ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਮੰਤਰੀ ਅਮਨੋਲ ਗਗਨ ਮਾਨ ਨਾਲ ਹੋਏ ਰੂਬਰੂ ,ਕਿਹਾ - ਪੰਜਾਬ ਦਾ ਸੱਭਿਆਚਾਰ ਵਿਸ਼ਵ ਵਿਚ ਸਭ ਤੋਂ ਵਿਲੱਖਣ
Rangla Punjab : ਪੰਜਾਬ ਵਿਰਸੇ ਦੇ ਉੱਗੇ ਕਲਾਕਾਰ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਅੱਜ ਪੰਜਾਬ ਰਾਜ ਦੇ ਸੱਭਿਆਚਾਰਕ ਮੰਤਰੀ ਅਮਨੋਲ ਗਗਨ ਮਾਨ ਦੇ ਨਾਲ ਰੂਬਰੂ ਹੋਏ।
Rangla Punjab : ਪੰਜਾਬ ਵਿਰਸੇ ਦੇ ਉੱਗੇ ਕਲਾਕਾਰ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਅੱਜ ਪੰਜਾਬ ਰਾਜ ਦੇ ਸੱਭਿਆਚਾਰਕ ਮੰਤਰੀ ਅਮਨੋਲ ਗਗਨ ਮਾਨ ਦੇ ਨਾਲ ਰੂਬਰੂ ਹੋਏ। ਤੁਹਾਨੂੰ ਚੇਤੇ ਹੋਵੇਗਾ ਇਹ ਕਲਾਕਾਰ ਨੇ ਪੰਜਾਬ ਦਾ ਨਾ ਵਿਸ਼ਵ ਪੱਧਰੀ ਆਪਣੀ ਵਿਲੱਖਣ ਪ੍ਰਤਿਭਾ ਨਾਲ ਚਮਕਾਇਆ ਹੈ ,ਜੋ ਘਾਹ ਦੀ ਤੀਲੀਆਂ ਤੋਂ ਅੱਖਾਂ ਉੱਤੇ ਪੱਟੀ ਬੰਨ੍ਹ ਕਲਾਕ੍ਰਿਤੀਆਂ ਬਣਾਉਣ ਦੀ ਮਾਹਰਤ ਰੱਖਦੇ ਹਨ। ਪੰਜਾਬ ਸਰਕਾਰ ਵੱਲੋ ਉਨ੍ਹਾਂ ਨੂੰ ਦੇਸ਼ ਦਾ ਏਦਾਂ ਦਾ ਇਕਲੌਤਾ ਕਲਾਕਾਰ ਐਲਾਨਿਆ ਜਾ ਚੁੱਕਿਆ ਹੈ ਅਤੇ ਇਹਨਾਂ ਨਾਮ ਕਈ ਵਿਸ਼ਵ ਰਿਕਾਰਡ ਦਰਜ ਸਨ। ਹਾਲ ਹੀ ਵਿਚ ਇਹ ਕਲਾਕਾਰ ਵੱਲੋ ਦੁਬਈ ਦੇ ਇਕ ਇੰਟਰਨੈਸ਼ਨਲ ਸਮਾਗਮ ਵਿਚ ਬਤੌਰ ਮੁਖ ਮਹਿਮਾਨ ਵੀ ਸ਼ਿਰਕਤ ਕੀਤੀ ਗਈ ਹੈ।
