ਪੜਚੋਲ ਕਰੋ
ਵਿਆਹ 'ਚ ਚੱਲੀ ਗੋਲੀ, ਇੱਕ ਮੌਤ, ਕਈ ਜ਼ਖ਼ਮੀ
ਵਿਆਹ ਵਿੱਚ ਫਾਇਰਿੰਗ ਹੋਣ ਨਾਲ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਫਾਜ਼ਿਲਕਾ ਦੇ ਪਿੰਡ ਖੂਈਆਂ ਸਰਵਰ ਵਿੱਚ ਆਪਸੀ ਰੰਜਸ਼ ਕਾਰਨ ਗੋਲੀ ਚੱਲ ਗਈ। ਇੱਥੇ ਇੱਕ ਰਿਜ਼ੌਰਟ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ।

ਸੰਕੇਤਕ ਤਸਵੀਰ
ਫਿਰੋਜ਼ਪੁਰ: ਵਿਆਹ ਵਿੱਚ ਫਾਇਰਿੰਗ ਹੋਣ ਨਾਲ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਫਾਜ਼ਿਲਕਾ ਦੇ ਪਿੰਡ ਖੂਈਆਂ ਸਰਵਰ ਵਿੱਚ ਆਪਸੀ ਰੰਜਸ਼ ਕਾਰਨ ਗੋਲੀ ਚੱਲ ਗਈ। ਇੱਥੇ ਇੱਕ ਰਿਜ਼ੌਰਟ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਪਿੰਡ ਹਰੀਪੁਰਾ ਨਾਲ ਸਬੰਧਤ ਵਿਆਹ ਸਮਾਗਮ ਦੌਰਾਨ ਇਸੇ ਪਿੰਡ ਦੇ ਲੋਕੇਸ਼ ਗੌਦਾਰਾ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਫਾਇਰ ਕਰ ਦਿੱਤੇ। ਗੋਲੀ ਲੱਗਣ ਕਾਰਨ ਮਹਿੰਦਰ ਕੁਮਾਰ ਸਾਬਕਾ ਸਰਪੰਚ, ਨੀਰਜ ਕੁਮਾਰ ਤੇ ਭਰਤ ਲਾਲ ਸਾਰੇ ਵਾਸੀ ਪਿੰਡ ਹਰੀਪੁਰਾ ਜ਼ਖ਼ਮੀ ਹੋ ਗਏ। ਬਾਅਦ ਵਿੱਚ ਮਹਿੰਦਰ ਕੁਮਾਰ ਦੀ ਮੌਤ ਹੋ ਗਈ। ਗੋਲੀ ਚੱਲਣ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾਂਦਾ ਹੈ। ਖੂਈਆਂ ਸਰਵਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸਐਚਓ ਪਰਮਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302, 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Before You Go
Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
ਟ੍ਰੈਂਡਿੰਗ ਟੌਪਿਕ


















