ਪੜਚੋਲ ਕਰੋ

Punjab News: NHAI ਅਫਸਰਾਂ 'ਤੇ ਹਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਗਡਕਰੀ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ- ਕਾਰਵਾਈ ਕਰੋ, ਨਹੀਂ ਤਾਂ ਬੰਦ ਕਰ ਦਿਆਂਗੇ ਪ੍ਰੋਜੈਕਟ

ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹੋਰ ਵਾਪਰਨ ਤੋਂ ਰੋਕਣ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਦਾ ਭਰੋਸਾ ਬਹਾਲ ਕਰਨ ਲਈ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਕਰਕੇ ਕਾਰਵਾਈ ਕਰੇ, ਤਾਂ ਜੋ ਪੰਜਾਬ ਸਰਕਾਰ ਵਿੱਚ ਵਿਸ਼ਵਾਸ਼ ਬਹਾਲ ਹੋ ਸਕੇ।

Punjab News: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਗਡਕਰੀ ਨੇ ਰਾਜ ਸਰਕਾਰ ਵੱਲੋਂ NHAI ਅਧਿਕਾਰੀਆਂ ਤੇ ਠੇਕੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾਂ 'ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 14,288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰਾਜੈਕਟ ਨੂੰ ਬੰਦ ਕਰਨਾ ਪਵੇਗਾ।

ਗਡਕਰੀ ਨੇ ਕਿਹਾ ਕਿ ਮੈਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ 'ਤੇ ਹਾਲ ਹੀ 'ਚ ਹੋਈਆਂ ਦੋ ਘਟਨਾਵਾਂ ਬਾਰੇ ਪਤਾ ਲੱਗਾ ਹੈ। ਜਲੰਧਰ ਜ਼ਿਲੇ 'ਚ ਇੱਕ ਠੇਕੇਦਾਰ ਦੇ ਇੰਜੀਨੀਅਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੈਂ ਇਸਦੀ ਤਸਵੀਰ ਵੀ ਭੇਜ ਰਿਹਾ ਹਾਂ। ਹਾਲਾਂਕਿ ਇਸ ਘਟਨਾ ਦੇ ਸਬੰਧ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ, ਪਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ।

ਪੱਤਰ ਵਿੱਚ ਦੂਜੀ ਘਟਨਾ ਦਾ ਜ਼ਿਕਰ ਕਰਦਿਆਂ ਗਡਕਰੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦੇ ਠੇਕੇਦਾਰ ਦੇ ਡੇਰੇ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਡੇਰੇ ਅੰਦਰ ਇੰਜੀਨੀਅਰਾਂ ਤੇ ਮੁਲਾਜ਼ਮਾਂ ਨੂੰ ਜ਼ਿੰਦਾ ਸਾੜਨ ਦੀ ਧਮਕੀ ਵੀ ਦਿੱਤੀ। NHAI ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਨਾ ਹੀ ਬਦਮਾਸ਼ ਫੜੇ ਗਏ ਹਨ।

ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹੋਰ ਵਾਪਰਨ ਤੋਂ ਰੋਕਣ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਦਾ ਭਰੋਸਾ ਬਹਾਲ ਕਰਨ ਲਈ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਕਰਕੇ ਕਾਰਵਾਈ ਕਰੇ, ਤਾਂ ਜੋ ਪੰਜਾਬ ਸਰਕਾਰ ਵਿੱਚ ਵਿਸ਼ਵਾਸ਼ ਬਹਾਲ ਹੋ ਸਕੇ।

ਗਡਕਰੀ ਮੁਤਾਬਕ, ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ। ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ 'ਚ ਕਈ ਠੇਕੇਦਾਰ ਕੰਮ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿੱਚ 3263 ਕਰੋੜ ਰੁਪਏ ਦੇ 104 ਕਿਲੋਮੀਟਰ ਲੰਬੇ ਪ੍ਰਾਜੈਕਟ ਬੰਦ ਹੋਏ  ਸਨ। ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ 14288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰਾਜੈਕਟ ਬੰਦ ਕਰਨੇ ਪੈਣਗੇ। 

ਆਈਜੀ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ। ਸੀਐਮ ਮਾਮਲੇ ਦੀ ਸਮੀਖਿਆ ਕਰ ਰਹੇ ਹਨ। ਅਸੀਂ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਅਜਿਹੀਆਂ ਦੋ ਘਟਨਾਵਾਂ ਸਨ ਅਤੇ ਜੇਕਰ ਲੋੜ ਪਈ ਤਾਂ ਅਸੀਂ NHAI ਨੂੰ ਹੋਰ ਸੁਰੱਖਿਆ ਪ੍ਰਦਾਨ ਕਰਾਂਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget