ਪੜਚੋਲ ਕਰੋ
Advertisement
ਵੇਖਦੇ-ਵੇਖਦੇ 300-400 ਏਕੜ 'ਚ ਫੈਲ ਗਈ ਭਿਆਨਕ ਅੱਗ
ਭੁਨਰਹੇੜੀ ਇਲਾਕੇ ਦੇ ਪਿੰਡਾਂ ਵਿੱਚ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਿੰਡ ਰਾਮਗੜ੍ਹ ਵਿੱਚ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਰਕੇ ਤਾਰਾਂ ਦੀ ਸਪਾਰਕਿੰਗ ਮਗਰੋਂ ਕੁਝ ਚਿੰਗਾੜਿਆ ਫ਼ਸਲ 'ਤੇ ਡਿੱਗੀਆਂ। ਇਸ ਤੋਂ ਬਾਅਦ ਅੱਗ 300-400 ਏਕੜ ਵਿੱਚ ਫੈਲ ਗਈ।
ਪਟਿਆਲਾ: ਭੁਨਰਹੇੜੀ ਇਲਾਕੇ ਦੇ ਪਿੰਡਾਂ ਵਿੱਚ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਿੰਡ ਰਾਮਗੜ੍ਹ ਵਿੱਚ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਰਕੇ ਤਾਰਾਂ ਦੀ ਸਪਾਰਕਿੰਗ ਮਗਰੋਂ ਕੁਝ ਚਿੰਗਾੜਿਆ ਫ਼ਸਲ 'ਤੇ ਡਿੱਗੀਆਂ। ਇਸ ਤੋਂ ਬਾਅਦ ਅੱਗ 300-400 ਏਕੜ ਵਿੱਚ ਫੈਲ ਗਈ।
ਹਾਸਲ ਜਾਣਕਾਰੀ ਮੁਤਾਬਕ ਇਸ ਇਲਾਕੇ ਵਿੱਚ ਜ਼ਿਆਦਾਤਰ ਫਸਲ ਵੱਢ ਲਈ ਸੀ ਤੇ ਕਣਕ ਦਾ ਨਾੜ ਹੀ ਸੜਿਆ ਹੈ। ਫਾਇਰਬ੍ਰਗੇਡ ਅਧਿਕਾਰੀ ਦਾ ਕਹਿਣਾ ਹੈ ਕਿ 10 ਮਿੰਟ ਅੰਦਰ ਪਹੁੰਚ ਕੇ ਅੱਗ ਬੁਝਾਉਣ ਵਿੱਚ ਲੱਗ ਗਏ। ਇਸ ਲਈ ਵੇਲੇ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਧਰ, ਪਿੰਡ ਵਾਲਿਆਂ ਨੇ ਸਰਕਾਰ ਉਪਰ ਸਵਾਲ ਖੜ੍ਹੇ ਕੀਤੇ ਕਿ ਸਰਕਾਰ ਕੁਝ ਨਹੀਂ ਦਿੰਦੀ। ਇੱਕ ਪਾਸੇ ਕਿਸਾਨ ਕਰਜ਼ਾ ਚੁੱਕ ਕੇ ਫਸਲ ਬੀਜਦਾ ਹੈ ਤੇ ਉਪਰੋਂ ਇਹ ਭਾਣਾ ਵਰਤ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਅਧਿਕਾਰੀ ਉਨ੍ਹਾਂ ਦੀ ਮੌਕੇ ਉਪਰ ਸਾਰ ਲੈਣ ਨਹੀਂ ਆਇਆ।
ਇਸੇ ਤਰ੍ਹਾਂ ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਘੜੂੰਆ, ਮਾਛੀਪੁਰ ਤੇ ਸਿਲ ਕੱਪੜਾ 'ਚ 150 ਤੋਂ 200 ਏਕੜ ਕਣਕ ਤੇ ਨਾੜ ਨੂੰ ਅੱਗ ਲੱਗਣ ਦੀ ਖ਼ਬਰ ਹੈ। ਮੌਕੇ 'ਤੇ ਸਥਾਨਕ ਲੋਕਾਂ ਤੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਅੰਮ੍ਰਿਤਸਰ
Advertisement