(Source: ECI/ABP News)
Punjab News: ਗੁਜਰਾਤ ਦੀ ਪੁਲਿਸ ਨੇ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਕੀਤੀ ਰੇਡ, ਮੌਕੇ 'ਤੇ ਹੋਇਆ ਹੰਗਾਮਾ
ਉਥੇ ਹੀ ਬਟਾਲਾ 'ਚ ਉਕਤ ਸ਼ਰਾਬ ਦੇ ਠੇਕੇਦਾਰ ਦੇ ਘਰ ਗੁਜਰਾਤ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲੇ 'ਚ ਰੇਡ ਕੀਤੀ ਅਤੇ ਘਰ ਦੇ ਅੰਦਰ ਦਾਖਿਲ ਹੋ ਗਏ, ਉਕਤ ਪੁਲਿਸ ਅਧਿਕਾਰੀ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਰਿਹਾ ਹੈ।
![Punjab News: ਗੁਜਰਾਤ ਦੀ ਪੁਲਿਸ ਨੇ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਕੀਤੀ ਰੇਡ, ਮੌਕੇ 'ਤੇ ਹੋਇਆ ਹੰਗਾਮਾ Gujarat police raided the liquor contractor's house in Batala Punjab News: ਗੁਜਰਾਤ ਦੀ ਪੁਲਿਸ ਨੇ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਕੀਤੀ ਰੇਡ, ਮੌਕੇ 'ਤੇ ਹੋਇਆ ਹੰਗਾਮਾ](https://feeds.abplive.com/onecms/images/uploaded-images/2023/01/20/f7ade4aa8dc8b4ccbd203a4330d7ddbe1674200138295370_original.jpg?impolicy=abp_cdn&imwidth=1200&height=675)
Punjab News: ਬਟਾਲਾ 'ਚ ਅੱਜ ਉਸ ਵੇਲੇ ਇੱਕ ਸ਼ਰਾਬ ਠੇਕੇਦਾਰ ਦੇ ਘਰ ਹੰਗਾਮਾ ਹੋ ਗਿਆ ਜਦੋਂ ਉਥੇ ਸਵੇਰੇ ਹੀ ਕੁਝ ਲੋਕ ਖ਼ੁਦ ਨੂੰ ਗੁਜਰਾਤ ਪੁਲਿਸ ਦੇ ਕ੍ਰਾਈਮ ਬਰਾਂਚ ਦੇ ਅਧਿਕਾਰੀ ਦੱਸ ਸ਼ਰਾਬ ਠੇਕੇਦਾਰ ਦੇ ਘਰ ਅੰਦਰ ਦਾਖਿਲ ਹੋ ਗਏ। ਇਸ ਮੌਕੇ ਉਨ੍ਹਾਂ ਨੇ ਆਰੋਪ ਲਾਏ ਕਿ ਉਕਤ ਸ਼ਰਾਬ ਠੇਕੇਦਾਰ 'ਤੇ ਗੁਜਰਾਤ ਅੰਦਰ ਸ਼ਰਾਬ ਦੀ ਤਸਕਰੀ ਦੇ ਆਰੋਪ ਹਨ
ਇਸ ਦੌਰਾਨ ਘਰ 'ਚ ਮੌਜੂਦ ਉਕਤ ਸ਼ਰਾਬ ਠੇਕੇਦਾਰ ਦੀ ਪਤਨੀ ਨੇ ਗੁਆਂਢੀ ਇਕੱਠੇ ਕੀਤੇ ਤੇ ਇਸ ਦੌਰਾਨ ਵਕੀਲ ਵੀ ਪਹੁੰਚੇ। ਇਸ ਦੌਰਾਨ ਗੁਜਰਾਤ ਪੁਲਿਸ ਖਾਲੀ ਹੱਥ ਬਟਾਲਾ ਸਿਟੀ ਥਾਣੇ ਜਾਣਾ ਪਿਆ।
