![ABP Premium](https://cdn.abplive.com/imagebank/Premium-ad-Icon.png)
Barnala News: ਧਾਗੇ ਅਤੇ ਕਾਗਜ਼ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਬੜੀ ਮੁਸ਼ਕੱਤ ਨਾਲ ਅੱਗ 'ਤੇ ਪਾਇਆ ਗਿਆ ਕਾਬੂ
Barnala News: ਬਰਨਾਲਾ ਦੇ ਪਿੰਡ ਧੌਲਾ ਵਿੱਚ ਮਸ਼ਹੂਰ ਧਾਗੇ ਅਤੇ ਕਾਗਜ਼ ਦੀ ਟ੍ਰਾਈਡੈਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ।
![Barnala News: ਧਾਗੇ ਅਤੇ ਕਾਗਜ਼ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਬੜੀ ਮੁਸ਼ਕੱਤ ਨਾਲ ਅੱਗ 'ਤੇ ਪਾਇਆ ਗਿਆ ਕਾਬੂ Fire in trident Factory at barnala Barnala News: ਧਾਗੇ ਅਤੇ ਕਾਗਜ਼ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਬੜੀ ਮੁਸ਼ਕੱਤ ਨਾਲ ਅੱਗ 'ਤੇ ਪਾਇਆ ਗਿਆ ਕਾਬੂ](https://feeds.abplive.com/onecms/images/uploaded-images/2024/06/06/b534fadbde71d2d7f26c800b63fc80b01717639894846645_original.jpg?impolicy=abp_cdn&imwidth=1200&height=675)
Barnala News: ਬਰਨਾਲਾ ਦੇ ਪਿੰਡ ਧੌਲਾ ਵਿੱਚ ਮਸ਼ਹੂਰ ਧਾਗੇ ਅਤੇ ਕਾਗਜ਼ ਦੀ ਟ੍ਰਾਈਡੈਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਨਜਿੱਠਣ ਲਈ ਪੰਜਾਬ ਭਰ ਤੋਂ ਕਰੀਬ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅੱਗ 'ਤੇ ਕਾਬੂ ਪਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ।
ਦੱਸ ਦਈਏ ਕਿ ਰਜਬਾਹੇ ਵਿੱਚ ਤੂੜੀ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਿੱਥੇ ਭਾਰੀ ਮਾਤਰਾ ਵਿੱਚ ਤੂੜੀ ਅਤੇ ਸੁੱਕੀ ਲੱਕੜ ਸਟੋਰ ਕਰਕੇ ਰੱਖੀ ਹੋਈ ਸੀ। ਤੇਜ਼ ਹਵਾਵਾਂ ਕਰਕੇ ਅੱਗ ਕੁਝ ਹੀ ਸਕਿੰਟਾਂ 'ਚ ਫੈਲ ਗਈ, ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਫੈਕਟਰੀ ਨੂੰ ਵੀ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਵਿੱਚ 20-25 ਕਿਲੋਮੀਟਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਸਨ। ਟਰਾਈਡੈਂਟ ਫੈਕਟਰੀ 'ਚ ਅੱਗ ਲੱਗਣ ਕਾਰਨ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਜਿਸ ਕਰਕੇ ਫੈਕਟਰੀ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਫੈਕਟਰੀ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਕਰਕੇ ਲੋਕਾਂ ਨੇ ਬਾਹਰ ਕਾਫੀ ਹੰਗਾਮਾ ਹੋਇਆ। ਟਰਾਈਡੈਂਟ ਨਿਰਮਾਤਾ ਕੰਪਨੀ ਦੇ ਮੁਖੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ: Operation Blue Star: ਦਰਬਾਰ ਸਾਹਿਬ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਹੱਥਾਂ 'ਚ ਫੜੇ ਭਿੰਡਰਾਵਾਲੇ ਦੇ ਪੋਸਟਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)