ਚੰਡੀਗੜ੍ਹ ਦੇ ਸੈਕਟਰ 17 'ਚ ਚੱਲੀ ਗੋਲ਼ੀ ਦਾ ਕਾਰਨ ਆਇਆ ਸਾਹਮਣੇ, ਗ੍ਰਿਫ਼ਤਾਰੀ ਜਲਦ
ਸੈਕਟਰ 17 ‘ਚ ਬੀਤੇ ਦਿਨ ਬੱਸ ਸਟੈਂਡ ਦੇ ਨੇੜੇ ਪਰੇਡ ਗ੍ਰਾਉਂਡ ਸਾਹਮਣੇ ਦੁਪਹਿਰ 3:35 ਵਜੇ ਗੋਲ਼ੀਆਂ ਮਾਰ ਕੇ ਜੀਂਦ ਦੇ 26 ਸਾਲ ਦੇ ਤਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਤੇਜਿੰਦਰ ਦੇ ਨਾਲ ਉਸ ਦਾ ਜਾਣਕਾਰ ਟੈਕਸੀ ਡ੍ਰਾਈਵਰ ਸੰਦੀਪ ਵੀ ਮੌਜੂਦ ਸੀ।
ਚੰਡੀਗੜ੍ਹ: ਸੈਕਟਰ 17 ‘ਚ ਬੀਤੇ ਦਿਨ ਬੱਸ ਸਟੈਂਡ ਦੇ ਨੇੜੇ ਪਰੇਡ ਗ੍ਰਾਉਂਡ ਸਾਹਮਣੇ ਦੁਪਹਿਰ 3:35 ਵਜੇ ਗੋਲ਼ੀਆਂ ਮਾਰ ਕੇ ਜੀਂਦ ਦੇ 26 ਸਾਲ ਦੇ ਤਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਤੇਜਿੰਦਰ ਦੇ ਨਾਲ ਉਸ ਦਾ ਜਾਣਕਾਰ ਟੈਕਸੀ ਡ੍ਰਾਈਵਰ ਸੰਦੀਪ ਵੀ ਮੌਜੂਦ ਸੀ। ਮੁਲਜ਼ਮਾਂ ਨੇ ਸੰਦੀਪ ‘ਤੇ ਵੀ ਗੋਲ਼ੀ ਚਲਾਈ, ਪਰ ਉਹ ਬਚ ਗਿਆ। ਉਸ ਦਾ ਪੀਜੀਆਈ ‘ਚ ਇਲਾਜ ਚੱਲ ਰਿਹਾ ਹੈ।
ਸੈਕਟਰ 16 ‘ਚ ਮ੍ਰਿਤਕ ਤਜਿੰਦਰ ਪਾਲ ਸਿੰਘ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਤਜਿੰਦਰ ਦੇ ਘਰਦਿਆਂ ਨੂੰ ਉਸ ਦੀ ਲਾਸ਼ ਸੌਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਆਪਣੀ ਕਾਰਵਾਈ ‘ਚ ਲੱਗੀ ਹੈ। ਸੂਤਰਾਂ ਮੁਤਾਬਕ ਪੁਲਿਸ ਮੁਲਜ਼ਮਾਂ ਨੇੜੇ ਪਹੁੰਚ ਚੁੱਕੀ ਹੈ ਤੇ ਕਿਸੇ ਵੀ ਸਮੇਂ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਤਜਿੰਦਰ ‘ਤੇ ਵੱਖ-ਵੱਖ ਬੰਦੂਕਾਂ ਨਾਲ ਕੁੱਲ 5 ਫਾਇਰ ਚਲਾਏ ਗਏ ਸੀ। ਗੋਲੀਆਂ ਚਲਾਉਣ ਤੋਂ ਬਾਅਦ ਉਨ੍ਹਾਂ ਨੇ ਆਟੋ ਸਟੈਂਡ ‘ਚ ਜਾ ਆਟੋ ‘ਚ ਬੈਠੀਆਂ ਔਰਤਾਂ ਨੂੰ ਕੱਢ ਆਪ ਫਰਾਰ ਹੋ ਗਏ। ਪੁਲਿਸ ਨੂੰ ਇਸ ਕਤਲ ਪਿਛੇ ਪੁਰਾਣੀ ਗੈਂਗਵਾਰ ਲੱਗ ਰਹੀ ਹੈ। ਜੀਂਦ ਦੇ ਨਰਵਾਨਾ ਸ਼ਹਿਰ ‘ਚ ਅਪਰੈਲ ਮਹੀਨੇ ‘ਚ ਮੋਹਿਤ ਮੋਰ ਦਾ ਕਤਲ ਹੋਇਆ ਸੀ। ਤਜਿੰਦਰ ਨੂੰ ਇਸ ਕਤਲ ਦਾ ਮੁਲਜ਼ਮ ਬਣਾਇਆ ਗਿਆ ਸੀ। ਜਿਸ ਦੇ ਚੱਲਦੇ ਪੁਲਿਸ ਨੂੰ ਸ਼ੱਕ ਹੈ ਕਿ ਮੋਹਿਤ ਚੰਡੀਗੜ੍ਹ ਆਇਆ ਤੇ ਉਸ ਨੇ ਤਜਿੰਦਰ ਦਾ ਕਤਲ ਕਰ ਦਿੱਤਾ।