ਫੁੱਟਬਾਲ ਕੋਚ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ, ਦੁਖੀ ਮਹਿਲਾ ਕੋਚ ਨੇ ਕੀਤੀ ਖੁਦਕੁਸ਼ੀ,
ਥਾਣਾ ਸਦਰ ਦੇ ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਚੰਡੀਗੜ੍ਹ- ਜਲੰਧਰ ਜ਼ਿਲੇ ਦੇ ਪਿੰਡ ਸਮਰਾਵਾਂ 'ਚ ਫੁੱਟਬਾਲ ਕੋਚ ਦੇ ਪ੍ਰੇਮ ਸਬੰਧਾਂ ਕਾਰਨ ਸਾਥੀ ਮਹਿਲਾ ਕੋਚ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਮਹਿਲਾ ਕੋਚ ਹਰਦੀਪ ਕੌਰ ਦੀ ਮਾਤਾ ਕਮਲਜੀਤ ਕੌਰ ਦੇ ਬਿਆਨਾਂ ’ਤੇ ਪੁਲੀਸ ਨੇ ਉਸ ਦੇ ਪ੍ਰੇਮੀ ਅਤੇ ਸਾਥੀ ਕੋਚ ਅਰੁਣਦੀਪ ਸਿੰਘ ਉਰਫ਼ ਅਰੁਣ ਵਾਸੀ ਪਿੰਡ ਜੰਡਿਆਲਾ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਸਦਰ ਦੇ ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦਾ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਘਟਨਾ ਬਾਰੇ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਹਰਦੀਪ ਸਰਕਾਰੀ ਸਕੂਲ ਵਿੱਚ ਫੁੱਟਬਾਲ ਕੋਚ ਸੀ। ਉਥੇ ਅਰੁਣਦੀਪ ਵੀ ਕੋਚ ਸੀ ਅਤੇ ਦੋਵੇਂ ਦੋਸਤ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਸਰਕਾਰ ਦਾ ਦਾਅਵਾ ਹਰ ਦਾਣਾ ਖਰੀਦਿਆ ਜਾਵੇਗਾ
ਹਰਦੀਪ ਕੌਰ ਕੋਚ ਅਰੁਣਦੀਪ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਅਰੁਣਦੀਪ ਨੇ ਹਰਦੀਪ ਦੇ ਫੋਨ ਆਉਣੇ ਬੰਦ ਕਰ ਦਿੱਤੇ ਸਨ। ਇਸ ਨਾਲ ਉਸ ਨੂੰ ਬਹੁਤ ਦੁੱਖ ਹੋਇਆ। ਜਿਸ ਕਾਰਨ ਉਸ ਨੇ ਜ਼ਹਿਰ ਨਿਗਲ ਲਿਆ। ਪੁਲਿਸ ਨੇ ਧਾਰਾ 306 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਦੋਸਤੀ ਅਤੇ ਪਿਆਰ ਸੀ। ਦੋਵੇਂ ਇਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ ਪਰ ਅਚਾਨਕ ਅਰੁਣ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਹਰਦੀਪ ਕੌਰ ਨੂੰ ਬਹੁਤ ਦੁੱਖ ਹੋਇਆ।
ਇਹ ਵੀ ਪੜ੍ਹੋ- ਦੇਸ਼ ਦੀ ਸਭ ਤੋਂ ਵੱਡੀ ਜ਼ਬਤੀ ਕਾਰਵਾਈ ਨੂੰ ਮਨਜ਼ੂਰੀ, ED ਨੇ ਇਸ ਵੱਡੀ ਕੰਪਨੀ 'ਤੇ ਕੱਸਿਆ ਸ਼ਿਕੰਜਾ