ਪੜਚੋਲ ਕਰੋ
Advertisement
ਸਾਬਕਾ ਕਾਂਗਰਸੀ ਵਧਾਇਕ ਨੇ ਤ੍ਰਿਪਤ ਬਾਜਵਾ ਖਿਲਾਫ ਦਰਜ ਕਰਵਾਈ ਪੁਲਿਸ ਸ਼ਿਕਾਇਤ
ਸਾਬਕਾ ਵਧਾਇਕ ਅਤੇ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੇ ਆਪਣੀ ਹੀ ਪਾਰਟੀ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਬਟਾਲਾ: ਸਾਬਕਾ ਵਧਾਇਕ ਅਤੇ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੇ ਆਪਣੀ ਹੀ ਪਾਰਟੀ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੇ ਅੱਜ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੂੰ ਵਟਸਐਪ ਰਾਹੀਂ ਮੰਤਰੀ ਖਿਲਾਫ ਸ਼ਿਕਯਾਤ ਭੇਜੀ ਹੈ।
ਉਨ੍ਹਾਂ ਸ਼ਿਕਾਇਤ 'ਚ ਲਿਖਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਮੰਤਰੀ ਤ੍ਰਿਪਤ ਬਾਜਵਾ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਉਲੰਗਣਾ ਕਰ ਰਹੇ ਹਨ ਅਤੇ ਆਪਣੇ ਸਾਥੀਆਂ ਦੇ ਵੱਡੇ ਇਕੱਠ ਨਾਲ ਬਟਾਲਾ ਦੇ ਬਾਜ਼ਾਰਾਂ 'ਚ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਅਸ਼ਵਨੀ ਸੇਖੜੀ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਖੁਦ ਪੰਜਾਬ ਦੇ ਮੰਤਰੀ ਉਲੰਗਣਾ ਕਰ ਰਹੇ ਹਨ ਤਾਂ ਆਮ ਲੋਕਾਂ ਨੂੰ ਕਿ ਸੁਨੇਹਾ ਜਾਵੇਗਾ। ਉਧਰ ਇਸ ਮਾਮਲੇ 'ਚ ਬਟਾਲਾ ਪੁਲਿਸ ਕੋਈ ਵੀ ਪੁਸ਼ਟੀ ਨਹੀਂ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਬਾਲੀਵੁੱਡ
Advertisement