ਬਾਦਲਾਂ ਦੀ ਟਰਾਂਸਪੋਰਟ ਕੰਪਨੀ ਦੇ ਦਫਤਰ 'ਤੇ ਅੰਨ੍ਹੇਵਾਹ ਫਾਇਰਿੰਗ, ਹਮਲਾਵਰ ਜਾਂਦੇ ਹੋਏ ਦੇ ਗਏ ਵੱਡੀ ਧਮਕੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਜ਼ਿਲ੍ਹੇ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਫੋਨ ਕੀਤਾ ਤੇ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਹੀ ਪੁਲਿਸ ਨੇ ਕਾਰਵਾਈ ਕੀਤੀ।
ਹੁਸ਼ਿਆਰਪੁਰ: ਇੱਥੇ ਬੱਸ ਅੱਡੇ 'ਤੇ ਸਥਿਤ ਬਾਦਲ ਪਰਿਵਾਰ ਦੀ ਰਾਜਧਾਨੀ ਟਰਾਂਸਪੋਰਟ ਦੇ ਦਫਤਰ 'ਤੇ ਤਿੰਨ ਨਵੰਬਰ ਦੀ ਰਾਤ ਸਾਢੇ 9 ਵਜੇ ਦੇ ਕਰੀਬ ਫਾਇਰਿੰਗ ਦੀ ਖਬਰ ਹੈ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ। ਘਟਨਾ ਸਮੇਂ ਟਰਾਂਸਪੋਰਟ ਦਾ ਡਰਾਈਵਰ ਮੇਜਰ ਸਿੰਘ ਤੇ ਇੱਕ ਸੁਰੱਖਿਆ ਕਰਮੀ ਮੌਜੂਦ ਸੀ। ਪੁਲਿਸ ਨੇ ਘਟਨਾ ਦੇ ਕਰੀਬ 48 ਘੰਟੇ ਮਗਰੋਂ ਵਰਿੰਦਰ ਸਿੰਘ ਉਰਫ ਸਾਬੀ ਨਾਂ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਜ਼ਿਲ੍ਹੇ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਫੋਨ ਕੀਤਾ ਤੇ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਹੀ ਪੁਲਿਸ ਨੇ ਕਾਰਵਾਈ ਕੀਤੀ। ਡਰਾਈਵਰ ਮੇਜਰ ਸਿੰਘ ਨੇ ਪੁਲਿਸ ਨੂੰ ਜੋ ਸਟੇਟਮੈਂਟ ਦਿੱਤੀ, ਉਸ ਮੁਤਾਬਕ ਇੱਕ ਵਿਅਕਤੀ ਨੇ ਮੂੰਹ ਬੰਨ੍ਹਿਆ ਸੀ ਤੇ ਦਫਤਰ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਉਸ ਵਿਅਕਤੀ ਨੇ ਕਿਹਾ 'ਮੈਨੂੰ ਭਾਈ ਜੀ ਨੇ ਭੇਜਿਆ ਤੇ ਇਹ ਗੋਲ਼ੀਆਂ ਕੰਪਨੀ ਲਈ ਮੈਸੇਜ ਹੈ ਤੇ ਸਮਝਣ ਵਾਲੇ ਸਮਝ ਜਾਣਗੇ। ਜੇਕਰ ਮੇਰੇ ਬਾਰੇ ਕਿਸੇ ਨੂੰ ਦੱਸਿਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਉਸ ਨੂੰ ਗੋਲ਼ੀਆਂ ਨਾਲ ਭੁੰਨ ਦੇਵਾਂਗੇ।'
ਕੈਪਟਨ ਅਮਰਿੰਦਰ ਮੁੜ ਹੋਏ ਕੁਆਰੰਟੀਨ, ਸੀਨੀਅਰ ਅਫਸਰ ਕੋਰੋਨਾ ਪੌਜ਼ੇਟਿਵ
ਤਿੰਨ ਨਵੰਬਰ ਨੂੰ ਵਾਪਰੀ ਇਸ ਘਟਨਾ ਬਾਰੇ ਸੁਖਬੀਰ ਬਾਦਲ ਦੀ ਖੁਦ ਦਖਲਅੰਦਾਜ਼ੀ ਤੋਂ ਬਾਅਦ 5 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਪੁਲਿਸ ਇਸ ਕੇਸ ਦੀ ਕਈ ਪਹਿਲੂਆਂ ਬਾਰੇ ਜਾਂਚ ਕਰ ਰਹੀ ਹੈ। ਉਂਝ ਕੰਪਨੀ ਦੇ ਮੁਲਾਜ਼ਮ ਇਸ ਨੂੰ ਗੈਂਗਸਟਰਾਂ ਦਾ ਕਾਰਾ ਦੱਸ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