ਜ਼ਿਕਰ ਕਰ ਦਈਏ ਕਿ ਇਹ ਮਾਮਲਾ ਬਟਾਲਾ ਦੇ ਕ੍ਰਿਸ਼ਨਾ ਨਗਰ ਮੁਹੱਲੇ 'ਚ ਅੱਜ ਸਵੇਰ ਹੀ ਹੰਗਾਮਾ ਹੋ ਗਿਆ ਜਦੋਂ ਸ਼ਰਾਬ ਦੇ ਠੇਕੇਦਾਰ ਦੇ ਘਰ ਗੁਜਰਾਤ ਤੋਂ ਪੁਲਿਸ ਪਹੁੰਚੀ, ਦੱਸ ਦਈਏ ਕਿ ਇਹ ਠੇਕੇਦਾਰ ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕਿਆਂ ਦਾ ਮਲਿਕ ਹੈ ਅਤੇ ਪਿਛਲੇ ਲੰਬੇ ਸਮੇ ਤੋਂ ਇਸ ਕਾਰੋਬਾਰ ਨਾਲ ਜੁੜਿਆ ਹੈ।
ਉਥੇ ਹੀ ਬਟਾਲਾ 'ਚ ਉਕਤ ਸ਼ਰਾਬ ਦੇ ਠੇਕੇਦਾਰ ਦੇ ਘਰ ਗੁਜਰਾਤ ਪੁਲਿਸ ਨੇ ਸ਼ਰਾਬ ਤਸਕਰੀ ਦੇ ਮਾਮਲੇ 'ਚ ਰੇਡ ਕੀਤੀ ਅਤੇ ਘਰ ਦੇ ਅੰਦਰ ਦਾਖਿਲ ਹੋ ਗਏ, ਉਕਤ ਪੁਲਿਸ ਅਧਿਕਾਰੀ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਰਿਹਾ ਹੈ। ਉਨ੍ਹਾਂ ਦੇ ਆਰੋਪ ਸਨ ਕਿ ਪੰਜਾਬ ਤੋਂ ਉਕਤ ਇਹ ਠੇਕੇਦਾਰ ਗੁਜਰਾਤ 'ਚ ਸ਼ਰਾਬ ਦੀ ਤਸਕਰੀ ਕਰਦਾ ਹੈ | ਉਥੇ ਹੀ ਸ਼ਰਾਬ ਠੇਕੇਦਾਰ ਦੀ ਪਤਨੀ ਅਤੇ ਗੁਆਂਢੀ ਦਾ ਆਰੋਪ ਸੀ ਕਿ ਇਹ ਗੁਜਰਾਤ ਪੁਲਿਸ ਦੇ ਲੋਕ ਬਿਨਾ ਸਥਾਨਿਕ ਪੁਲਿਸ ਨੂੰ ਸੂਚਿਤ ਕੀਤਾ ਉਨ੍ਹਾਂ ਦੇ ਘਰ 'ਚ ਜ਼ਬਰਦਸਤੀ ਦਾਖਿਲ ਹੋ ਗਏ। ਜਦਕਿ ਇਸ ਸਾਰੇ ਹੰਗਾਮੇ ਤੋਂ ਬਾਅਦ ਬਟਾਲਾ ਪੁਲਿਸ ਵੀ ਮੌਕੇ 'ਤੇ ਪਹੁੰਚੀ ਜਦਕਿ ਗੁਜਰਾਤ ਪੁਲਿਸ ਅਧਿਕਾਰੀ ਬਿਨਾ ਕਿਸੇ ਗ੍ਰਿਫਤਾਰੀ ਖਾਲੀ ਹੱਥ ਮੁੜ ਗਏ।
ਉੱਥੇ ਹੀ ਬਟਾਲਾ ਸਿਟੀ ਪੁਲਿਸ ਥਾਣੇ ਦੇ ਐਸਐਚਓ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਗੁਜਰਾਤ ਪੁਲਿਸ ਟੀਮ ਬਟਾਲਾ ਦੇ ਸ਼ਰਾਬ ਠੇਕੇਦਾਰ ਅਨਿਲ ਕੋਛੜ ਨੂੰ ਗ੍ਰਿਫ਼ਤਾਰ ਕਰਨ ਆਈ ਸੀ ਗੁਜਰਾਤ ਦੇ ਜ਼ਿਲ੍ਹਾ ਡੋਡਾ ਵਿਖੇ ਸ਼ਰਾਬ ਤਸਕਰੀ ਦਾ ਕੇਸ 2015 ਵਿੱਚ ਦਰਜ ਕੀਤਾ ਗਿਆ ਸੀ ਜਿਸ ਵਿੱਚ ਓਥੋਂ ਦੇ ਰਹਿਣ ਵਾਲੇ ਇੱਕ ਆਰੋਪੀ ਨੂੰ ਗੁਜਰਾਤ ਪੁਲਿਸ ਨੇ ਕਾਬੂ ਕੀਤਾ ਸੀ ਜਿਸ ਨੇ ਪੁੱਛਗਿੱਛ ਦੌਰਾਨ ਗੁਜਰਾਤ ਪੁਲਿਸ ਨੂੰ ਅਨਿਲ ਕੋਛੜ ਦਾ ਨਾਮ ਦੱਸਿਆ ਸੀ ਕਿ ਉਹ ਬਟਾਲਾ ਦੇ ਇਸ ਸ਼ਰਾਬ ਠੇਕੇਦਾਰ ਕੋਲੋ ਸ਼ਰਾਬ ਤਸਕਰੀ ਕਰਕੇ ਗੁਜਰਾਤ ਵੇਚਦੇ ਸੀ। ਗੁਜਰਾਤ ਟੀਮ ਨੂੰ ਥਾਣੇ ਬੁਲਾਇਆ ਗਿਆ ਹੈ ਜਾਂਚ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾਵੇਗੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)