ਪੜਚੋਲ ਕਰੋ
(Source: ECI/ABP News)
ਘਰ 'ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, ਤਿੰਨ ਜ਼ਖ਼ਮੀ
ਮ੍ਰਿਤਕਾ ਦੇ ਭਰਾ ਨੇ ਅੱਗੇ ਦੱਸਿਆ ਕਿ ਮੇਰੀ ਭੈਣ ਕੈਨੇਡਾ ਵਿੱਚ ਪੀਆਰ ਸੀ ਜੋ 10 ਦਿਨ ਪਹਿਲਾਂ ਬਠਿੰਡਾ ਆਈ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਸਖ਼ਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।
![ਘਰ 'ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, ਤਿੰਨ ਜ਼ਖ਼ਮੀ firing took place in a house in Bhagta Bhai Bathinda, NRI girl died ਘਰ 'ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, ਤਿੰਨ ਜ਼ਖ਼ਮੀ](https://static.abplive.com/wp-content/uploads/sites/5/2020/11/06200618/Bathinda-Firing.jpg?impolicy=abp_cdn&imwidth=1200&height=675)
ਬਠਿੰਡਾ: ਇੱਥੇ ਦੇ ਭਗਤਾ ਭਾਈ 'ਚ ਦੇਰ ਰਾਤ ਇੱਕ ਘਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ੳਰਫ਼ ਕੁੱਕੂ ਦੇ ਘਰ ਵਿੱਚ ਉਸ ਦੇ ਰਿਸ਼ਤੇਦਾਰ ਵੱਲੋਂ ਅੱਧੀ ਰਾਤ ਦਾਖਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ। ਇਸ ਘਟਨਾ 'ਚ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਭੇਜਿਆ ਗਿਆ ਹੈ। ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਅਸੀਂ ਇਸ ਪਰਿਵਾਰ ਨਾਲ ਪਿਛਲੇ 20 ਤੋਂ 25 ਸਾਲ ਲਗਾਤਾਰ ਵਰਤਦੇ ਆ ਰਹੇ ਹਾਂ। ਇਸ ਦੇ ਚੱਲਦੇ ਬੀਤੇ ਦਿਨ ਸਾਡਾ ਪਰਿਵਾਰ ਇਨ੍ਹਾਂ ਦੇ ਘਰ ਗਿਆ ਸੀ ਪਰ ਭਗਤਾ ਭਾਈ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਲੜਕੇ ਨੇ ਘਰ ਆ ਕੇ ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਵਿੱਚ ਮ੍ਰਿਤਕਾ ਆਪਣੇ ਪਿਤਾ ਦੇ ਨਾਲ ਰਿਸ਼ਤੇਦਾਰਾਂ ਦੇ ਘਰ ਦੇ ਮੈਂਬਰਾਂ ਸਣੇ ਮੌਜੂਦ ਸੀ।
ਮ੍ਰਿਤਕਾ ਦੇ ਭਰਾ ਨੇ ਅੱਗੇ ਦੱਸਿਆ ਕਿ ਮੇਰੀ ਭੈਣ ਕੈਨੇਡਾ ਵਿੱਚ ਪੀਆਰ ਸੀ ਜੋ 10 ਦਿਨ ਪਹਿਲਾਂ ਬਠਿੰਡਾ ਆਈ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਸਖ਼ਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।
ਬਰਨਾਲਾ ਦੇ SSP ਤੇ SP ਗੰਭੀਰ ਜ਼ਖਮੀ
ਉਧਰ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਹੈ ਬਠਿੰਡਾ ਪੁਲੀਸ ਨੇ ਕਿਹਾ ਕਿ ਫਿਲਹਾਲ ਜਿਨ੍ਹਾਂ 'ਤੇ ਗੋਲੀਆਂ ਲੱਗੀਆਂ ਹਨ, ਉਹ ਜ਼ਖ਼ਮੀ ਹਨ ਤੇ ਬਿਆਨ ਨਹੀਂ ਦੇ ਸਕਦੇ। ਤੇ ਜਦੋਂ ਉਹ ਹੋਸ਼ 'ਚ ਆਉਣਗੇ ਤਾਂ ਬਿਆਨ ਦਰਜ ਕਰ ਘਟਨਾ ਦੀ ਅੱਗੇ ਦੀ ਜਾਂਚ ਕੀਤੀ ਜਾਏਗੀ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਬਾਰੇ ਹਾਈਕੋਰਟ ਦਾ ਵੱਡਾ ਫੈਸਲਾ, ਪੰਜਾਬ ਸਰਕਾਰ ਨੂੰ ਰਾਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਘਰ 'ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, ਤਿੰਨ ਜ਼ਖ਼ਮੀ](https://static.abplive.com/wp-content/uploads/sites/5/2020/11/06200632/1-Bathinda-Firing.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)