Gold Smuggling: ਅੰਮ੍ਰਿਤਸਰ ਕੌਮਾਂਤਰੀ ਏਅਰਪੋਰਟ 'ਤੇ ਵਧੀ ਸੋਨੇ ਦੀ ਸਮਗਲਿੰਗ, ਤਸਕਰਾਂ ਨੇ ਲੱਭੇ ਕਮਾਲ ਦੇ ਢੰਗ
Amritsar International Airport: ਇੱਥੋਂ ਦੇ ਕੌਮਾਂਤਰੀ ਏਅਰਪੋਰਟ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਅਚਾਨਕ ਸੋਨੇ ਦੀ ਸਮਗਲਿੰਗ ਵਧੀ ਹੈ। ਇਸ 'ਤੇ ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਚੌਕਸੀ ਵੀ ਵਧਾ ਦਿੱਤੀ ਹੈ। ਚਾਲੂ ਵਿੱਤੀ ਸਾਲ 'ਚ ਹੀ ਕਸਟਮ..
ਗਗਨਦੀਪ ਸ਼ਰਮਾ
Amritsar International Airport: ਇੱਥੋਂ ਦੇ ਕੌਮਾਂਤਰੀ ਏਅਰਪੋਰਟ 'ਤੇ ਪਿਛਲੇ ਕੁਝ ਮਹੀਨਿਆਂ ਤੋਂ ਅਚਾਨਕ ਸੋਨੇ ਦੀ ਸਮਗਲਿੰਗ ਵਧੀ ਹੈ। ਇਸ 'ਤੇ ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਚੌਕਸੀ ਵੀ ਵਧਾ ਦਿੱਤੀ ਹੈ। ਚਾਲੂ ਵਿੱਤੀ ਸਾਲ 'ਚ ਹੀ ਕਸਟਮ ਵੱਲੋਂ 8 ਕਿਲੋ ਸੋਨਾ ਰਿਕਵਰ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅੰਮ੍ਰਿਤਸਰ ਕਸਟਮ ਦੇ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਸੋਨੇ ਦੀ ਤਸਕਰੀ ਵਿਦੇਸ਼ਾਂ ਤੋਂ ਭਾਰਤ 'ਚ ਹੋ ਰਹੀ ਹੈ। ਇਸ ਲਈ ਯਾਤਰੀ ਕਈ ਤਰ੍ਹਾਂ ਦੇ ਵੱਖੋ ਵੱਖ ਤਰੀਕੇ ਇਜਾਦ ਕਰਦੇ ਹਨ ਤੇ ਸੋਨੇ ਦੀ ਸਮਗਲਿੰਗ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਪੇਸ਼ਟ ਦੀ ਫੋਰਮ 'ਚ, ਮਸ਼ੀਨੀ ਪਾਰਟਸ 'ਚ, ਬੈਗਾਂ ਵਿੱਚ, ਬੈਗਾਂ ਦੇ ਪਹੀਏ ਹੇਠਾਂ ਤੇ ਸਰੀਰ ਵਿੱਚ ਕੈਪਸੂਲ ਦੀ ਫੋਰਮ 'ਚ ਲੁਕਾ ਕੇ ਲਿਆਂਉਦੇ ਹਨ।
ਕਸਟਮ ਅੰਮ੍ਰਿਤਸਰ ਦੇ ਕਮਿਸ਼ਨਰ ਰਾਹੁਲ ਨਾਂਗਰੇ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਲਗਾਤਸਰ ਚੌਕਸੀ ਰੱਖੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਦੋ ਕੇਸਾਂ 'ਚ ਏਅਰਪੋਰਟ ਦੇ ਕੰਮ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ, ਜਿਨਾਂ 'ਚ ਇੱਕ ਏਰੋਬ੍ਰਿਜ ਦਾ ਆਪ੍ਰੇਟਰ ਸੀ, ਜੋ ਸਮਗਲਿੰਗ 'ਚ ਸ਼ਾਮਲ ਸੀ ਤੇ ਸੋਨਾ ਰਿਕਵਰ ਕੀਤਾ ਸੀ ਤੇ ਦੂਜੇ ਕੇਸ 'ਚ ਸਪਾਈਸ ਜੈੱਟ ਕੰਪਨੀ ਦੇ ਕੈਟਰਿੰਗ ਸਟਾਫ ਨੂੰ ਗ੍ਰਿਫਤਾਰ ਕੀਤਾ ਸੀ, ਜੋ ਬਾਹਰੋ ਸੋਨਾ ਲਿਆ ਕੇ ਇੱਥੇ ਦਿੰਦਾ ਸੀ।
ਰਾਹੁਲ ਨਾਂਗਰੇ ਨੇ ਦੱਸਿਆ ਕਿ ਜਿਆਦਾਤਰ ਸੋਨਾ ਮਿਡਲ ਈਸਟ ਤੇ ਸਾਊਥ ਈਸਟ ਦੇਸ਼ਾਂ ਤੋਂ ਅੰਮ੍ਰਿਤਸਰ ਏਅਰਪੋਰਟ ਰਾਹੀਂ ਲਿਆਂਦਾ ਜਾਂਦਾ ਹੈ, ਜਿਨਾਂ 'ਚ ਦੁਬਈ, ਸ਼ਾਰਜਾਹ ਤੋਂ ਸਭ ਵੱਧ ਸੋਨਾ ਲਿਆਂਦਾ ਜਾ ਰਿਹਾ ਹੈ ਜਦਕਿ ਏਨਾ ਤੋੰ ਇਲਾਵਾ ਮਲੇਸ਼ੀਆ ਤੇ ਥਾਈਲੈਂਡ 'ਚੋਂ ਵੀ ਸੋਨਾ ਲਿਆਂਦਾ ਜਾ ਰਿਹਾ ਹੈ ਤੇ ਦੁਬਈ, ਸ਼ਾਰਜਾਹ ਸਮੇਤ ਸਾਊਥ ਈਸਟ ਦੇਸ਼ਾਂ 'ਚੋਂ ਆਉਣ ਵਾਲੀਆਂ ਫਲਾਇਟਾਂ 'ਤੇ ਵੱਧ ਚੌਕਸੀ ਰੱਖੀ ਜਾਂਦੀ ਹੈ।
ਕਸਟਮ ਕਮਿਸ਼ਨਰ ਨੇ ਦੱਸਿਆ ਕਿ ਸਮੱਗਲਰਾਂ ਨੂੰ ਫੜਨ ਲਈ ਵਰਤੀ ਜਾਂਦੀ ਤਕਨੀਕ ਨੂੰ ਉਹ ਸਾਂਝਾ ਨਹੀਂ ਕਰ ਸਕਦੇ, ਕਿਉਂਕਿ ਇਸ ਨਾਲ ਭਵਿੱਖਤ ਜਾਂਚ ਪ੍ਰਭਾਵਤ ਹੁੰਦੀ ਹੈ ਪਰ ਇਹ ਕਿ ਅਸੀਂ ਚੌਕਸੀ/ਨਿਗਰਾਨੀ ਹਰ ਵੇਲੇ ਰੱਖਦੇ ਹਾਂ। ਨਾਂਗਰੇ ਮੁਤਾਬਕ ਏਅਰਪੋਰਟ ਦੇ ਤਾਇਨਾਤ ਸਟਾਫ 'ਤੇ ਨਜਰ ਰੱਖੀ ਜਾਂਦੀ ਹੈ, ਐਕਸਰੇ ਮਸ਼ੀਨਾਂ ਰਾਹੀਂ ਬੈਗਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਕੁਝ ਇਕ ਯਾਤਰੀਆਂ ਸ਼ੱਕ ਹੋਣ 'ਤੇ ਸਖਤੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਤਾਂ ਕਿ ਸਮਗਲਿੰਗ ਨੂੰ ਰੋਕਿਆ ਜਾ ਸਕੇ।
ਰਾਹੁਲ ਨਾਂਗਰੇ ਮੁਤਾਬਕ ਸਮਗਲਿੰਗ ਨਾਲ ਪਹਿਲਾਂ ਵੀ ਹੁੰਦੀ ਰਹੀ ਪਰ ਇਸ ਸਾਲ ਕੁਝ ਜਿਆਦਾ ਵੱਧ ਗਈ ਹੈ, ਜਿਸ ਦਾ ਕਾਰਣ ਸੋਨੇ 'ਤੇ ਕਸਟਮ ਡਿਊਟੀ ਵੱਧ ਗਈ ਹੈ ਤਾਂ ਸਮੱਗਲਰਾਂ ਨੂੰ ਸੋਨਾ ਲਿਆਉਣ 'ਤੇ ਵੱਧ ਲਾਭ ਹੋਣ ਲੱਗ ਪਿਆ ਹੈ ਕਿਉਂਕਿ ਹੁਣ ਸਮੱਗਲਰਾਂ ਨੂੰ ਪਹਿਲਾਂ ਨਾਲੋਂ ਜਿਆਦਾ ਫਾਇਦਾ ਹੋਣ ਲੱਗ ਪਿਆ ਹੈ ਤੇ ਇਸੇ ਕਰਕੇ ਸਮਗਲਿੰਗ ਦੇ ਕੇਸ ਵੱਧ ਗਏ ਹਨ
ਕਸਟਮ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਏਅਰਪੋਰਟ 'ਤੇ ਤੈਨਾਤ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਰੱਖਿਆ ਜਾਂਦਾ ਹੈ ਤੇ ਅਸੀਂ ਵੀ ਸਟਾਫ 'ਚ ਵਾਧਾ ਕਰ ਦਿੱਤਾ ਹੈ, ਜਿਸ ਤਹਿਤ ਚਾਰ ਅਸਿਸਟੈਂਟ ਕਮਿਸ਼ਨਰ ਤੈਨਾਤ ਕਰ ਦਿੱਤੇ ਹਨ ਜੋ ਚਾਰੇ ਸ਼ਿਫਟਾਂ 'ਚ ਹਰ ਵੇਲੇ ਮੌਜੂਦ ਰਹਿੰਦੇ ਹਨ
ਨਾਂਗਰੇ ਨੇ ਦੱਸਿਆ ਕਿ ਕਸਟਮ ਡਿਊਟੀ ਵਧਣ ਦੇ ਨਾਲ ਹੀ ਉਨਾਂ ਨੂੰ ਪਤਾ ਸੀ ਕਿ ਸਮੱਗਲਿੰਗ ਵੱਧ ਜਾਵੇਗੀ, ਇਸ ਕਰਕੇ ਚਾਰ ਮਹੀਨਿਆਂ ਤੋੰ ਖਾਸ ਕਰਕੇ ਚੌਕਸੀ ਵਧਾ ਦਿੱਤੀ ਗਈ ਹੈ ਤੇ ਸਟਾਫ ਵਧਾ ਸਭ ਨੂੰ ਜਿੱਥੇ ਚੌਕੰਨਾ ਰਹਿਣ ਲਈ ਕਿਹਾ ਹੈ, ਉਥੇ ਹੀ ਬਾਕੀ ਏਜੰਸੀਆਂ ਨਾਲ ਵੀ ਤਾਲਮੇਲ ਬਾਬਤ ਲਗਾਤਾਰ ਮੀਟਿੰਗਾਂ ਵੀ ਕਰਦੇ ਹਾਂ, ਜਿਸ ਦੇ ਸਿੱਟੇ ਵਜੋਂ ਅਸੀਂ ਸਫਲ ਹੋ ਪਾ ਰਹੇ ਹਾਂ।
ਕੈਸ਼ ਦੇ ਦੋ ਸਾਲਾਂ 'ਚ ਦੋਵੇਂ ਕੇਸ ਜੋ ਹੋਏ ਉਨਾਂ ਦੋਵਾਂ ਕੇਸਾਂ 'ਚ ਕੈਸ਼ ਅੰਮ੍ਰਿਤਸਰ ਏਅਰਪੋਰਟ ਤੋਂ ਦੂਜੇ ਦੇਸ਼ ਲਿਜਾਇਆ ਜਾ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ 'ਤੇ ਡਰੱਗ ਤਸਕਰੀ ਦਾ ਪਿਛਲੇ ਸਮੇਂ 'ਚ ਕੋਈ ਕੇਸ ਨਹੀਂ ਆਇਆ।
ਨਾਂਗਰੇ ਨੇ ਕਿਹਾ ਕਿ ਸੋਨਾ ਫੜਨ ਉਪਰੰਤ ਵਿਭਾਗ ਕਸਟਮ ਐਕਟ ਤਹਿਤ ਕੰਮ ਕਰਦਾ ਹੈ ਤੇ ਉਸ ਮੁਤਾਬਕ ਹੀ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਹਨ ਤੇ ਸਰਕਾਰ ਦੀਆਂ ਮੌਜੂਦਾ ਹੁਕਮਾਂ ਤਹਿਤ 50 ਲੱਖ ਤੋਂ ਵੱਧ ਕੀਮਤ ਵਾਲਾ ਸੋਨਾ ਫੜੇ ਜਾਣ 'ਤੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪਿਛਲੇ ਦੋ ਸਾਲਾਂ 'ਚ 20 ਦੇ ਕਰੀਬ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।