲ ਪੁਰਾਣਾ ਹੈ ਪਰ 18 ਫਰਵਰੀ ਨੂੰ ਇਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਇਸ ਤੋਂ ਬਾਅਦ ਹੜਕੰਪ ਮਚ ਗਿਆ। ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
Hola Mohalla: 13 ਮਾਰਚ ਤੋਂ ਸ਼ੁਰੂ ਹੋਣਗੇ ਹੋਲੇ ਮਹੱਲਾ ਦੇ ਸਮਾਗਮ, 14 ਤੋਂ 16 ਤਕ ਕੀਰਤਪੁਰ ਤੇ 17 ਤੋਂ 19 ਮਾਰਚ ਤਕ ਆਨੰਦਪੁਰ ਸਾਹਿਬ 'ਚ ਹੋਣਗੇ ਸਮਾਗਮ
ਦੱਸਿਆ ਜਾ ਰਿਹਾ ਹੈ ਕਿ ਸਕੂਲ ਸੰਚਾਲਕ 12 ਤੋਂ 17 ਸਾਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਫੋਟੋਆਂ ਖਿੱਚ ਕੇ ਕੰਪਿਊਟਰ ਵਿੱਚ ਸੇਵ ਕਰ ਲੈਂਦਾ ਸੀ। ਇੱਕ ਦਿਨ ਕੰਪਿਊਟਰ ਖਰਾਬ ਹੋ ਗਿਆ, ਜਿਸ ਨੂੰ ਠੀਕ ਕਰਨ ਲਈ ਦੋਸ਼ੀ ਨੇ ਉਸ ਨੂੰ ਆਪਣੇ ਮਕੈਨਿਕ ਕੋਲ ਭੇਜ ਦਿੱਤਾ।
ਇਸ ਤਰ੍ਹਾਂ ਸਾਰੀਆਂ ਅਸ਼ਲੀਲ ਫੋਟੋਆਂ ਉਸ ਦੇ ਹੱਥ ਲੱਗ ਗਈਆਂ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਹੀ ਇਹ ਫੋਟੋਆਂ ਕਿਸੇ ਨੂੰ ਦਿੱਤੀਆਂ ਹੋਣਗੀਆਂ, ਜਿਸ ਤੋਂ ਬਾਅਦ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਨੰਗਲ ਪੁਲੀਸ ਨੇ ਮੁਲਜ਼ਮ ਅੰਮ੍ਰਿਤਪਾਲ ਖ਼ਿਲਾਫ਼ 376 (2) (ਡੀ) ਆਈਪੀਸੀ ਤੇ 06 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਸ਼ਵਨੀ ਦਗੌੜ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਦੀ ਜੰਗ ਨਾਲ ਲੁਧਿਆਣਾ ਇੰਡਸਟਰੀ ਨੂੰ ਲੱਗੇਗਾ ਦੋ ਹਜ਼ਾਰ ਕਰੋੜ ਦਾ ਝਟਕਾ