Sri muktsar sahib news: ਘਰ 'ਚ ਅੱਗ ਲੱਗਣ ਨਾਲ ਸੜਿਆ 30 ਸਾਲਾ ਨੌਜਵਾਨ
Sri muktsar sahib news: ਜਾਣਕਾਰੀ ਮੁਤਾਬਕ ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਦੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਕਿਸੇ ਕਾਰਨ ਕਰਕੇ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਸ਼ਨੀਵਾਰ ਰਾਤ ਨੂੰ ਉਹ ਘਰ ਵਿਚ ਇੱਕਲਾ ਸੁੱਤਾ ਪਿਆ ਸੀ।
Sri muktsar sahib news: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁਰਜ ਸਿੰਧਵਾਂ 'ਚ ਘਰ 'ਚ ਅੱਗ ਲੱਗ ਗਈ, ਜਿਸ ਵਿੱਚ ਸੜ ਕੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਦੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਕਿਸੇ ਕਾਰਨ ਕਰਕੇ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਸ਼ਨੀਵਾਰ ਰਾਤ ਨੂੰ ਉਹ ਘਰ ਵਿਚ ਇੱਕਲਾ ਸੁੱਤਾ ਪਿਆ ਸੀ।
ਇਸ ਦੌਰਾਨ ਰਾਤ 12 ਤੋਂ 1 ਦੇ ਵਿਚਕਾਰ ਘਰ ਵਿਚ ਭਿਆਨਕ ਅੱਗ ਲੱਗ ਗਈ। ਜਦੋਂ ਤੱਕ ਨੇੜੇ ਦੇ ਲੋਕ ਅਤੇ ਫਾਇਰ ਬ੍ਰਿਗੇਡ ਅੱਗ 'ਤੇ ਕਾਬੂ ਪਾਕੇ ਅੰਦਰ ਦਾਖ਼ਲ ਹੋਏ, ਉਦੋਂ ਤੱਕ ਨੌਜਵਾਨ ਮਨਪ੍ਰੀਤ ਸਿੰਘ ਦੀ ਅੱਗ ਵਿਚ ਝੁਲਸ ਕੇ ਦਰਦਨਾਕ ਮੌਤ ਹੋ ਗਈ।
ਇਸ ਦਰਦਨਾਕ ਘਟਨਾ ਵਿਚ ਘਰ ਦਾ ਸਾਰਾ ਸਮਾਨ ਵੀ ਸੜਕੇ ਸੁਆਹ ਹੋ ਗਿਆ ਅਤੇ ਘਰ ਦੀ ਛੱਤ ਵੀ ਡਿੱਗ ਗਈ। ਪਿੰਡ ਵਾਸੀਆਂ ਵਲੋਂ ਗਰੀਬ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: Wheat Procurement: ਸਰਕਾਰ ਇਸ ਵਾਰ ਖਰੀਦੇਗੀ ਇੰਨੀ ਕਣਕ, ਜਾਣੋ ਕਿਹੜੇ ਕਿਸਾਨਾਂ ਨੂੰ ਹੋਵੇਗਾ ਵੱਧ ਫਾਇਦਾ