ਪੜਚੋਲ ਕਰੋ

Punjab News: 10 ਮਾਰਚ ਤੋਂ ਸਿਹਤ ਵਿਭਾਗ ਮਨਾਏਗਾ ‘ਗਲੋਕੋਮਾ ਹਫ਼ਤਾ’, ਸਿਹਤ ਮੰਤਰੀ ਨੇ ਜਾਰੀ ਕਾਤਾ ਜਾਗਰੂਕਤਾ ਪੋਸਟਰ

ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ

Punjab News:  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਿਹਤ ਵਿਭਾਗ ਵੱਲੋਂ 10 ਮਾਰਚ ਤੋਂ 16 ਮਾਰਚ, 2024 ਤੱਕ ‘ਵਿਸ਼ਵ ਗਲੋਕੋਮਾ ਹਫ਼ਤਾ’ ਮਨਾਇਆ ਜਾਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਇੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਦਿੱਤੀ।

ਮੰਤਰੀ ਨੇ ਇਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਜਾਗਰੂਕਤਾ ਪੋਸਟਰ ਵੰਡਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।

ਰਾਜ ਦੇ ਸਿਹਤ ਢਾਂਚੇ ਦਾ ਕਾਇਆ- ਕਲਪ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਅਹਿਦ ਨੂੰ ਦੁਹਰਾਉਂਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਲੋਕੋਮਾ ਦਾ ਪਤਾ ਲਗਾਉਣ ਲਈ ਛੇ ਅਤਿ-ਆਧੁਨਿਕ ਮਸ਼ੀਨਾਂ (ਨਾਨ-ਕਾਂਟੈਕਟ ਟੋਨੋਮੀਟਰ) ਪੰਜਾਬ ਦੇ ਛੇ ਜ਼ਿਲ੍ਹਾ ਹਸਪਤਾਲਾਂ ਵਿੱਚ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਜ਼ਿਲਿ੍ਹਆਂ ਵਿੱਚ ਅਜਿਹੀਆਂ ਹੋਰ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆ ਹਨ। 

ਡਾ: ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਕਿਹਾ ਕਿ ਮੋਤੀਆ ਦੁਨੀਆ ਵਿਚ ਇਰਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ  ਕੇ ਅਤੇ ਢੁਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ,ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜਾਅ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ ਇੱਕ ‘ਸਾਈਲੈਂਟ ਥੀਫ’  ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।

ਬਲਬੀਰ ਸਿੰਘ ਨੇ ਅੱਗੇ ਕਿਹਾ, “ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਡਾਕਟਰੀ ਸਥਿਤੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ। ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ। ਸ਼ੁਰੂਆਤੀ ਖੋਜ ਅਤੇ ਸਾਵਧਾਨੀ ਨਾਲ ਇਲਾਜ ਕਰਵਾਉਣ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ ਨੂੰ ਬਰਕਰਾਰ ਰੱਖਿਆ ਜਾ  ਸਕਦਾ ਹੈ।’’

ਜਿਕਰਯੋਗ ਹੈ ਕਿ ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਗਲੋਕੋਮਾ ਪ੍ਰਬੰਧਨ ਵਿੱਚ ਗੰਭੀਰ ਚੁਣੌਤੀਆਂ ਹਨ ਜਿਵੇਂ: ਜਾਗਰੂਕਤਾ ਦੀ ਘਾਟ, ਅਣਪਛਾਤੇ ਅਤੇ ਇਲਾਜ ਵਿਹੂਣੇ ਮਾਮਲੇ, ਗਲੋਕੋਮਾ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਤੱਕ ਮਾੜੀ ਪਹੁੰਚ ਅਤੇ ਇਲਾਜ ਦੀ ਪਾਲਣਾ ਨਾਲ ਸਬੰਧਤ ਕਈ ਮੁੱਦੇ।

ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਐੱਨ.ਪੀ.ਸੀ.ਬੀ.ਐਂਡ.ਵੀ.ਆਈ. ਦੇ ਤਹਿਤ ਆਈਈਸੀ ਗਤੀਵਿਧੀਆਂ ਦੀ ਇੱਕ ਲੜੀਬੱਧ ਯੋਜਨਾ ਬਣਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਮੋਤੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਵਿੱਚ ਸਕੂਲਾਂ ਵਿੱਚ ਰੇਡੀਓ ਭਾਸ਼ਣ, ਜਾਗਰੂਕਤਾ ਭਾਸ਼ਣ/ਸੀਐਮਈ, ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਭਾਸ਼ਣ, ਪੇਂਟਿੰਗ ਮੁਕਾਬਲੇ , ਵਾਕਾਥਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ। 

ਇਸ ਦੌਰਾਨ ਮੰਤਰੀ ਨੇ ਆਮ ਲੋਕਾਂ ਨੂੰ ਇਸ ਹਫ਼ਤੇ ਲਗਾਏ ਜਾਣ ਵਾਲੇ ਮੁਫ਼ਤ ਜਾਂਚ ਕੈਂਪ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਗਕੋਮਾ ਦੀ ਰੋਕਥਾਮ ਲਈ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਪੀ.ਸੀ.ਬੀ. ਅਤੇ ਵੀਆਈ ਡਾ: ਨੀਤੀ ਸਿੰਗਲਾ ਵੀ ਹਾਜ਼ਰ ਸਨ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
Punjab News: ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
Advertisement
ABP Premium

ਵੀਡੀਓਜ਼

Akali Dal | ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ! |Abp Sanjha | Sukhbir BadalFarmers Protest | Dr. Swaiman Singh| ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ ਡਾ. ਸਵੈਮਾਨ! ਸੁਣਾਈਆਂ ਖਰੀਆਂ !ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ!ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ   ਡਾ. ਸਵੈਮਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
ਹੁਣ ਫਿਰ ਪਵੇਗੀ ਕੜਾਕੇ ਦੀ ਠੰਡ, ਇੱਕ ਵਾਰ ਅਲਰਟ ਹੋਇਆ ਜਾਰੀ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
26 ਜਨਵਰੀ 'ਤੇ DMRC ਨੇ ਜਾਰੀ ਕੀਤੀ ਜ਼ਰੂਰੀ ਸੂਚਨਾ, ਸਮੇਂ 'ਚ ਹੋਇਆ ਵੱਡਾ ਬਦਲਾਅ
Punjab News: ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
ਪੰਜਾਬ 'ਚ ਸਕੂਲ ਪ੍ਰਿੰਸੀਪਲ ਸਸਪੈਂਡ, ਜਾਣੋ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਕਿਉਂ ਦਿੱਤੀ ਅਜਿਹੀ ਚੇਤਾਵਨੀ ?
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
US Illegal Migrants: ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ, ਫੌਜੀ ਜਹਾਜ 'ਚ ਭਰ ਕੇ ਲਿਜਾ ਰਹੇ ਸਰਹੱਦ ਪਾਰ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
ਮਹੀਨਿਆਂ ਪੁਰਾਣਾ ਗੁਰਦੇ ਦੀ ਪਥਰੀ ਦਾ ਦਰਦ ਵੀ ਹੋ ਜਾਵੇਗਾ ਕੰਟਰੋਲ, ਬਸ ਅਜਮਾ ਕੇ ਦੇਖੋ ਆਹ ਘਰੇਲੂ ਉਪਾਅ
ਮਹੀਨਿਆਂ ਪੁਰਾਣਾ ਗੁਰਦੇ ਦੀ ਪਥਰੀ ਦਾ ਦਰਦ ਵੀ ਹੋ ਜਾਵੇਗਾ ਕੰਟਰੋਲ, ਬਸ ਅਜਮਾ ਕੇ ਦੇਖੋ ਆਹ ਘਰੇਲੂ ਉਪਾਅ
Punjab News: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਦੇ ਲੋਕ ਹੋਣਗੇ ਪਰੇਸ਼ਾਨ; ਇੰਨੇ ਘੰਟੇ ਬੱਤੀ ਰਹੇਗੀ ਗੁੱਲ
ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ਦੇ ਲੋਕ ਹੋਣਗੇ ਪਰੇਸ਼ਾਨ; ਇੰਨੇ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜਨਵਰੀ 2025
Embed widget