ਬੰਬੀਹਾ ਗਰੁੱਪ ਨੇ ਲਈ ਗੁਰਲਾਲ ਬਰਾੜ ਦੇ ਕਤਲ ਦੀ ਜਿੰਮੇਵਾਰੀ
ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਂ ਦੀ ਆਈਡੀ ਤੋਂ ਲਈ ਗਈ ਹੈ।
ਚੰਡੀਗੜ੍ਹ: ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (SOPU) ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਂ ਦੀ ਆਈਡੀ ਤੋਂ ਲਈ ਗਈ ਹੈ।
ਇਸ ਵਿੱਚ ਲਿਖਿਆ ਹੈ, ‘‘ਅੱਜ ਇਸ ਪੋਸਟ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਕਿ ਜਿਹੜਾ ਗੁਰਲਾਲ ਬਰਾੜ ਦਾ ਕੰਮ ਚੰਡੀਗੜ੍ਹ ਦੇ ਕਲੱਬ ਦੇ ਬਾਹਰ ਕੀਤਾ ਹੈ, ਇਹ ਸਾਡੇ ਵੀਰ ਲੱਕੀ ਨੇ ਮਾਰਿਆ ਹੈ। ਇਸ ਨੇ ਸਾਡਾ ਭਰਾ ਲਵੀ ਦਿਓਰਾ ਕੋਟਕਪੂਰਾ ਦਾ 3 ਸਾਲ ਪਹਿਲਾ ਕੰਮ ਕਰਿਆ ਸੀ, ਇਹ ਉਸ ਦਾ ਬਦਲਾ ਲਿਆ ਹੈ।’’ ਫੇਸਬੁੱਕ ’ਤੇ ਲਿਖਿਆ ਕਿ ਇਹ ਸਾਡਾ ਅਸਲ ਅਕਾਉੂਂਟ ਹੈ ਕਿਉਂਕਿ ਬਾਕੀ ਅਕਾਉੂਂਟ ਬਲਾਕ ਕੀਤੇ ਗਏ ਹਨ। ਪੁਲਿਸ ਨੇ ਇਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤੀ ਤੋਂ ਬਾਅਦ ਪਤਨੀ ਨੇ ਕੀਤੀ ਖੁਦਕੁਸ਼ੀ, ਮਹਿਲਾ ਐਸਆਈ 'ਤੇ ਬਲੈਕਮੇਲਿੰਗ ਦੇ ਇਲਜ਼ਾਮਮ੍ਰਿਤਕ ਗੁਰਲਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਗੁਰਲਾਲ ਦੀ ਫੇਸਬੁੱਕ ’ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਕਈ ਤੱਥ ਸਾਹਮਣੇ ਆਏ ਸਨ।
ਖੇਤੀ ਕਾਨੂੰਨਾਂ ਖਿਲਾਫ ਲੰਡਨ 'ਚ ਰੈਲੀ ਕੱਢਣ ਵਾਲੇ ਸਿੱਖ ਨੂੰ ਲੱਖਾਂ ਰੁਪਏ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