No Toll Tax: ਪੰਜਾਬ ਤੋਂ ਇਨ੍ਹਾਂ ਰਾਜਾਂ ਵੱਲ ਜਾਣ ਵਾਲਿਆਂ ਲਈ ਗੁੱਡ ਨਿਊਜ਼, ਹੁਣ ਜਾਣਾ ਹੋ ਗਿਆ ਬਿਲਕੁਲ ਮੁਫਤ
ਪੰਜਾਬ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਮੁੱਖ ਰਾਜਾਂ ਵਿੱਚ ਟੋਲ ਟੈਕਸ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ...

ਪੰਜਾਬ ਤੋਂ ਬਾਹਰ ਯਾਤਰਾ ਕਰਨ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਮੁੱਖ ਰਾਜਾਂ ਵਿੱਚ ਟੋਲ ਟੈਕਸ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਹੈ। ਇਸ ਫੈਸਲੇ ਦਾ ਲਾਭ 20 ਜੁਲਾਈ ਤੋਂ ਯਾਤਰੀਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਹੁਣ ਜੋ ਲੋਕ ਪੰਜਾਬ ਤੋਂ ਇਨ੍ਹਾਂ ਰਾਜਾਂ ਵੱਲ ਯਾਤਰਾ ਕਰਨਗੇ, ਉਨ੍ਹਾਂ ਨੂੰ ਟੋਲ ਪਲਾਜ਼ਾ 'ਤੇ ਇੱਕ ਵੀ ਰੁਪਇਆ ਨਹੀਂ ਦੇਣਾ ਪਵੇਗਾ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਫ਼ਰ ਸਸਤਾ ਹੋਵੇਗਾ, ਸਗੋਂ ਸਮੇਂ ਦੀ ਵੀ ਵੱਡੀ ਬਚਤ ਹੋਏਗੀ।
ਜਾਣਕਾਰੀ ਮੁਤਾਬਕ, ਪਹਿਲਾਂ ਗੁਜਰਾਤ ਵਿੱਚ 100 ਰੁਪਏ, ਮੱਧ ਪ੍ਰਦੇਸ਼ ਵਿੱਚ 80 ਰੁਪਏ ਤੇ ਰਾਜਸਥਾਨ ਵਿੱਚ 90 ਰੁਪਏ ਟੋਲ ਟੈਕਸ ਦੇਣੀ ਪੈਂਦੀ ਸੀ, ਪਰ ਹੁਣ ਤਿੰਨਾਂ ਰਾਜਾਂ ਵਿੱਚ ਇੱਕ ਰੁਪਇਆ ਵੀ ਨਹੀਂ ਲੱਗੇਗਾ। ਪਹਿਲਾਂ ਯਾਤਰੀ ਟੋਲ ਟੈਕਸ ਤੋਂ ਬਚਣ ਲਈ ਹਾਈਵੇ ਤੋਂ ਹੇਠਾਂ ਲਹਿ ਕੇ ਵੱਖ-ਵੱਖ ਰਸਤੇ ਫੜਦੇ ਸਨ, ਪਰ ਹੁਣ ਨਾ ਤਾਂ ਹਾਈਵੇ ਤੋਂ ਉਤਰਣ ਦੀ ਲੋੜ ਰਹੇਗੀ ਤੇ ਨਾ ਹੀ ਟੋਲ ਪਲਾਜ਼ਾ ‘ਤੇ ਗੱਡੀ ਖੜੀ ਕਰਕੇ ਉਡੀਕ ਕਰਨੀ ਪਵੇਗੀ।
ਇੰਧਨ ਅਤੇ ਸਮੇਂ ਦੋਵਾਂ ਦੀ ਬੱਚਤ ਹੋਏਗੀ
ਇਸ ਵੱਡੇ ਫੈਸਲੇ ਨਾਲ ਇੰਧਨ ਅਤੇ ਸਮੇਂ ਦੋਵਾਂ ਦੀ ਬੱਚਤ ਹੋਏਗੀ। ਯਾਤਰੀਆਂ ਕਹਿੰਦੇ ਹਨ ਕਿ ਅੱਗੇ ਉਹ ਟੋਲ ਤੋਂ ਬੱਚਣ ਲਈ ਵਿਕਲਪਿਕ ਰਸਤੇ ਚੁਣਦੇ ਸਨ, ਜਿਸ ਕਾਰਨ ਸਫਰ ਲੰਬਾ ਤੇ ਥਕਾਉ ਹੋ ਜਾਂਦਾ ਸੀ; ਹੁਣ ਸਰਕਾਰ ਦੇ ਇਸ ਕਦਮ ਨਾਲ ਉਹਨਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ।
ਕੀ ਪੰਜਾਬ ਤੇ ਹਰਿਆਣਾ 'ਚ ਵੀ ਹੋਵੇਗਾ ਇਹੋ ਜਿਹਾ ਫੈਸਲਾ?
ਸੂਤਰਾਂ ਦੇ ਮੁਤਾਬਕ, ਕੇਂਦਰ ਸਰਕਾਰ ਹੁਣ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਵਰਗੇ ਰਾਜਾਂ ਵਿੱਚ ਵੀ ਟੋਲ ਟੈਕਸ ਹਟਾਉਣ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਹ ਫੈਸਲਾ ਲਾਗੂ ਹੁੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਰਾਜਾਂ ਦੇ ਯਾਤਰੀਆਂ ਨੂੰ ਵੀ ਟੋਲ ਟੈਕਸ ਤੋਂ ਰਾਹਤ ਮਿਲ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















