Succes story: ਸਾਇਕਲ ਰਿਪੇਅਰ ਕਰਦੇ ਬਣਾ ਦਿੱਤਾ ਜਹਾਜ਼ ! 2.5 ਲੱਖ ਤੇ 3 ਸਾਲ ਦੀ ਮਿਹਤਨ ਲਿਆਈ ਰੰਗ
ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ। ਘਰ ਵਿੱਚ ਗ਼ਰੀਬੀ ਸੀ ਤੇ ਸਿਰ ਉੱਤੇ ਪਿਓ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰੀ ਤੇ ਸਾਇਕਲ ਰਿਪੇਅਰ ਕਰਦੇ-ਕਰਦੇ ਜਹਾਜ਼ ਬਣਾ ਦਿੱਤਾ।
Succes story: ਕਹਿੰਦੇ ਨੇ ਜਿੱਥੇ ਚਾਹ ਹੈ ਉੱਥੇ ਰਾਹ ਮਿਲ ਹੀ ਜਾਂਦਾ ਹੈ, ਹੌਂਸਲਾ ਹੋਵੇ ਤਾਂ ਬੁਲੰਦੀ ਦੀ ਉਡਾਣ ਭਰੀ ਜਾ ਸਕਦੀ ਹੈ ਅਜਿਹਾ ਹੀ ਹੁਨਰ ਫ਼ਰੀਦਕੋਚ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਗ਼ਰੀਬ ਪਰਿਵਾਰ ਦੇ ਮੁੰਡੇ ਨੇ ਸੁਪਨਿਆਂ ਦੀ ਉਡਾਨ ਭਰੀ ਹੈ।ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ। ਘਰ ਵਿੱਚ ਗ਼ਰੀਬੀ ਸੀ ਤੇ ਸਿਰ ਉੱਤੇ ਪਿਓ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰੀ ਤੇ ਸਾਇਕਲ ਰਿਪੇਅਰ ਕਰਦੇ-ਕਰਦੇ ਜਹਾਜ਼ ਬਣਾ ਦਿੱਤਾ।
ਸਾਇਕਲ ਮਕੈਨਿਕ ਹਰਪ੍ਰੀਤ ਨੇ ਪੈਰਾਮੋਟਰ ਗਲਾਈਡਰ ਬਣਾਇਆ, ਤਿੰਨ ਸਾਲ ਦੀ ਮਿਹਨਤ ਅਤੇ ਢਾਈ ਲੱਖ ਰੁਪਏ ਦੀ ਮਿਹਨਤ ਤੋਂ ਬਾਅਦ ਮੋਟਰਸਾਈਕਲ ਦਾ ਇੰਜਣ ਲਗਾ ਕੇ ਅਸਮਾਨ ਵਿੱਚ ਉੱਡਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਮਿਹਨਤ ਨੂੰ ਫਲ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਸਿਖਲਾਈ ਲੈ ਕੇ ਉਸ ਨੇ ਪੈਰਾਮੋਟਰ ਜਹਾਜ ਬਣਾਇਆ ਹੈ।
ਹੁਣ ਇਸ ਨੂੰ ਇੰਡੀਅਨ ਫਲਾਇੰਗ ਫੌਜ ਪਾਂਡੀਚੇਰੀ ਵਿੱਚ ਪੈਰਾ ਮੋਟਰ ਪਾਇਲਟ ਦੀ ਨੌਕਰੀ ਮਿਲ ਗਈ ਹੈ। ਜਿੱਥੇ ਇਹ ਲੋਕਾਂ ਨੂੰ ਅਸਮਾਨ ਦੀ ਸੈਰ ਕਰਵਾਉਂਦਾ ਹੈ।
ਉਸ ਦਾ ਸੁਪਨਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਟੂ ਸੀਟਰ ਪੈਰਾਮੋਟਰ ਗਲਾਈਡਰ ਬਣਾਏ ਤੇ ਹਰ ਅਮੀਰ-ਗ਼ਰੀਬ ਨੂੰ ਆਸਮਾਨ ਦੀ ਸੈਰ ਕਰਵਾਏ। ਹਰਪ੍ਰੀਤ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖ਼ੁਦ ਉੱਤੇ ਯਕੀਨ ਰੱਖ ਕੇ ਆਪਣੇ ਸੁਪਨੇ ਪੂਰੇ ਕਰਕੇ ਕਾਮਯਾਬ ਹੋ ਸਕਦੇ ਹਨ।
