ਪੜਚੋਲ ਕਰੋ

ਅੰਮ੍ਰਿਤਸਰ-ਬਰਮਿੰਘਮ ਹਵਾਈ ਉਡਾਣ ਨੂੰ ਬ੍ਰੇਕ, ਪੰਜਾਬੀਆਂ ਨੂੰ ਘਾਟਾ

ਚੰਡੀਗੜ੍ਹ: ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਹਵਾਈ ਉਡਾਣ ਦਾ ਰਾਹ ਬਦਲਦਿਆਂ ਇਸ ਨੂੰ ਮੁੜ ਦਿੱਲੀ-ਬਰਮਿੰਘਮ ਵਿਚਾਲੇ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇਸ ਫੈਸਲੇ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਕਸ਼ੀਦਗੀ ਵਾਲੇ ਮਾਹੌਲ ਨਾਲ ਜੋੜਿਆ ਹੈ। ਉਧਰ, ਇਸ ਨਾਲ ਪਰਵਾਸੀ ਭਾਰਤੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਕਾਫੀ ਖਫਾ ਹਨ। ਹਾਸਲ ਜਾਣਕਾਰੀ ਮੁਤਾਬਕ ਏਅਰ ਇੰਡੀਆ ਵੱਲੋਂ ਪਹਿਲਾਂ ਵੀ ਇਹ ਸਿੱਧੀ ਉਡਾਣ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਜਾਂਦੀ ਸੀ। ਫਿਰ ਇਹ ਬੰਦ ਕਰ ਦਿੱਤੀ ਗਈ। ਇਸ ਨੂੰ ਹੁਣ 8 ਸਾਲਾਂ ਬਾਅਦ ਮੁੜ ਪਿਛਲੇ ਵਰ੍ਹੇ ਫਰਵਰੀ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਬਰਮਿੰਘਮ ਵਾਸਤੇ ਸਿੱਧੀ ਉਡਾਣ ਵਜੋਂ ਸ਼ੁਰੂ ਕੀਤਾ ਸੀ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਹਵਾਈ ਅੱਡਾ ਸਥਿਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਡਾਣ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਵਾਸਤੇ ਸਿੱਧਾ ਚਲਾਏ ਜਾਣ ਕਾਰਨ ਇਹ ਉਡਾਣ ਲਾਹੇਵੰਦ ਸਾਬਤ ਹੋ ਰਹੀ ਸੀ। ਐਨਆਰਆਈ ਵੱਲੋਂ ਇਸ ਉਡਾਣ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਹਵਾਈ ਉਡਾਣ ਵਿਚ ਕੀਤਾ ਗਿਆ ਇਹ ਬਦਲਾਅ ਮੌਜੂਦਾ ਪ੍ਰਸਿਥਤੀਆਂ ਕਾਰਨ ਕੀਤਾ ਗਿਆ ਹੈ। ਹੁਣ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਠੀਕ ਹੋਣ ਮਗਰੋਂ ਹੀ ਇਹ ਉਡਾਣ ਮੁੜ ਅੰਮ੍ਰਿਤਸਰ ਤੋਂ ਬਹਾਲ ਹੋ ਸਕੇਗੀ। ਉਧਰ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰੂਟ ਤਬਦੀਲ ਕੀਤੇ ਜਾਣ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਪਾਰਟੀ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਰਾਜਧਾਨੀ ਦੇ ਹਵਾਈ ਅੱਡੇ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਤੇ ਬਹੁਭਾਂਤੀ ਮਾਫ਼ੀਆ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਇੱਕ ਪਾਸੇ ਮੰਨ ਰਹੀ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਗਈ ਸਿੱਧੀ ਉਡਾਣ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਸੀ, ਦੂਜੇ ਪਾਸੇ ਬਾਲਾਕੋਟ ਹਵਾਈ ਹਮਲੇ ਉਪਰੰਤ ਪੈਦਾ ਹੋਏ ਤਣਾਅ ਦੌਰਾਨ 27 ਫਰਵਰੀ ਤੋਂ ਬੰਦ ਇਹ ਉਡਾਣ ਅਜੇ ਤੱਕ ਅੰਮ੍ਰਿਤਸਰ ਤੋਂ ਮੁੜ ਸ਼ੁਰੂ ਨਹੀਂ ਕੀਤੀ। ਜਦ ਕਿ ਹੁਣ ਭਾਰਤ ਪਾਕਿਸਤਾਨ ਸੀਮਾ ਉੱਤੇ ਕਾਫ਼ੀ ਸਮਾਂ ਪਹਿਲਾਂ ਹੀ ਹਾਲਾਤ ਆਮ ਵਰਗੇ ਹੋ ਚੁੱਕੇ ਹਨ। ਰੋੜੀ ਨੇ ਨਾ ਕੇਵਲ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਰੱਖੀ ਸਗੋਂ ਇੰਗਲੈਂਡ ਦੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੁਬਈ, ਸਿੰਗਾਪੁਰ, ਮਲੇਸ਼ੀਆ, ਸਾਉਦੀ ਅਰਬ ਅਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।

