ਪੜਚੋਲ ਕਰੋ
Advertisement
ਨੌਕਰੀਆਂ ਵੰਡਣ ਤੇ ਵਿੱਤੀ ਧਾਂਦਲੀਆਂ ਦੇ ਇਲਜ਼ਾਮ ਹੇਠ PTU ਦਾ ਸਾਬਕਾ VC ਗ੍ਰਿਫ਼ਤਾਰ
ਜਲੰਧਰ: ਵਿਜੀਲੈਂਸ ਨੇ ਕਪੂਰਥਲਾ ਸਥਿਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਕੁਲਪਤੀ 'ਤੇ ਕੁਝ ਸਿਆਸੀ ਤੇ ਚਹੇਤੇ ਵਿਅਕਤੀਆਂ ਨੂੰ ਗ਼ਲਤ ਢੰਗਾਂ ਨਾਲ ਨੌਕਰੀ ਦਿਵਾਉਣ ਦੇ ਇਲਜ਼ਾਮ ਹਨ। ਕੁਲਪਤੀ 'ਤੇ ਵਿੱਤੀ ਸਾਧਨਾਂ ਦੀ ਵਰਤੋਂ ਮਨਮਾਨੇ ਤਰੀਕੇ ਨਾਲ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਕਈ ਸਾਲ ਪੁਰਾਣੇ ਇਸ ਮਾਮਲੇ ਵਿੱਚ 4 ਪੰਜਾਬ ਵਿਜੀਲੈਂਸ ਨੇ 4 ਜਨਵਰੀ 2018 ਨੂੰ ਕੇਸ ਦਰਜ ਕੀਤਾ ਸੀ ਤੇ ਸਾਬਕਾ ਵੀ.ਸੀ. ਨੂੰ ਗ੍ਰਿਫਤਾਰ ਕੀਤਾ ਹੈ।
ਮਾਮਲੇ ਦੀ ਪੜਤਾਲ ਲਈ ਕਪੂਰਥਲਾ ਦੀ ਸਪੈਸ਼ਲ ਅਦਾਲਤ ਨੇ ਡਾ. ਰਜਨੀਸ਼ ਅਰੋੜਾ ਨੂੰ 12 ਜਨਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਐੱਫ.ਆਈ.ਆਰ. ਵਿੱਚ 10 ਮੁਲਜ਼ਮਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਅਤੇ ਮੰਤਰੀ ਰਹਿ ਚੁੱਕੇ ਤੀਕਸ਼ਣ ਸੂਦ ਦੀ ਧੀ ਗੀਤਿਕਾ ਸੂਦ ਦਾ ਵੀ ਨਾਂ ਵੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੰਡੀਗੜ੍ਹ ਸੈਂਟਰ ਵਿੱਚ ਗੀਤਿਕਾ ਸੂਦ ਲੀਗਲ ਅਫਸਰ ਵਜੋਂ ਤਾਇਨਾਤ ਹੈ। ਜਿਨ੍ਹਾਂ 10 ਲੋਕਾਂ 'ਤੇ ਐੱਫ.ਆਈ.ਆਰ. ਦਰਜ ਹੋਈ ਉਸ ਵਿੱਚੋਂ ਪੰਜ ਯੂਨੀਵਰਸਿਟੀ ਦੇ ਉੱਚੇ ਅਹੁਦਿਆਂ 'ਤੇ ਕਾਰਜਸ਼ੀਲ ਹਨ।
ਕਿਸ-ਕਿਸ 'ਤੇ ਹੋਇਆ ਕੇਸ ਦਰਜ-
- ਡਾ. ਰਜਨੀਸ਼ ਅਰੋੜਾ, ਸਾਬਕਾ ਕੁਲਪਤੀ
- ਡਾ. ਨਛੱਤਰ ਸਿੰਘ, ਸਾਬਕਾ ਸਲਾਹਕਾਰ
- ਡਾ. ਆਰ.ਪੀ. ਸਿੰਘ ਭਾਰਦਵਾਜ, ਸਾਬਕਾ ਨਿਰਦੇਸ਼ਕ
- ਵਿਸ਼ਵਦੀਪ, ਮੁਖੀ ਵਿਦੇਸ਼ੀ ਭਾਸ਼ਾਵਾਂ ਵਿਭਾਗ (ਕਾਰਜਸ਼ੀਲ)
- ਗੀਤਿਕਾ ਸੂਦ- ਕਾਨੂੰਨੀ ਅਫਸਰ (ਕਾਰਜਸ਼ੀਲ)
- ਮਰਗਿੰਦਰ ਸਿੰਘ- ਸਹਾਇਕ ਸਿਖਲਾਈ ਤੇ ਭਰਤੀ ਅਫਸਰ (ਕਾਰਜਸ਼ੀਲ)
- ਸਮੀਰ ਸ਼ਰਮਾ- ਸਹਾਇਕ ਨਿਰਦੇਸ਼ਕ ਸੱਭਿਆਚਾਰਕ ਗਤੀਵਿਧੀਆਂ (ਕਾਰਜਸ਼ੀਲ)
- ਅਸ਼ੀਸ਼ ਸ਼ਰਮਾ- ਪ੍ਰੋਗਰਾਮਰ (ਕਾਰਜਸ਼ੀਲ)
- ਪ੍ਰਵੀਨ ਕੁਮਾਰ- ਸਾਬਕਾ ਕੰਸਟਲਟੈਂਟ
- ਧਰਿੰਦਰ ਤਾਇਲ- ਸਾਬਕਾ ਜਨਰਲ ਸਕੱਤਰ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement