Gurdaspur news : 8ਵੀਂ ਫੇਲ੍ਹ ਨੇ ਲਾਇਆ ਜੁਗਾੜ, ਲੱਖਾਂ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ
ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ, ਪਰ ਕਈ ਲੋਕ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰ ਜਲਦ ਅਮੀਰ ਹੋਣਾ ਚਾਹੁੰਦੇ ਹਨ ਅਤੇ ਗ਼ਲਤ ਰਸਤੇ ਤੁਰ ਆਪਣੀ ਜਿੰਦਗੀ ਬਰਾਬਰ ਕਰ ਬੈਠ ਦੇ ਹਨ।
Gurdaspur News : ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ, ਪਰ ਕਈ ਲੋਕ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰ ਜਲਦ ਅਮੀਰ ਹੋਣਾ ਚਾਹੁੰਦੇ ਹਨ ਅਤੇ ਗ਼ਲਤ ਰਸਤੇ ਤੁਰ ਆਪਣੀ ਜਿੰਦਗੀ ਬਰਾਬਰ ਕਰ ਬੈਠ ਦੇ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਵਿਚ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਿਥੇ ਇਕ 8ਵੀਂ ਕਲਾਸ ਫੇਲ੍ਹ ਵਿਆਕਤੀ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਂਣ ਦਾ ਤਰੀਕਾ ਸਿੱਖ, 2 ਲੱਖ ਰੁਪਏ ਦੇ ਕਰੀਬ ਨਕਲੀ ਕਰੰਸੀ ਛਾਪ ਦਿੱਤੀ ਅਤੇ ਇਸ ਦੀ ਜਾਣਕਾਰੀ ਮਿਲਣ ਉੱਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਮੁਲਜ਼ਮ ਵਿਅਕਤੀ ਨੂੰ ਕਾਬੂ ਕਰ ਇਸ ਖ਼ਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Budget 2023: ਬਜਟ ਨਾਲ ਆਮ ਆਦਮੀ ਦੀ ਜ਼ਿੰਦਗੀ 'ਤੇ ਕੀ ਪੈਂਦਾ ਹੈ ਅਸਰ? ਜਾਣੋ ਦੇਸ਼ ਲਈ ਕਿਉਂ ਜ਼ਰੂਰੀ Budget
ਇਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸੀਆਈ ਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਧਾਰੀਵਾਲ ਪਸਨਾ ਵਿਚ ਨਾਕੇਬੰਦੀ ਦੌਰਾਨ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ 'ਤੇ ਰੋਕ ਜਦੋਂ ਇਸ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਦੀ ਜੇਬ ਵਿੱਚੋਂ ਕਰੀਬ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬਰਾਮਦ ਕੀਤਾ ਗਿਆ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਸ ਵਿਅਕਤੀ ਖ਼ਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਤਾਂ 194,300/- ਰੁਪਏ ਜਾਅਲੀ ਭਾਰਤੀ ਕਰੰਸੀ, ਜਾਅਲੀ ਇੱਕ ਪ੍ਰਿੰਟਰ, 04 ਸਿਆਹੀਆ, ਇੱਕ ਟੇਪ, ਚਿੱਟੇ ਕਾਗਜਾਤ ਸਮੇਤ ਕੱਟੇ ਕਾਗਜ, ਇੱਕ ਕੈਚੀ ਲੋਹਾ, ਇੱਕ ਫੁੱਟਾ ਲੋਹਾ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ 100/100 ਦੇ 298 ਨੋਟ ਕੁੱਲ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਪੁੱਛਗਿੱਛ ਕਰਨ 'ਤੇ ਮੁਲਜ਼ਮ ਦੇ ਘਰੋਂ 500/500 ਦੇ 37 ਨੋਟ ਰਕਮ 18,500/ਰੁਪਏ, 2000/2000 ਦੇ 73 ਨੋਟ ਰਕਮ 1,46,000/ਰੁਪਏ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।