ਨਾਂਦੇੜ ਤੋਂ ਪਰਤੇ ਸ਼ਰਧਾਲੂਆ ਨਾਲ ਪੰਜਾਬ ਸਰਕਾਰ ਦੇ ਵਤੀਰੇ 'ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਤਰਾਜ਼
ਲੌਂਗੋਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨਾਲ ਅਜਿਹਾ ਵਤੀਰਾ ਕਰ ਰਹੀ ਹੈ ਜਿਵੇਂ ਕਿ ਉਹ ਪੰਜਾਬ ਦੇ ਲੋਕ ਹੀ ਨਾ ਹੋਣ। ਗੁਰਦੁਆਰੇ ਰੱਖਣ ਦੀ ਬਜਾਇ ਉਨ੍ਹਾਂ ਨੂੰ ਨਿੱਜੀ ਡੇਰੇ 'ਚ ਰੱਖਿਆ ਜਾ ਰਿਹਾ ਹੈ ਜਿੱਥੇ ਨਾ ਰਾਤ ਨੂੰ ਸੌਣ ਦਾ ਪ੍ਰਬੰਧ ਹੈ ਤੇ ਨਾ ਹੀ ਖਾਣ ਪੀਣ ਦੀ ਚੰਗੀ ਵਿਵਸਥਾ ਹੈ।
ਚੰਡੀਗੜ੍ਹ: ਨਾਂਦੇੜ ਤੋਂ ਪਰਤੀ ਸੰਗਤ 'ਚ ਕਈ ਸ਼ਰਧਾਲੂ ਕੋਰੋਨਾ ਪੌਜ਼ੇਟਿਵ ਹਨ ਜਿੰਨ੍ਹਾਂ ਦਾ ਵੱਖ-ਵੱਖ ਸ਼ਹਿਰਾਂ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕਈਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਅਜਿਹੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੀੜਤ ਸ਼ਰਧਾਲੂਆਂ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ 'ਤੇ ਸਵਾਲ ਚੁੱਕੇ ਹਨ।
ਲੌਂਗੋਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨਾਲ ਅਜਿਹਾ ਵਤੀਰਾ ਕਰ ਰਹੀ ਹੈ ਜਿਵੇਂ ਕਿ ਉਹ ਪੰਜਾਬ ਦੇ ਲੋਕ ਹੀ ਨਾ ਹੋਣ। ਗੁਰਦੁਆਰੇ ਰੱਖਣ ਦੀ ਬਜਾਇ ਉਨ੍ਹਾਂ ਨੂੰ ਨਿੱਜੀ ਡੇਰੇ 'ਚ ਰੱਖਿਆ ਜਾ ਰਿਹਾ ਹੈ ਜਿੱਥੇ ਨਾ ਰਾਤ ਨੂੰ ਸੌਣ ਦਾ ਪ੍ਰਬੰਧ ਹੈ ਤੇ ਨਾ ਹੀ ਖਾਣ ਪੀਣ ਦੀ ਚੰਗੀ ਵਿਵਸਥਾ ਹੈ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਕੋਲ ਪੰਜਾਬ ਦੇ ਹਰ ਜ਼ਿਲ੍ਹੇ 'ਚ ਗੁਰਦੁਆਰੇ ਹਨ ਤੇ ਅਸੀਂ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਕੋਰੋਨਾ ਪੌਜ਼ੇਟਿਵ ਮਰੀਜ਼ ਜਾਂ ਉਸ ਦੇ ਕਿਸੇ ਸਾਥੀ ਨੂੰ ਕੁਆਰੰਟੀਨ ਕਰਨਾ ਹੋਵੇ ਤਾਂ ਗੁਰਦੁਆਰੇ 'ਚ ਰੱਖਿਆ ਜਾ ਸਕਦਾ ਹੈ।
ਲੌਂਗੋਵਾਲ ਨੇ ਕਿਹਾ ਸਾਡੇ ਕੋਲ 1700 ਕਮਰੇ ਹਨ। ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਹੁਣ ਸੰਗਤ ਸਾਨੂੰ ਫੋਨ ਕਰਕੇ ਦੱਸ ਰਹੀ ਹੈ ਕਿ ਰਾਤ ਨੂੰ ਸੌਣ ਵੇਲੇ ਮੱਛਰ ਤੰਗ ਕਰਦਾ ਹੈ ਤੇ ਖੁੱਲ੍ਹੇ 'ਚ ਰਹਿਣਾ ਪੈ ਰਿਹਾ ਹੈ। ਸੰਗਤ 'ਚ ਕਈ ਬਜ਼ੁਰਗ, ਬੱਚੇ ਤੇ ਮਹਿਲਾਵਾਂ ਸ਼ਾਮਲ ਹਨ। ਲੌਂਗੋਵਾਲ ਨੇ ਕਿਹਾ ਕਿ ਐਸਜੀਪੀਸੀ ਪਹਿਲੇ ਦਿਨ ਤੋਂ ਹੀ ਪੰਜਾਬ ਤੇ ਭਾਰਤ ਸਰਕਾਰ ਦਾ ਸਮਰਥਨ ਕਰ ਰਹੀ ਹੈ ਭਾਵੇਂ ਉਹ ਲੰਗਰ ਦੀ ਸੇਵਾ ਹੋਵੇ।
ਪੰਜਾਬ ਸਰਕਾਰ ਦੇ ਸ਼ਰਧਾਲੂਆਂ ਪ੍ਰਤੀ ਰਵੱਈਏ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਪੰਜਾਬ ਸਰਕਾਰ ਦਾ ਇਹ ਵਤੀਰਾ ਚੰਗਾ ਨਹੀਂ ਹੈ।