Ludhiana Court Blast: ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਦੀ ਪਛਾਣ ਕਰਨੀ ਔਖੀ, ਲਾਸ਼ ਦੇ ਉੱਡੇ ਚੀਥੜੇ
ਲੁਧਿਆਣਾ ਕੋਰਟ ਕਪਲੈਕਸ 'ਚ ਹੋਏ ਧਮਾਕੇ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਨੂੰ ਮੌਕੇ ਤੋਂ ਹਾਈ ਗ੍ਰੇਡ ਵਿਸਫੋਟਕ ਮਿਲੇ ਹਨ। ਧਮਾਕੇ ਦੇ ਸ਼ੱਕੀ ਨੌਜਵਾਨ ਦੀ ਲਾਸ਼ ਦੀ ਪਛਾਣ ਦੇ ਨਾਂ 'ਤੇ ਸਿਰਫ ਟੈਟੂ ਹੀ ਮਿਲਿਆ ਹੈ।
Ludhiana Court Blast Update: ਵੀਰਵਾਰ ਨੂੰ ਪੰਜਾਬ ਦੇ ਲੁਧਿਆਣਾ ਕੋਰਟ ਦੀ ਦੂਜੀ ਮੰਜ਼ਲ 'ਤੇ ਸਥਿਤ ਟਾਇਲਟ 'ਚ ਧਮਾਕਾ ਹੋਣ ਦੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਨੂੰ ਮੌਕੇ ਤੋਂ ਹਾਈ ਗ੍ਰੇਡ ਵਿਸਫੋਟਕ ਮਿਲੇ ਹਨ। ਇਸ ਦੇ ਨਾਲ ਹੀ ਧਮਾਕੇ ਦੇ ਸ਼ੱਕੀ ਨੌਜਵਾਨ ਦੀ ਪਛਾਣ ਦੇ ਨਾਂ 'ਤੇ ਉਸ ਦੇ ਸਰੀਰ 'ਤੇ ਸਿਰਫ ਇੱਕ ਟੈਟੂ ਮਿਲਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਤੇ ਬੰਬ ਨਿਰੋਧਕ ਦਸਤੇ ਦੀ ਟੀਮ ਨੂੰ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਸ ਧਮਾਕੇ ਵਿੱਚ ਹਾਈ ਗ੍ਰੇਡ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਹੈ। ਉੱਚ ਦਰਜੇ ਦੇ ਵਿਸਫੋਟਕ ਆਮ ਤੌਰ 'ਤੇ PETN ਜਾਂ RDX ਹੁੰਦੇ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ PETN ਹੈ ਜਾਂ RDX। ਸੂਤਰਾਂ ਦਾ ਕਹਿਣਾ ਹੈ ਕਿ ਮੌਕੇ ਤੋਂ ਮਿਲੇ ਬੰਬ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਵੀਰਵਾਰ ਨੂੰ ਲੁਧਿਆਣਾ ਦੀ ਅਦਾਲਤ ਕੰਪਲੈਕਸ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਸ਼ੱਕ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਸ ਨੇ ਬੰਬ ਧਮਾਕਾ ਕੀਤਾ ਹੋ ਸਕਦਾ ਹੈ। ਧਮਾਕੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਐੱਨਐੱਸਜੀ ਟੀਮ ਨੂੰ ਟਾਇਲਟ 'ਚੋਂ ਵਿਗੜੀ ਹਾਲਤ 'ਚ ਇਕ ਲਾਸ਼ ਮਿਲੀ, ਜਿਸ ਨੂੰ ਧਮਾਕੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਉਸ ਦੀ ਲਾਸ਼ ਨੂੰ ਟਾਇਲਟ ਤੋਂ ਬਾਹਰ ਕੱਢਿਆ ਗਿਆ। ਹਾਲਾਂਕਿ ਲਾਸ਼ ਦੀ ਪਛਾਣ ਦੇ ਨਾਂ 'ਤੇ ਉਸ ਦੇ ਹੱਥ 'ਤੇ ਧਾਰਮਿਕ ਚਿੰਨ੍ਹ ਦਾ ਟੈਟੂ ਮਿਲਿਆ ਹੈ। ਕੁਝ ਮੋਬਾਈਲ ਦੇ ਟੁਕੜੇ ਵੀ ਮਿਲੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਇਸ ਧਮਾਕੇ ਨੂੰ ਅੰਜਾਮ ਦੇਣ ਵਾਲਾ ਕੌਣ ਸੀ, ਇਹ ਕਿਵੇਂ ਪਤਾ ਲੱਗੇਗਾ?
ਸ਼ੁਰੂਆਤੀ ਜਾਂਚ ਵਿੱਚ ਐਨਐਸਜੀ ਅਤੇ ਪੰਜਾਬ ਪੁਲਿਸ ਇਹ ਮੰਨ ਰਹੀ ਹੈ ਕਿ ਇਸ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦਾ ਇਸ ਪਿੱਛੇ ਹੱਥ ਹੋ ਸਕਦਾ ਹੈ। ਸ਼ੱਕ ਹੈ ਕਿ ਜਦੋਂ ਨੌਜਵਾਨ ਟਾਇਲਟ 'ਚ ਬੰਬ ਨੂੰ ਅਸੈਂਬਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਧਮਾਕਾ ਹੋ ਗਿਆ।
ਕੋਰਟ ਕੰਪਲੈਕਸ ਦੀ ਦੂਜੀ ਮੰਜ਼ਲ 'ਤੇ ਬਣੇ ਟਾਇਲਟ 'ਚ NSG ਟੀਮ ਨੂੰ ਮਿਲੀ ਲਾਸ਼ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ ਤੇ ਪਛਾਣ ਦੇ ਨਾਂ 'ਤੇ ਸਿਰਫ ਇੱਕ ਟੈਟੂ ਹੈ। ਇਹ ਲਾਸ਼ ਇੱਕ ਨੌਜਵਾਨ ਦੀ ਹੈ, ਜਿਸ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਐਨਐਸਜੀ ਟੀਮ ਨੇ ਮੌਕੇ ਤੋਂ ਧਮਾਕੇ ਬਾਰੇ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਵੱਲੋਂ ਪੰਜ ਏਕੜ ਤੱਕ ਵਾਲੇ ਕਿਸਾਨਾਂ ਦਾ ਕਰਜ਼ ਮਾਫ ਕਰਨ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: