ਪੰਨੂ ਨੇ ਬਾਜਵਾ ਦੇ ਬਿਆਨ 'ਤੇ ਲਾਈ ਮੋਹਰ ! ਕਿਹਾ-ਹਾਂ 50 ਗ੍ਰੈਨੇਡ ਆਏ, ਬਾਕੀ ਚੱਲਣੇ ਬਾਕੀ, ਵਿਧਾਇਕ ਸਿੱਧੂ ਨੂੰ ਵੀ ਦਿੱਤੀ ਧਮਕੀ, ਕਿਹਾ-ਕੌਣ ਕਰੇਗਾ ਤੇਰੀ ਰੱਖਿਆ
ਪੰਨੂ ਨੇ ਕਿਹਾ ਕਿ ਉਨ੍ਹਾਂ ਨੇ 14 ਅਪ੍ਰੈਲ ਤੋਂ ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਕਿਹਾ ਕਿ ਜਲੰਧਰ ਦਾ ਅੰਬੇਡਕਰ ਨਗਰ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਹੈ। ਜਿੱਥੇ ਕਿਤੇ ਵੀ ਡਾ. ਅੰਬੇਡਕਰ ਦੀ ਪੂਜਾ ਕੀਤੀ ਗਈ ਹੈ, ਉੱਥੇ ਕੰਧਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ।

Punjab News: ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ SFJ (ਸਿੱਖਸ ਫਾਰ ਜਸਟਿਸ) ਦੇ ਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਕਥਿਤ ਵੀਡੀਓ ਰਾਹੀਂ ਸਿੱਧੀ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ (Kulwant Singh Sidhu) ਨੇ ਬੰਦੂਕ ਦੀ ਨੋਕ 'ਤੇ ਡਾ. ਅੰਬੇਡਕਰ ਦੀ ਮੂਰਤੀ ਦੀ ਰੱਖਿਆ ਕੀਤੀ, ਪਰ ਹੁਣ ਉਸਦੀ ਰੱਖਿਆ ਕੌਣ ਕਰੇਗਾ ?
ਪ੍ਰਤਾਪ ਬਾਜਵਾ ਨੇ ਬਿਆਨ ਨੂੰ ਦੱਸਿਆ ਸਹੀ
ਪੰਨੂ ਨੇ ਕਥਿਤ ਵੀਡੀਓ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਮਾਮਲੇ ਵਿੱਚ ਪੰਜਾਬ ਵਿੱਚ ਗ੍ਰਨੇਡ ਆਉਣ ਦੇ ਦਾਅਵੇ ਦਾ ਵੀ ਸਮਰਥਨ ਕੀਤਾ ਹੈ। ABP ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਪੰਨੂ ਨੇ ਪ੍ਰਤਾਪ ਬਾਜਵਾ ਦੇ ਇਸ ਦਾਅਵੇ ਦਾ ਸਮਰਥਨ ਕੀਤਾ ਹੈ ਕਿ ਹੁਣ ਤੱਕ ਸਿਰਫ਼ 18 ਗ੍ਰਨੇਡ ਵਰਤੇ ਗਏ ਹਨ। ਬਾਕੀ ਦੀ ਵਰਤੋਂ ਅਜੇ ਬਾਕੀ ਹੈ।
ਅੰਬੇਦਕਰ ਦੀ ਮੂਰਤੀ ਉੱਤੇ ਲਿਖੇ ਜਾਣੇ ਨਾਅਰੇ
ਪੰਨੂ ਨੇ ਕਿਹਾ ਕਿ ਉਨ੍ਹਾਂ ਨੇ 14 ਅਪ੍ਰੈਲ ਤੋਂ ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹੁਣ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਪੰਨੂ ਨੇ ਕਿਹਾ ਕਿ ਜਲੰਧਰ ਦਾ ਅੰਬੇਡਕਰ ਨਗਰ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਹੈ। ਜਿੱਥੇ ਕਿਤੇ ਵੀ ਡਾ. ਅੰਬੇਡਕਰ ਦੀ ਪੂਜਾ ਕੀਤੀ ਗਈ ਹੈ, ਉੱਥੇ ਕੰਧਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ।
ਪੰਨੂ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੇ ਜੋ ਕਿਹਾ ਹੈ ਉਹ ਬਿਲਕੁਲ ਸੱਚ ਹੈ ਕਿ 18 ਹੈੱਡ ਗ੍ਰਨੇਡ ਦਾਗੇ ਗਏ ਹਨ ਤੇ ਬਾਕੀ ਅਜੇ ਚੱਲਣੇ ਹਨ। ਲੁਧਿਆਣਾ ਵਿੱਚ ਡਾ. ਅੰਬੇਡਕਰ ਦੀ ਮੂਰਤੀ 'ਤੇ ਨਾਅਰੇ ਲਿਖੇ ਜਾਣਗੇ।
ਪੰਨੂ ਨੇ ਕਿਹਾ ਕਿ ਹੁਣ ਇਹ ਦੇਖਣਾ ਬਾਕੀ ਹੈ ਕਿ ਪਹਿਲਾਂ ਨਾਅਰੇ ਲਿਖੇ ਜਾਂਦੇ ਹਨ ਜਾਂ ਧਮਾਕੇ ਹੁੰਦੇ ਹਨ। ਪੰਨੂ ਨੇ ਵੀਡੀਓ ਵਿੱਚ ਕਿਹਾ ਕਿ ਜਿਸ ਅੰਬੇਡਕਰ ਦੀ ਦਲਿਤ ਭਾਈਚਾਰਾ ਪੂਜਾ ਕਰਦਾ ਹੈ, ਉਹ ਭਗਤ ਰਵੀ ਦਾਸ ਜੀ ਨੂੰ ਛੱਡ ਕੇ 16 ਅਕਤੂਬਰ 1956 ਨੂੰ ਬੁੱਧ ਧਰਮ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਭਗਤ ਰਵੀ ਦਾਸ ਜੀ ਤੇ ਦਲਿਤ ਭਾਈਚਾਰੇ ਨੂੰ ਛੱਡ ਦਿੱਤਾ ਸੀ। ਪੰਨੂ ਨੇ ਇੱਕ ਵੀਡੀਓ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਦੱਸਿਆ ਕਿ 29 ਅਪ੍ਰੈਲ ਤੱਕ SFJ ਲੁਧਿਆਣਾ ਸਮੇਤ ਕਈ ਥਾਵਾਂ ਨੂੰ ਨਿਸ਼ਾਨਾ ਬਣਾਏਗਾ।






















