IFS officer plot: ਭ੍ਰਿਸ਼ਟਾਚਾਰੀਆਂ ਨੇ IFS ਅਫ਼ਸਰ ਵੀ ਨਹੀਂ ਬਖਸ਼ਿਆ, ਪਲਾਟ ਦੀ ਕਰਵਾਈ ਜਾਅਲੀ ਰਜਿਸਟਰੀ, 6 ਖਿਲਾਫ਼ ਪਰਚਾ
IFS officer plot-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਉਕਤ ਰਜਿਸਟਰੀ ਬਾਬਤ ਜੋ ਸ਼ਿਕਾਇਤ ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ ਵਲੋਂ ਕੀਤੀ ਗਈ ਪੜਤਾਲ ਵੀ ਸ਼ਾਮਿਲ ਸੀ ਨੂੰ ਜਿਲ੍ਹਾ ਅਟਾਰਨੀ ਨੂੰ
ਬੀਤੇ ਦਿਨੀ ਅੰਮ੍ਰਿਤਸਰ ਸਬ ਰਜਿਸਟਰਾਰ-3 ਦੇ ਦਫ਼ਤਰ ਵਿੱਚ ਆਈ.ਐਫ.ਐਸ. ਅਧਿਕਾਰੀ ਦੇ ਪਿੰਡ ਹੇਰ ਸਥਿਤ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਉਣ ਵਾਲੇ 6 ਲੋਕਾਂ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਧਾਰਾ 419, 420, 467, 468, 471, 120ਬੀ ਅਤੇ ਰਜਿਸਟਰੇਸ਼ਨ ਐਕਟ 1908 ਦੀ ਧਾਰਾ 82 ਅਧੀਨ ਕੇਸ ਦਰਜ ਕਰ ਲਿਆ ਹੈ।
ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿੱਚ ਦਰਜ ਕੀਤੀ ਗਈ ਐਫ.ਆਈ.ਆਰ. ਅਨੁਸਾਰ ਉਕਤ ਕੇਸ ਵਿੱਚ ਖਰੀਦਦਾਰ ਸ਼ੇਰ ਸਿੰਘ, ਅਗਿਆਤ ਵੇਚਵਾਲ, ਵਸੀਕਾ ਨਵੀਸ ਅਸ਼ਵਨੀ ਕੁਮਾਰ, ਗਵਾਹ ਨੰਬਰਦਾਰ ਰੁਪਿੰਦਰ ਕੌਰ, ਗਵਾਹ ਜੇਮਸ ਹੰਸ, ਕਚਿਹਰੀ ਕੰਪਲੈਕਸ ਵਿੱਚ ਕੰਮ ਕਰਦੇ ਪ੍ਰਾਇਵੇਟ ਕਾਰਿੰਦਾ ਨਰਾਇਣ ਸਿੰਘ ਉਰਫ਼ ਸ਼ੇਰਾ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਉਕਤ ਰਜਿਸਟਰੀ ਬਾਬਤ ਜੋ ਸ਼ਿਕਾਇਤ ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਵਲੋਂ ਕੀਤੀ ਗਈ ਪੜਤਾਲ ਵੀ ਸ਼ਾਮਿਲ ਸੀ ਨੂੰ ਜਿਲ੍ਹਾ ਅਟਾਰਨੀ ਨੂੰ ਭੇਜਿਆ ਗਿਆ ਸੀ।
ਜਿਨਾਂ ਨੇ ਸਬ ਰਜਿਸਟਰਾਰ ਜਗਤਾਰ ਸਿੰਘ ਦੀ ਰਿਪੋਰਟ ਅਤੇ ਨੱਥੀ ਕਾਗਜਾਂ ਨੂੰ ਗਹੁ ਨਾਲ ਵਾਚ ਕੇ ਕਾਨੂੰਨੀ ਰਾਇ ਦਿੰਦੇ ਹੋਏ ਉਪਰੋਕਤ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ਼ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਦੌਰਾਨੇ ਤਫਤੀਸ਼ ਜੇਕਰ ਹੋਰ ਵੀ ਕੋਈ ਵਿਅਕਤੀ ਇਸ ਜਾਲਸਾਜੀ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਕੇਸ ਦਰਜ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਕੋਲ ਸਬੰਧਤ ਧਿਰ ਵਲੋਂ ਦਰਖਾਸਤ ਦਿੱਤੀ ਗਈ ਸੀ ਕਿ ਪਿੰਡ ਹੇਰ ਜਿਲ੍ਹਾ ਅੰਮ੍ਰਿਤਸਰ ਵਿਖੇ ਸਥਿਤ ਜਮੀਨ ਦੀ ਜਾਅਲੀ ਰਜਿਸਟਰੀ ਕਰਵਾਈ ਗਈ ਹੈ। ਇਸ ਦਰਖਾਸਤ ਦੀ ਪੜਤਾਲ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਵੱਲੋਂ ਕੀਤੀ ਗਈ ਸੀ ਜਿਸ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਨੇ ਉਕਤ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ਼ ਕਰਨ ਦੀ ਸਿਫਾਰਿਸ਼ ਪੁਲਿਸ ਕਮਿਸ਼ਨਰ ਕੋਲ ਬੀਤੀ ਦਿਨੀ ਕੀਤੀ ਸੀ।