ਹਰਪ੍ਰੀਤ ਸਿੰਘ ਜਦੋਂ ਵੀ ਛੁੱਟੀ ਉੱਤੇ ਆਉਂਦਾ ਹੈ ਤਾਂ ਉਹ ਕਿਸੇ ਅਮੀਰਾਂ ਦੀ ਮਹਿਫਲ ਵਿੱਚ ਨਹੀਂ ਬੈਠਦਾ ਸਗੋਂ ਗ਼ਰੀਬਾਂ ਦੇ ਬੱਚਿਆਂ ਨੂੰ ਇਸ ਜਹਾਜ਼ ਬਾਰੇ ਜਾਣਕਾਰੀ ਦਿੰਦਾ ਹੈ ਤੇ ਦੱਸਦਾ ਹੈ ਕਿ ਇਹ ਕਿਵੇਂ ਬਣਦਾ ਹੈ ਜਿਸ ਨਾਲ ਬੱਚਿਆਂ ਵੀ ਕੁਝ ਕਰਨ ਦੀ ਇੱਛਾ ਪੈਦਾ ਹੁੰਦੀ ਹੈ।
ਕਿਵੇਂ ਬਣਾਇਆ ਹੈ 'ਜਹਾਜ਼'
ਹਰਪ੍ਰੀਤ ਨੇ ਦੱਸਿਆ ਕਿ ਮੈਂ ਜੋ ਬਣਾਇਆ ਹੈ ਉਸ ਨੂੰ ਪੈਰਾ ਮੋਟਰ ਕਿਹਾ ਜਾਂਦਾ ਹੈ, ਮੈਂ ਇਸਨੂੰ ਆਪਣੇ ਖਰਚੇ 'ਤੇ ਬਣਾਇਆ ਹੈ, ਇਸ ਤੋਂ ਪਹਿਲਾਂ ਮੈਂ ਸਾਇਕਲ ਰਿਪੇਅਰ ਦਾ ਕੰਮ ਕਰਦਾ ਸੀ, ਬਚਪਨ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਪਾਇਲਟ ਬਣ। ਇਸ ਤੋਂ ਬਾਅਦ ਆਰਮੀ ਅਸਾਮ ਤੋਂ ਟ੍ਰੇਨਿੰਗ ਲਈ, ਉਸ ਤੋਂ ਬਾਅਦ ਮੈਂ ਇਹ ਮੋਟਰ ਤਿਆਰ ਕੀਤੀ, ਸਾਇਕਲ ਬਣਾਉਂਦੇ-ਬਣਾਉਂਦੇ ਜਹਾਜ਼ ਤਿਆਰ ਕਰ ਦਿੱਤਾ। ਹਰਪ੍ਰੀਤ ਨੇ ਕਿਹਾ ਕਿ ਇਸ 'ਤੇ ਮੇਰਾ ਢਾਈ ਲੱਖ ਦਾ ਖਰਚ ਆਇਆ ਅਤੇ ਇਸ ਨੂੰ ਬਣਾਉਣ 'ਚ ਮੈਨੂੰ 3 ਸਾਲ ਲੱਗੇ। ਮੈਂ ਇਸ ਨੂੰ ਇੱਕ ਇੱਕ ਕਰਕੇ ਇਸਦੇ ਪੁਰਜੇ ਇਕੱਠੇ ਕਰਕੇ ਬਣਾਇਆ ਹੈ ਅਤੇ ਇਸਦੇ ਨਾਲ ਇੱਕ ਸਾਇਕਲ ਦਾ ਹੈਂਡਲ ਜੋੜਿਆ ਹੈ। ਲੱਕੜ ਦੇ ਪੱਖੇ ਹਨ। ਮੋਟਰਸਾਈਕਲ ਦਾ ਇੰਜਣ ਲੱਗਾ ਹੈ, ਉਸ ਤੋਂ ਬਾਅਦ ਮੈਂ ਦੋ ਸੀਟਰ ਬਣਾਉਣ ਦੀ ਯੋਜਨਾ ਬਣਾ ਰਿਹਾ ਹਾਂ। ਮੈਂ ਇਸ ਪੈਰਾਮੋਟਰ ਗਲਾਈਡਰ ਨੂੰ ਆਪਣੇ ਖੇਤਰ ਵਿੱਚ ਸ਼ੁਰੂ ਕਰਨਾ ਚਾਹੁੰਦਾ ਹਾਂ, ਮੇਰਾ ਸੁਪਨਾ ਹੈ ਕਿ ਜੋ ਲੋਕ ਇਸ ਵਿੱਚ ਬੈਠਣ ਲਈ ਬਾਹਰ ਜਾਂਦੇ ਹਨ ਉਨ੍ਹਾਂ ਨੂੰ ਸ਼ਹਿਰ ਵਿੱਚ ਹੀ ਸਹੂਲਤ ਪ੍ਰਦਾਨ ਕਰਾਂ ਅਤੇ ਮੈਂ ਉਨ੍ਹਾਂ ਨੂੰ ਬਹੁਤ ਘੱਟ ਕੀਮਤ ਵਿੱਚ ਅਸਮਾਨ ਵਿੱਚ ਸਵਾਰੀ ਲਈ ਲੈ ਜਾਵਾਂਗਾ। ਜੇਕਰ ਸਰਕਾਰ ਮੈਨੂੰ ਸਹਿਯੋਗ ਦੇਵੇ ਤਾਂ ਮੈਂ ਇੱਕ ਵੱਡੇ ਪੱਧਰ ਦਾ ਪੈਰਾਮੋਟਰ ਗਲਾਈਡਰ ਬਣਾ ਸਕਦਾ ਹਾਂ ਅਤੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰ ਸਕਦਾ ਹਾਂ। ਹੁਣ ਮੈਨੂੰ ਇੰਡੀਅਨ ਫਲਾਇੰਗ ਫੋਰਸ ਪਾਂਡੀਚੇਰੀ ਵਿੱਚ ਪੈਰਾਮੋਟਰ ਪਾਇਲਟ ਵਜੋਂ ਨੌਕਰੀ ਮਿਲੀ ਹੈ, ਜਿੱਥੇ ਮੈਂ ਸੈਲਾਨੀਆਂ ਨੂੰ ਸਵਾਰੀ ਬਣਾਉਂਦਾ ਹਾਂ।