ਸੰਨੀ ਦਿਓਲ ਦੇ ਹਲਕੇ 'ਚ ਇੰਨਾ ਬੁਰਾ ਹਾਲ! ਬੀਜੇਪੀ ਉਮੀਦਵਾਰ ਨੂੰ ਪਈਆਂ ਸਿਰਫ਼ 9 ਵੋਟਾਂ
ਗੁਰਦਾਸਪੁਰ ਨਗਰ ਨਿਗਮ ਦੇ ਵਾਰਡ ਨੰਬਰ 12 ਦੀ ਭਾਜਪਾ ਉਮੀਦਵਾਰ ਕਿਰਨ ਕੌਰ ਨੂੰ ਸਿਰਫ਼ 9 ਵੋਟਾਂ ਮਿਲੀਆਂ। ਉਂਝ ਉਨ੍ਹਾਂ ਨੇ ਈਵੀਐਮ ਬਦਲਣ ਦੇ ਦੋਸ਼ ਲਾਏ ਹਨ।
ਚੰਡੀਗੜ੍ਹ: ਪੰਜਾਬ ਦੀਆਂ ਸਥਾਨਕ ਸਰਕਾਰਾਂ ਬਾਰੇ ਚੋਣਾਂ ’ਚ ਇੱਕ ਪਾਸੇ ਜਿੱਥੇ ਕਾਂਗਰਸ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ, ਉੱਥੇ ਭਾਜਪਾ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਪੰਜਾਬ ’ਚ ਕਾਂਗਰਸ ਨੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਫ਼ਾਇਆ ਕਰਦਿਆਂ ਸੱਤ ਵਿੱਚੋਂ ਛੇ ਨਿਗਮਾਂ ’ਚ ਜਿੱਤ ਹਾਸਲ ਕੀਤੀ ਹੈ; ਜਦ ਕਿ ਇੱਕ ਨਿਗਮ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।
ਭਾਰਤੀ ਜਨਤਾ ਪਾਰਟੀ ਦੀ ਕਿੰਨੀ ਮਾੜੀ ਹਾਰ ਹੋਈ ਹੈ; ਇਸ ਦਾ ਅੰਦਾਜ਼ਾ ਇਸੇ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਦੇ ਇੱਕ ਉਮੀਦਵਾਰ ਨੂੰ ਸਿਰਫ਼ 9 ਵੋਟਾਂ ਪਈਆਂ ਹਨ। ਜਿਸ ਗੁਰਦਾਸਪੁਰ ਸੀਟ ਤੋਂ ਭਾਜਪਾ ਆਗੂ ਸੰਨੀ ਦਿਓਲ ਸੰਸਦ ਮੈਂਬਰ ਹਨ, ਉਸੇ ਖੇਤਰ ਵਿੱਚ ਕਾਂਗਰਸ ਦੀ ਧੂਮ ਵੇਖਣ ਨੂੰ ਮਿਲੀ। ਗੁਰਦਾਸਪੁਰ ਨਗਰ ਨਿਗਮ ਦੇ ਵਾਰਡ ਨੰਬਰ 12 ਦੀ ਭਾਜਪਾ ਉਮੀਦਵਾਰ ਕਿਰਨ ਕੌਰ ਨੂੰ ਸਿਰਫ਼ 9 ਵੋਟਾਂ ਮਿਲੀਆਂ। ਉਂਝ ਉਨ੍ਹਾਂ ਨੇ ਈਵੀਐਮ ਬਦਲਣ ਦੇ ਦੋਸ਼ ਲਾਏ ਹਨ।
ਦੱਸ ਦੇਈਏ ਕਿ ਭਾਜਪਾ ਐਮਪੀ ਸੰਨੀ ਦਿਓਲ ਦੇ ਲੋਕ ਸਭਾ ਖੇਤਰ ਗੁਰਦਾਸਪੁਰ ’ਚ ਸਾਰੀਆਂ 29 ਸੀਟਾਂ ਉੱਤੇ ਕਾਂਗਰਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ। ਕਿਰਨ ਕੌਰ ਨੇ ਦਾਅਵਾ ਕੀਤਾ ਉਨ੍ਹਾਂ ਦੇ ਹੱਕ ਵਿੱਚ ਉਨ੍ਹਾਂ ਦੇ ਪਰਿਵਾਰ ਦੇ 15 ਤੋਂ 20 ਜਣਿਆਂ ਨੇ ਵੋਟਾਂ ਪਾਈਆਂ ਪਰ ਈਵੀਐਮ ਨੇ ਉਨ੍ਹਾਂ ਦੀਆਂ ਸਿਰਫ਼ 9 ਵੋਟਾਂ ਵਿਖਾਈਆਂ।

#BJP candidate Kiran Kaur contesting from ward number 12 of Gurdaspur municipal council in Punjab got only 9 votes,when her family members were 20. This shows that 11 members of her family did not vote for her 😭
Farmers protest has decimated BJP in Punjab.😡 pic.twitter.com/IX6JZgdlZX
— 𝗦𝗛𝗔𝗛𝗡𝗔𝗪𝗔𝗭 (@2551954) February 17, 2021

ਕਿਰਨਦੀਪ ਕੌਰ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਸਾਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੁੰ ਇਹ ਸੀਟ ਖਾਲੀ ਕਰਨ ਲਈ ਵੀ ਆਖਿਆ ਸੀ ਪਰ ਜਦੋਂ ਉਨ੍ਹਾਂ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।