Punjab News : ਕਾਂਗਰਸ ਨੂੰ ਵੱਡਾ ਝਟਕਾ! ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਛੱਡੀ ਕਾਂਗਰਸ
ਸਿਆਸਤ ਦਿਨੋਂ -ਦਿਨ ਭਖਦੀ ਜਾ ਰਹੀ ਹੈ। ਪੰਜਾਬ ਕਾਂਗਰਸ 'ਚ ਟਿਕਟ ਦੀ ਵੰਡ ਨੂੰ ਲੈ ਕੇ ਲਗਾਤਾਰ ਬਗਾਵਤ ਵੀ ਜਾਰੀ ਹੈ। ਇਸ ਦੇ ਦੌਰਾਨ ਖਬਰ ਆ ਰਹੀ ਹੈ ਕਿ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਕਾਂਗਰਸ ਪਾਰਟੀ ਛੱਡ ਦਿੱਤੀ...
ਰਵਨੀਤ ਕੌਰ
ਚੰਡੀਗੜ੍ਹ : ਪੰਜਾਬ 'ਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਸਿਆਸਤ ਦਿਨੋਂ -ਦਿਨ ਭਖਦੀ ਜਾ ਰਹੀ ਹੈ। ਪੰਜਾਬ ਕਾਂਗਰਸ 'ਚ ਟਿਕਟ ਦੀ ਵੰਡ ਨੂੰ ਲੈ ਕੇ ਲਗਾਤਾਰ ਬਗਾਵਤ ਵੀ ਜਾਰੀ ਹੈ। ਇਸ ਦੇ ਦੌਰਾਨ ਖਬਰ ਆ ਰਹੀ ਹੈ ਕਿ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ।
Jasbir Singh Khangura, former MLA from Qila Raipur in Punjab quits Congress party. pic.twitter.com/4x5VPi4zVB
— ANI (@ANI) January 30, 2022
ਉਨ੍ਹਾਂ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ। ਉਹ 2007 ਤੋਂ 2012 ਤੱਕ ਪੰਜਾਬ ਦੇ ਕਿਲਾ ਰਾਏਪੁਰ ਹਲਕੇ ਤੋਂ ਵਿਧਾਇਕ ਰਹੇ। ਉਹ ਇਕ ਸਾਬਕਾ ਬ੍ਰਿਟਿਸ਼ ਨਾਗਰਿਕ ਹਨ ਤੇ 2006 ਵਿਚ ਭਾਰਤ ਵਾਪਸ ਆਏ ਸਨ।
ਜੱਸੀ ਖੰਗੂੜਾ ਦਾ ਜਨਮ 17 ਨਵੰਬਰ 1963 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਲਤਾਲਾ ਇਲਾਕੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਜਗਪਾਲ ਸਿੰਘ ਖੰਗੂੜਾ ਸੀ। ਉਨ੍ਹਾਂ ਦਾ ਵਿਆਹ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਦੀ ਪੁੱਤਰੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਪੋਤੀ ਰਮਨ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਸਬੀਨਾ ਅਤੇ ਜੈਬੀਰ ਹਨ।
ਬ੍ਰਿਟੇਨ ਤੋਂ ਭਾਰਤ ਆ ਕੇ ਉਨ੍ਹਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਜੱਸੀ ਦਾ ਮੈਕਰੋ ਡੇਅਰੀ ਵੈਂਚਰਜ਼ ਪ੍ਰਾਈਵੇਟ ਲਿਮਟਿਡ 'ਚ ਨਿਵੇਸ਼ ਹੈ। ਇਸ ਤੋਂ ਇਲਾਵਾ ਉਹ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਦੇ ਮਾਲਕ ਹਨ। ਉਸ ਦੇ ਹੋਰ ਵੀ ਕਈ ਕਾਰੋਬਾਰ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904