ਰੰਗਲਾ ਪੰਜਾਬ ਬਣਾਉਣਾ ਮੁਖ ਟੀਚਾ - ਦੋਂਵੇ ਯੂਥ ਆਈਕੌਨ ਦੀ ਇਹ ਮੁਲਾਕਾਤ ਪੰਜਾਬ ਦੇ ਸੱਭਿਆਚਾਰ ਲਈ ਆਉਣ ਵਾਲੇ ਸਮੇਂ ਵਿਚ ਬਹੁਤ ਸੰਭਾਵਨਾ ਵਾਲੀ ਰਹੀ। ਭੇਂਟ ਦੌਰਾਨ ਸੰਸਕ੍ਰਿਤੀ ਮੰਤਰੀ ਅਨਮੋਲ ਗਗਨ ਮਾਨ ਅਤੇ ਗ੍ਰਾਸ ਆਰਟਿਸਟ ਵਿਚਕਾਰ ਪੰਜਾਬ ਨੂੰ ਕਲਾ ਖੇਤਰ ਵਿਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਤੇ ਵਿਚਾਰਵਾਰਤਾ ਹੋਈ ,ਜਿਸ ਵਿਚ ਸਰਕਾਰ ਤੇ ਕਲਾਕਾਰ ਦੋਵਾਂ ਨੂੰ ਮਿਲਕੇ ਕੰਮ ਕਰਨ ਉੱਤੇ ਸਹਿਮਤੀ ਬਣੀ। ਇਸ ਮੌਕੇ ਚੌਹਾਨ ਨੇ ਦੁਰਲਬ ਘਾਹ ਦੇ ਸ਼੍ਰੀ ਇਕ ਓਂਕਾਰ ਸਾਹਿਬ ਦਾ ਚਿਤਰ ਭੇਂਟ ਦਿੱਤਾ। ਜਿਸਦੀ ਮੂਲ ਕਲਾਕ੍ਰਿਤੀ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਜੀਵਨ ਸੁਸ਼ੋਬਿਤ ਹੈ। ਇਹ ਇਕ ਓਂਕਾਰ ਦਾ ਨਿਰਮਾਰ ਚੌਹਾਨ ਵੱਲੋ 1100 ਤੀਲੀਆਂ ਨੂੰ 11000 ਬਾਰ ਮੋੜ ਅੱਖਾਂ ਉੱਤੇ ਪੱਟੀ ਬਾਂਹ 10 ਘੰਟਿਆਂ ਵਿੱਚ ਬਣਾਇਆ ਗਿਆ ਸੀ।
ਇਤਹਾਸਿਕ ਇਮਾਰਤਾਂ ਅਤੇ ਇਤਹਾਸਿਕ ਕਲਾਂਵਾਂ - ਚੌਹਾਨ ਦੇ ਮੰਤਰੀ ਨੂੰ ਆਖਣ 'ਤੇ ਕਿ ਸਰਕਾਰਾਂ ਵੱਲੋ ਇਤਹਾਸਿਕ ਇਮਾਰਤ ਦੀ ਮੁਰੰਮਤ ਕਰਕੇ ਦੱਸਿਆ ਜਾਂਦਾ ਹੈ ਕਿ ਇਸ ਸਾਡੀ ਵਿਰਾਸਤ ਹੈ ਪਰ ਓਹਨਾ ਇਮਾਰਤਾਂ ਵਿਚ ਜੋ ਇਤਹਾਸਿਕ ਕਲਾਂਵਾਂ ਸੀ ,ਉਹ ਕਿਥੇ ਖੜੀਆਂ ਹਨ। ਮੰਤਰੀ ਵੱਲੋ ਕਿਹਾ ਗਿਆ ਕਿ ਇਤਹਾਸਿਕ ਇਮਾਰਤਾਂ ਅਤੇ ਇਤਹਾਸਿਕ ਕਲਾਂਵਾਂ ਦੀ ਸਾਂਭ ਲਈ ਸਰਕਾਰ ਵਚਨਬੱਧ ਹੈ। ਕੁੱਝ ਹਸਤਸ਼ੀਲਪ ਕਲਾਕਾਰਾਂ ਦੀ ਨਵੀ ਰਾਹਤ ਸਕੀਮ ਅਤੇ ਪੁਰਾਣੀ ਕਾਰਗੁਜਾਰੀ ਨੂੰ ਵੀ ਬਹਾਲ ਕਰਨ ਉੱਤੇ ਖੁਲ ਕੇ ਚਰਚਾ ਹੋਈ ,ਜਿਸਦਾ ਨਤੀਜਾ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਕਲਾਕਾਰ ਵਰਗ ਆਵਦੇ ਮੂੰਹੋਂ ਆਪ ਬੋਲਣਗੇ।