ਟਾਪ ਹੈਡਲਾਈਨ

ਪੰਜਾਬ BJP 'ਚ ਕਈ ਵੱਡੇ ਆਗੂਆਂ ਦੀ ਐਂਟਰੀ, ਮੋਗਾ ਤੋਂ ਨਵਦੀਪ ਸੰਘਾ ਸਣੇ ਕਈ ਆਗੂ ਸ਼ਾਮਲ
ਪੰਜਾਬ BJP 'ਚ ਕਈ ਵੱਡੇ ਆਗੂਆਂ ਦੀ ਐਂਟਰੀ, ਮੋਗਾ ਤੋਂ ਨਵਦੀਪ ਸੰਘਾ ਸਣੇ ਕਈ ਆਗੂ ਸ਼ਾਮਲ
ਪੁਰਾਣੀ ਪੈਨਸ਼ਨ ਸਕੀਮ 'ਤੇ ਅਦਾਲਤ ਦਾ ਵੱਡਾ ਫੈਸਲਾ, ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ OPS ਦਾ ਫਾਇਦਾ
ਪੁਰਾਣੀ ਪੈਨਸ਼ਨ ਸਕੀਮ 'ਤੇ ਅਦਾਲਤ ਦਾ ਵੱਡਾ ਫੈਸਲਾ, ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ OPS ਦਾ ਫਾਇਦਾ
ਚੋਣਾਂ ਤੋਂ ਪਹਿਲਾਂ AAP ਨੂੰ ਲੱਗੇਗਾ ਵੱਡਾ ਝਟਕਾ, ਆਹ 2 ਆਗੂ BJP 'ਚ ਹੋਣਗੇ ਸ਼ਾਮਲ
ਚੋਣਾਂ ਤੋਂ ਪਹਿਲਾਂ AAP ਨੂੰ ਲੱਗੇਗਾ ਵੱਡਾ ਝਟਕਾ, ਆਹ 2 ਆਗੂ BJP 'ਚ ਹੋਣਗੇ ਸ਼ਾਮਲ
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress MP Security Officer: ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
ਵੱਡੀ ਵਾਰਦਾਤ, ਸੀਨੀਅਰ ਕਾਂਗਰਸ ਸੰਸਦ ਮੈਂਬਰ ਦੇ PSO ਦੀ ਮੌਤ, ASI ਨੇ ਸਰਵਿਸ ਰਿਵਾਲਵਰ ਨਾਲ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ? ਰਾਜਾ ਵੜਿੰਗ ਨੇ ਚੰਨੀ ਦੀ ਫੇਰੀ ਦੌਰਾਨ ਕੱਢਿਆ ਵੱਖਰਾ ਮਾਰਚ, ਧੜੇਬੰਦੀ ਨੂੰ ਲੈ ਕੇ ਫਿਰ ਛਿੜੀ ਚਰਚਾ...
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਅਖਿਲੇਸ਼ ਦੇ ਰੋਡ ਸ਼ੋਅ ‘ਚ ਆਈ JCB ਨਾਲ BJP ਆਗੂ ਦੇ ਪੁੱਤ ਦੀ ਮੌਤ, ਮੱਚਿਆ ਚੀਕ ਚੀਹਾੜਾ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 2 ਟਰੱਕ ਭਾਖੜਾ ਨਹਿਰ 'ਚ ਲਟਕੇ; ਇੱਕ 'ਚ ਲੱਗੀ ਅੱਗ; ਮੱਚੀ ਹਫੜਾ-ਦਫੜੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬਣਾਈ ਪ੍ਰਦੇਸ਼ ਚੋਣ ਕਮੇਟੀ, ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਧੁੰਦ ਨੂੰ ਲੈਕੇ ਅਲਰਟ, ਸਵੇਰੇ-ਸ਼ਾਮ ਦੀ ਹੋਈ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
ਸਰਦੀਆਂ 'ਚ ਕਿਉਂ ਵੱਧ ਜਾਂਦਾ ਹਾਰਟ ਅਟੈਕ ਦਾ ਖਤਰਾ? ਇਦਾਂ ਬਚਾਓ ਜਾਨ; ਆਹ ਕੰਮਾਂ ਤੋਂ ਕਰੋ ਪਰਹੇਜ਼
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ
CM ਭਗਵੰਤ ਮਾਨ ਜਾਣਗੇ ਪਾਕਿਸਤਾਨ! ਕੇਂਦਰ ਤੋਂ ਮੰਗੀ ਇਜਾਜ਼ਤ
Embed widget