ਗੁਰਪਤਵੰਤ ਪੰਨੂੰ ਦੀ ਧਮਕੀ ! ਨਿੱਝਰ ਕਤਲ ਦੇ ਵਿਰੋਧ 'ਚ 8 ਜੁਲਾਈ ਨੂੰ ਵਿਦੇਸ਼ਾਂ 'ਚ ਘੇਰੇ ਜਾਣਗੇ ਭਾਰਤੀ ਦੂਤਾਵਾਸ
ਗੁਰਪਤਵੰਤ ਪੰਨੂ ਨੇ 8 ਜੁਲਾਈ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪੀ ਦੇਸ਼ਾਂ 'ਚ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਪੰਨੂ ਨੇ ਇਨ੍ਹਾਂ ਰੈਲੀਆਂ ਨੂੰ 'ਕਿੱਲ ਇੰਡੀਆ' ਦਾ ਨਾਂ ਦਿੱਤਾ ਹੈ।
Sikh News: ਵਿਦੇਸ਼ਾਂ ਵਿੱਚ ਲੁਕੇ ਹੋਏ ਅੱਤਵਾਦੀ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਅੱਤਵਾਦੀ ਪੰਨੂੰ ਨੇ ਕੁਝ ਦਿਨ ਚੁੱਪ ਕਰਕੇ ਬੈਠਣ ਤੋਂ ਬਾਅਦ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਉਹ ਕੈਨੇਡਾ 'ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ 'ਚ 8 ਜੁਲਾਈ ਨੂੰ ਦੁਨੀਆ ਭਰ 'ਚ ਭਾਰਤੀ ਦੂਤਾਵਾਸਾਂ ਦੇ ਬਾਹਰ ਰੈਲੀਆਂ ਕਰਨ ਜਾ ਰਹੇ ਹਨ।
ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਠਹਿਰਾਇਆ ਜਾ ਰਿਹੈ ਦੋਸ਼ੀ
ਪਿਛਲੇ ਦਿਨੀਂ ਕੈਨੇਡਾ 'ਚ ਮਾਰੇ ਗਏ ਅੱਤਵਾਦੀ ਹਰਦੀਪ ਨਿੱਝਰ SFJ 'ਚ ਅਹਿਮ ਕਾਰਜਕਰਤਾ ਸੀ ਅਤੇ ਕੈਨੇਡਾ 'ਚ SFJ ਦੀਆਂ ਗਤੀਵਿਧੀਆਂ ਨੂੰ ਦੇਖ ਰਿਹਾ ਸੀ। ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਪੰਨੂੰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅੱਤਵਾਦੀ ਪੰਨੂ ਨਿੱਝਰ ਦੇ ਕਤਲ ਲਈ ਭਾਰਤੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਉਦੋਂ ਤੋਂ ਪੰਨੂ ਵਾਰ-ਵਾਰ ਭਾਰਤ ਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀਆਂ ਦੇ ਰਿਹਾ ਹੈ।
8 ਜੁਲਾਈ ਨੂੰ ਘੇਰੇ ਜਾਣਗੇ ਭਾਰਤੀ ਦੂਤਾਵਾਸ
ਹੁਣ ਜਾਰੀ ਕੀਤੀ ਗਈ ਵੀਡੀਓ 'ਚ ਗੁਰਪਤਵੰਤ ਪੰਨੂ ਨੇ 8 ਜੁਲਾਈ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਯੂਰਪੀ ਦੇਸ਼ਾਂ 'ਚ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਪੰਨੂ ਨੇ ਇਨ੍ਹਾਂ ਰੈਲੀਆਂ ਨੂੰ 'ਕਿੱਲ ਇੰਡੀਆ' ਦਾ ਨਾਂ ਦਿੱਤਾ ਹੈ। ਜਿਸ ਵਿੱਚ 21-21 ਸਿੱਖਾਂ ਦਾ ਜਥਾ ਭਾਰਤੀ ਦੂਤਾਵਾਸਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗਾ ਅਤੇ ਤਿਰੰਗੇ ਦਾ ਅਪਮਾਨ ਵੀ ਕਰੇਗਾ।
18 ਜੂਨ ਨੂੰ ਹੋਇਆ ਸੀ ਨਿੱਝਰ ਦਾ ਕਤਲ
ਪੁਲਿਸ ਮੁਤਾਬਕ, ਹਰਦੀਪ ਨਿੱਝਰ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ ਜਿਸ ਲਈ ਉਸ ਨੇ ਜਾਅਲੀ ਪਾਸਪੋਰਟ ਦਾ ਵੀ ਸਹਾਰਾ ਲਿਆ।ਇਸ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂ ਨਾਨਕ ਗੁਰਦੁਆਰੇ ਦਾ ਪ੍ਰਧਾਨ ਬਣਿਆ। ਹਰਦੀਪ ਸਿੰਘ ਨਿੱਝਰ ਦੀ ਇਸ ਗੁਰਦੁਆਰੇ ਦੇ ਬਾਹਰ ਪਾਰਕਿੰਗ ਵਿੱਚ 18 ਜੂਨ ਨੂੰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।