ਲਾਂਘੇ ਦੀ 20 ਡਾਲਰ ਫੀਸ 'ਤੇ ਔਜਲਾ ਨੇ ਹਰਸਿਮਰਤ ਨੂੰ ਦਿੱਤਾ ਕਰਾਰਾ ਜਵਾਬ, ਸੁਣਾਈਆਂ ਖਰੀਆਂ-ਖਰੀਆਂ
ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਪਾਕਿਸਤਾਨ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਪ੍ਰਤੀ ਸ਼ਰਧਾਲੂ ਲੈਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਘੇਰਿਆ ਹੈ। ਔਜਲਾ ਨੇ ਕਿਹਾ ਕਿ ਜਾਂ ਤਾਂ ਹਰਸਿਮਰਤ ਕੌਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਫੀਸ ਰੱਦ ਕਰਵਾਏ ਜਾਂ SGPC ਸ਼ਰਧਾਲੂਆਂ ਲਈ ਫੀਸ ਦਾ ਇੰਤਜ਼ਾਮ ਕਰੇ।
ਅੰਮ੍ਰਿਤਸਰ: ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਪਾਕਿਸਤਾਨ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਪ੍ਰਤੀ ਸ਼ਰਧਾਲੂ ਲੈਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਘੇਰਿਆ ਹੈ। ਔਜਲਾ ਨੇ ਕਿਹਾ ਕਿ ਜਾਂ ਤਾਂ ਹਰਸਿਮਰਤ ਕੌਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਫੀਸ ਰੱਦ ਕਰਵਾਏ ਜਾਂ SGPC ਸ਼ਰਧਾਲੂਆਂ ਲਈ ਫੀਸ ਦਾ ਇੰਤਜ਼ਾਮ ਕਰੇ।
ਔਜਲਾ ਨੇ ਕਿਹਾ ਕਿ ਉਂਝ ਵੀ SGPC ਲੋਕਾਂ ਵੱਲੋਂ ਦਿੱਤੇ ਪੈਸੇ ਦਾ ਦੁਰਉਪਯੋਗ ਹੀ ਕਰ ਰਹੀ ਹੈ। ਫਿਰ ਯਾਤਰੀਆਂ ਲਈ ਪੈਸੇ ਕਿਉਂ ਨਹੀਂ ਖਰਚ ਸਕਦੀ? ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਤੇ SGPC 20 ਡਾਲਰ ਦੇਣ ਤੋਂ ਭੱਜਦੇ ਹਨ ਤਾਂ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਮਸਲੇ ਦਾ ਕੋਈ ਹੱਲ ਕੱਢਣ ਲਈ ਅਪੀਲ ਕਰਨਗੇ।
ਦੱਸ ਦੇਈਏ ਅੱਜ ਕਰਤਾਰਪੁਰ ਲਾਂਘੇ ਦਾ ਦੌਰਾ ਕਰਨ ਗਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਵੱਲੋਂ ਲਾਂਘੇ ‘ਤੇ ਸ਼ਰਧਾਲੂਆਂ ਤੋਂ ਡਾਲਰਾਂ ‘ਚ ਖ਼ਰਚਾ ਮੰਗਣ ਦਾ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇ ਪਾਕਿਸਤਾਨ ਇਸ ਗੱਲ ‘ਤੇ ਅੜਿਆ ਰਹਿੰਦਾ ਹੈ ਤਾਂ ਪੰਜਾਬ ਸਰਕਾਰ ਨੂੰ ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ।