ਪੜਚੋਲ ਕਰੋ

Flood in Punjab: ਪੰਜਾਬ 'ਚ ਹੜ੍ਹਾਂ ਦਾ ਕੋਈ ਖਤਰਾ ਨਹੀਂ! ਰਿਕਾਰਡ ਬਾਰਸ਼ ਹੋਣ ਦੇ ਬਾਵਜੂਦ ਡੈਮ ਅੱਧੇ ਖਾਲੀ

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਇਲਾਕੇ ’ਚ ਵੱਸਦੇ ਲੋਕ ਖੌਫਜ਼ਦਾ ਹਨ। ਫਾਜ਼ਿਲਕਾ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਦਰਿਆ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਦਾਖਲ ਹੋਣ ਨਾਲ ਫਸਲਾਂ ਤਬਾਹ ਹੋਈਆਂ ਹਨ

Flood in Punjab: ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਇਲਾਕੇ ’ਚ ਵੱਸਦੇ ਲੋਕ ਖੌਫਜ਼ਦਾ ਹਨ। ਫਾਜ਼ਿਲਕਾ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਦਰਿਆ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਦਾਖਲ ਹੋਣ ਨਾਲ ਫਸਲਾਂ ਤਬਾਹ ਹੋਈਆਂ ਹਨ ਪਰ ਡਰੇਨੇਜ ਵਿਭਾਗ ਦਾ ਦਾਅਵਾ ਹੈ ਕਿ ਫਿਲਹਾਲ ਡੈਮਾਂ ਤੋਂ ਪਾਣੀ ਸਤਲੁਜ ’ਚ ਨਹੀਂ ਆ ਰਿਹਾ ਤੇ ਇਹ ਬਰਸਾਤੀ ਪਾਣੀ ਹੀ ਹੈ। ਉਂਝ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਟੀਮ ਨਾਲ ਮੌਕ ਡਰਿੱਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਡਰੇਨੇਜ ਵਿਭਾਗ ਦਾ ਦਾਅਵਾ ਹੈ ਕਿ ਅਜੇ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਬੇਸ਼ੱਕ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਸ਼ ਹੋ ਰਹੀ ਹੈ ਪਰ ਪੰਜਾਬ ਦੇ ਡੈਮ ਅਜੇ ਵੀ ਲਗਪਗ 50 ਪ੍ਰਤੀਸ਼ਤ ਖਾਲੀ ਹਨ। 16 ਜੁਲਾਈ, 2025 ਨੂੰ ਸਵੇਰੇ 6 ਵਜੇ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ 'ਤੇ ਬਣੇ ਮੁੱਖ ਡੈਮਾਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਿਤੇ ਹੇਠਾਂ ਸੀ। ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ ਦੀ ਪੂਰੀ ਭਰਾਈ ਦੀ ਉਚਾਈ 1685 ਫੁੱਟ ਹੈ ਤੇ ਇਸ ਦੀ ਕੁੱਲ ਭੰਡਾਰਨ ਸਮਰੱਥਾ 5.918 ਮਿਲੀਅਨ ਏਕੜ ਫੁੱਟ (MAF) ਹੈ। 

ਵੀਰਵਾਰ ਸਵੇਰੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1594.57 ਫੁੱਟ ਦਰਜ ਕੀਤਾ ਗਿਆ ਜੋ 2.920 MAF ਸੀ। ਇਹ ਕੁੱਲ ਸਮਰੱਥਾ ਦਾ ਲਗਪਗ 49.34 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਤਾਰੀਖ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1597.77 ਫੁੱਟ ਸੀ ਤੇ ਸਟੋਰ ਪਾਣੀ ਦੀ ਮਾਤਰਾ 2.994 MAF ਸੀ। ਪਾਣੀ ਦੀ ਆਮਦ 35,412 ਕਿਊਸਿਕ ਜਦੋਂ ਕਿ ਡਿਸਚਾਰਜ 27,062 ਕਿਊਸਿਕ ਰਿਹਾ।


ਇਸੇ ਤਰ੍ਹਾਂ ਬਿਆਸ ਦਰਿਆ 'ਤੇ ਬਣੇ ਪੌਂਗ ਡੈਮ ਦੀ ਪੂਰੀ ਤਰ੍ਹਾਂ ਭਰਨ ਦੀ ਉਚਾਈ 1400 ਫੁੱਟ ਹੈ ਤੇ ਕੁੱਲ ਭੰਡਾਰਨ ਸਮਰੱਥਾ 6.127 ਐਮਏਐਫ ਹੈ। ਇੱਥੇ ਪਾਣੀ ਦਾ ਪੱਧਰ 1328.53 ਫੁੱਟ ਹੈ ਤੇ ਸਟੋਰ ਪਾਣੀ ਦੀ ਮਾਤਰਾ 2.485 ਐਮਏਐਫ ਹੈ, ਜੋ ਕੁੱਲ ਸਮਰੱਥਾ ਦਾ 40.56 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸ ਦਿਨ ਪਾਣੀ ਦਾ ਪੱਧਰ 1315.98 ਫੁੱਟ ਸੀ ਤੇ ਪਾਣੀ ਦੀ ਮਾਤਰਾ 1.974 ਐਮਏਐਫ ਸੀ। ਪਾਣੀ ਦੀ ਆਮਦ 21,815 ਕਿਊਸਿਕ ਤੇ ਡਿਸਚਾਰਜ 17,439 ਕਿਊਸਿਕ ਰਿਹਾ।

 


ਰਾਵੀ ਦਰਿਆ 'ਤੇ ਬਣੇ ਥੀਨ ਡੈਮ ਦੀ ਪੂਰੀ ਤਰ੍ਹਾਂ ਭਰਨ ਦੀ ਉਚਾਈ 1731.98 ਫੁੱਟ ਹੈ ਤੇ ਕੁੱਲ ਸਟੋਰ ਸਮਰੱਥਾ 2.663 ਐਮਏਐਫ ਹੈ। ਇੱਥੇ ਇਸ ਵੇਲੇ ਪਾਣੀ ਦਾ ਪੱਧਰ 1658.05 ਫੁੱਟ ਹੈ ਤੇ ਸਟੋਰ ਪਾਣੀ ਦੀ ਮਾਤਰਾ 1.476 ਐਮਏਐਫ ਦਰਜ ਕੀਤੀ ਗਈ, ਜੋ ਕੁੱਲ ਸਮਰੱਥਾ ਦਾ 55.43 ਪ੍ਰਤੀਸ਼ਤ ਹੈ। ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਪੱਧਰ 1641.22 ਫੁੱਟ ਸੀ ਤੇ ਸਟੋਰ ਪਾਣੀ ਦੀ ਮਾਤਰਾ 1.273 ਐਮਏਐਫ ਸੀ। ਰਾਵੀ ਵਿੱਚ ਪਾਣੀ ਦਾ ਵਹਾਅ 7,059 ਕਿਊਸਿਕ ਤੇ ਡਿਸਚਾਰਜ 9,413 ਕਿਊਸਿਕ ਰਿਹਾ।

ਟਾਪ ਹੈਡਲਾਈਨ

Kapurthala ’ਚ ਪਹਿਲਵਾਨ ਮਨੀ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਵੱਲੋਂ ਧਰਨਾ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਨਹੀਂ ਹੋਵੇਗਾ ਸਸਕਾਰ
Kapurthala ’ਚ ਪਹਿਲਵਾਨ ਮਨੀ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਵੱਲੋਂ ਧਰਨਾ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਨਹੀਂ ਹੋਵੇਗਾ ਸਸਕਾਰ
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
Punjab News: ਪੰਜਾਬ 'ਚ ਵੱਡਾ ਫੇਰਬਦਲ, ਲੁਧਿਆਣਾ 'ਚ ਨਵੇਂ DC ਨੇ ਅਹੁਦਾ ਸੰਭਾਲਿਆ, ਪਟਿਆਲਾ ਤੋਂ ਕੀਤਾ ਗਿਆ ਟ੍ਰਾਂਸਫਰ; ਫਿਰ ਅਫ਼ਸਰਾਂ ਨਾਲ ਕੀਤੀ ਖਾਸ ਮੀਟਿੰਗ...
ਪੰਜਾਬ 'ਚ ਵੱਡਾ ਫੇਰਬਦਲ, ਲੁਧਿਆਣਾ 'ਚ ਨਵੇਂ DC ਨੇ ਅਹੁਦਾ ਸੰਭਾਲਿਆ, ਪਟਿਆਲਾ ਤੋਂ ਕੀਤਾ ਗਿਆ ਟ੍ਰਾਂਸਫਰ; ਫਿਰ ਅਫ਼ਸਰਾਂ ਨਾਲ ਕੀਤੀ ਖਾਸ ਮੀਟਿੰਗ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
 Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼
 Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
School Holiday : ਵਿਦਿਆਰਥੀਆਂ ਦੀਆਂ ਮੌਜਾਂ ! 16 ਨਵੰਬਰ ਨੂੰ ਛੁੱਟੀ ਦਾ ਐਲਾਨ , ਲਗਾਤਾਰ 3 ਦਿਨ ਨਹੀਂ ਖੁੱਲ੍ਹਣਗੇ ਸਕੂਲ
School Holiday : ਵਿਦਿਆਰਥੀਆਂ ਦੀਆਂ ਮੌਜਾਂ ! 16 ਨਵੰਬਰ ਨੂੰ ਛੁੱਟੀ ਦਾ ਐਲਾਨ , ਲਗਾਤਾਰ 3 ਦਿਨ ਨਹੀਂ ਖੁੱਲ੍ਹਣਗੇ ਸਕੂਲ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Embed widget