ਗੁਰਦਾਸਪੁਰ ਦੇ ਵਿਦਿਆਰਥੀ ਨੇ ਬਿਹਾਰ 'ਚ ਲਾਇਆ ਫਾਹਾ, ਹੋਸਟਲ ਦੇ ਕਮਰੇ 'ਚ ਖ਼ਤਮ ਕੀਤੀ ਜਾਨ
Punjab News: ਬਿਹਾਰ ਵਿੱਚ ਪੰਜਾਬ ਦੇ ਇੱਕ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਿਹਾਰ ਦੇ ਕਿਸ਼ਨਗੰਜ ਦੇ ਐਮਜੀਐਮ ਮੈਡੀਕਲ ਕਾਲਜ ਵਿੱਚ ਵਾਪਰੀ।

Punjab News: ਬਿਹਾਰ ਵਿੱਚ ਪੰਜਾਬ ਦੇ ਇੱਕ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਿਹਾਰ ਦੇ ਕਿਸ਼ਨਗੰਜ ਦੇ ਐਮਜੀਐਮ ਮੈਡੀਕਲ ਕਾਲਜ ਵਿੱਚ ਵਾਪਰੀ, ਜਿੱਥੇ ਐਮਬੀਬੀਐਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਸਹਿਜਵੀਰ ਸਿੰਘ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਾ ਲਿਆ।
ਸਹਿਜਵੀਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਰਾਣੀਆ ਪਿੰਡ ਦਾ ਰਹਿਣ ਵਾਲਾ ਸੀ। ਵਿਦਿਆਰਥੀਆਂ ਦੇ ਅਨੁਸਾਰ ਉਹ ਪੜ੍ਹਾਈ ਨੂੰ ਲੈ ਕੇ ਤਣਾਅ ਵਿੱਚ ਸੀ। ਜਦੋਂ ਵਿਦਿਆਰਥੀਆਂ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ। ਉਹ ਸਹਿਜਵੀਰ ਨੂੰ ਫੰਦੇ ਤੋਂ ਲਾਹ ਕੇ ਮੈਡੀਕਲ ਕਾਲਜ ਲੈ ਗਏ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਿਜਵੀਰ ਦਾ ਪਰਿਵਾਰ ਮ੍ਰਿਤਕ ਦੀ ਲਾਸ਼ ਲੈਣ ਲਈ ਗੁਰਦਾਸਪੁਰ ਤੋਂ ਬਿਹਾਰ ਲਈ ਰਵਾਨਾ ਹੋ ਗਿਆ ਹੈ। ਲਾਸ਼ ਨੂੰ ਕੱਲ੍ਹ ਗੁਰਦਾਸਪੁਰ ਲਿਆਂਦਾ ਜਾਵੇਗਾ, ਜਿੱਥੇ ਇਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















