ਪੜਚੋਲ ਕਰੋ
Advertisement
ਕਬੱਡੀ ਖਿਡਾਰੀ ਦੇ ਕਤਲ ਕੇਸ 'ਚ ਪੁਲਿਸ ਮੁਲਜ਼ਮ ਬਰਖਾਸਤ
ਇਸ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ 'ਚ ਪੰਜ ਪੁਲਿਸ ਕਰਮੀ ਵੀ ਸੀ ਜਿਨ੍ਹਾਂ 'ਤੇ ਕਾਰਵਾਈ ਕਰਦਿਆਂ ਹੁਣ ਪੁਲਿਸ ਨੇ ਉਨ੍ਹਾਂ ਨੂੰ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਹੈ।
ਬਟਾਲਾ: ਸਾਬਕਾ ਅਕਾਲੀ ਸਰਪੰਚ ਦੇ ਬੇਟੇ ਤੇ ਉੱਘੇ ਕਬੱਡੀ ਖਿਡਾਰੀ ਗੁਰਮੇਜ ਸਿੰਘ ਉਰਫ ਪੱਪੀ ਦੇ ਕਤਲ ਕੇਸ 'ਚ ਪੰਜ ਪੁਲਿਸ ਮੁਲਾਜ਼ਮ ਬਰਖਾਸਤ ਕਰ ਦਿੱਤੇ ਹਨ। 30 ਅਗਸਤ ਦੀ ਸ਼ਾਮ ਕਰੀਬ 06:40 ਵਜੇ ਗੁਰਮੇਜ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ 'ਚ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਵਿੱਚ ਪੰਜ ਪੁਲਿਸ ਮੁਲਾਜ਼ਮ ਸੀ।
ਬਟਾਲਾ ਦੇ ਐਸਐਸਪੀ ਰਛਪਾਲ ਸਿੰਘ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਪੀਐਚਸੀ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਥਾਣਾ ਕਾਹਨੂੰਵਾਨ ਤੇ ਪੀਐਚਸੀ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਪੁਲਿਸ ਵਿਭਾਗ ਵਿੱਚ ਹੁੰਦੇ ਹੋਏ ਅਨੁਸ਼ਾਸ਼ਨਹੀਣਤਾ ਤੇ ਲਾਪ੍ਰਵਾਹੀ ਕਾਰਨ ਬਰਖਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਵਿੱਚੋਂ ਪੀਐਚਸੀ ਅਵਤਾਰ ਸਿੰਘ ਨੰਬਰ 1899/ਅੰਮ੍ਰਿਤਸਰ ਸਿਟੀ, ਏਐਸਆਈ ਰਣਜੀਤ ਸਿੰਘ ਨੰਬਰ 858/ਅੰਮ੍ਰਿਤਸਰ ਸਿਟੀ, ਏਐਸਆਈ ਬਲਜੀਤ ਸਿੰਘ ਨੰਬਰ 1724/ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਬਰਖਾਸਤ ਕੀਤਾ ਗਿਆ ਹੈ।
ਐਸਐਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਵਿਭਾਗ ਵਿੱਚ ‘ਜ਼ੀਰੋ ਟਾਲਰੇਸ਼ਨ’ ਦੀ ਨੀਤੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ। ਕਿਸੇ ਪ੍ਰਕਾਰ ਦੀ ਰਿਸ਼ਵਤਖੋਰੀ, ਲਾਪ੍ਰਵਾਹੀ, ਅਣਗਹਿਲੀ ਤੇ ਅਨੁਸ਼ਾਸ਼ਨਹੀਣਤਾ ਨਾਲ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 78 ਮਿਤੀ 31.08.2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਥਾਣਾ ਕੋਟਲੀ ਸੂਰਤ ਮੱਲੀਆਂ ਦਰਜ ਕੀਤਾ ਗਿਆ ਸੀ। ਇਸ ਮੁੱਕਦਮੇ ਵਿੱਚ ਬਟਾਲਾ ਪੁਲਿਸ ਦੀ ਫੌਰੀ ਕਾਰਵਾਈ ਕਰਦਿਆਂ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ, ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ, ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ, ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਨੂੰ ਗ੍ਰਿਫਤਾਰ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement