ਲੋਹੜੀ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਦੋ ਪਰਿਵਾਰਾਂ ਦੇ 5 ਜੀਆਂ ਦੀ ਮੌਤ
ਫਿਰੋਜ਼ਪੁਰ: ਹਲਕਾ ਜ਼ੀਰਾ ਦੇ ਪਿੰਡ ਮਲੂਵਾਲੀਆ ਵਿੱਚ ਅੱਜ ਪਨਬੱਸ ਤੇ ਸਵਿੱਫਟ ਕਾਰ ਨੰਬਰ ਪੀਬੀ 13 ਬੀਸੀ 1944 ਦੇ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਇੱਕ ਔਰਤ ਸਣੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਫਿਰੋਜ਼ਪੁਰ : ਹਲਕਾ ਜ਼ੀਰਾ ਦੇ ਪਿੰਡ ਮਲੂਵਾਲੀਆ ਵਿੱਚ ਅੱਜ ਪਨਬੱਸ ਤੇ ਸਵਿੱਫਟ ਕਾਰ ਨੰਬਰ ਪੀਬੀ 13 ਬੀਸੀ 1944 ਦੇ ਟਕਰਾਉਣ ਕਾਰਨ ਭਿਆਨਕ ਹਾਦਸਾ (Road Accident ) ਵਾਪਰਿਆ ਹੈ। ਇਸ ਹਾਦਸੇ ਦੌਰਾਨ ਇੱਕ ਔਰਤ ਸਣੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਲੋਹੜੀ (LoHRI ) ਦੇ ਪ੍ਰੋਗਰਾਮ 'ਤੇ ਗਏ ਹੋਏ ਸਨ। ਉਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਪਨਬੱਸ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਸਵਾਰ ਇੱਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ।
ਕਾਰ ਸਵਾਰ ਮ੍ਰਿਤਕ ਦੋ ਪਰਿਵਾਰਾਂ ਦੇ ਮੈਂਬਰ ਸਨ ਜਿਨ੍ਹਾਂ ਦੀ ਪਛਾਣ ਡਰਾਈਵਰ ਅਰਵਿੰਦਰ ਸਿੰਘ ਉਮਰ 35 ਸਾਲ. ਪਤਨੀ ਅਮਰਜੀਤ ਕੌਰ ਉਮਰ 28ਸਾਲ, ਪ੍ਰਦੀਪ ਸਿੰਘ ਉਮਰ 42 ਸਾਲ, ਭਰਾ ਰਣਜੀਤ ਸਿੰਘ ਉਮਰ 45 ਸਾਲ, ਪੁੱਤਰ ਜਸ਼ਨਪ੍ਰੀਤ ਸਿੰਘ ਉਮਰ 19 ਸਾਲ ਸ਼ਹਿਰ ਪੱਟੀ ਦੇ ਵਸਨੀਕ ਸਨ। ਹਾਦਸੇ ਮਗਰੋਂ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਐਸਪੀ ਡੀ ਮਨਮਿੰਦਰ ਸਿੰਘ ਨੇ ਦੱਸਿਆ ਹੈ ਕਿ ਹਲਕਾ ਜ਼ੀਰਾ ਦੇ ਪਿੰਡ ਮਲੂਵਾਲੀਆ ਵਿੱਚ ਅੱਜ ਪਨਬੱਸ ਤੇ ਸਵਿੱਫਟ ਕਾਰ ਦੇ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇੱਕ ਔਰਤ ਸਣੇ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਹਾਦਸੇ ਦਾ ਕਾਰਨ ਧੁੰਦ ਨੂੰ ਦੱਸਿਆ ਜਾ ਰਿਹਾ ਤੇ ਅਗਲੀ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ।