(Source: ECI/ABP News)
ED ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾ ਸਕਦਾ: ਹਰੀਸ਼ ਰਾਵਤ
ਹਰੀਸ਼ ਰਾਵਤ ਨੇ ਈਡੀ ਵੱਲੋਂ ਕੈਪਟਨ ਦੇ ਬੇਟੇ ਰਣਇੰਦਰ ਨੂੰ ਭੇਜੇ ਸੰਮਨ 'ਤੇ ਟਵੀਟ ਕਰਦਿਆਂ ਕਿਹਾ ਕਿ ਈਡੀ ਦਾ ਸੰਮਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਵਾਜ਼ ਦਬਾ ਨਹੀਂ ਸਕਦਾ।
![ED ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾ ਸਕਦਾ: ਹਰੀਸ਼ ਰਾਵਤ Harish rawat ED summoned could not stop Captain Amarinder voice ED ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾ ਸਕਦਾ: ਹਰੀਸ਼ ਰਾਵਤ](https://static.abplive.com/wp-content/uploads/sites/5/2016/03/28112807/harish-rawat-2.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਈਡੀ ਵੱਲੋਂ ਕੈਪਟਨ ਦੇ ਬੇਟੇ ਰਣਇੰਦਰ ਨੂੰ ਭੇਜੇ ਸੰਮਨ 'ਤੇ ਟਵੀਟ ਕਰਦਿਆਂ ਕਿਹਾ ਕਿ ਈਡੀ ਦਾ ਸੰਮਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਵਾਜ਼ ਦਬਾ ਨਹੀਂ ਸਕਦਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਆਵਾਜ਼ ਹਨ, ਦੇਸ਼ ਭਰ ਦੇ ਕਿਸਾਨਾਂ ਦੀ ਆਵਾਜ਼ ਹਨ।
ਉਨ੍ਹਾਂ ਲਿਖਿਆ, 'ਜ਼ਰਾ ED ਦੇ ਸੰਮਨ ਦੀ ਟਾਇਮਿੰਗ ਤਾਂ ਦੇਖੋ।' ਉਨ੍ਹਾਂ ਸਵਾਲੀਆਂ ਅੰਦਾਜ਼ 'ਚ ਲਿਖਿਆ, 'ਆਵਾਜ਼ ਚੁੱਕੋਗੇ ਤਾਂ ED, Income Tax, CBI ਸਭ ਤੁਹਾਡੇ ਪਿੱਛੇ ਖੜੇ ਕਰ ਦਿੱਤੇ ਜਾਣਗੇ। ਇਹੀ ਮੈਸੇਜ ਹੈ ਨਾ, ਇਹੀ ਸੰਦੇਸ਼ ਹੈ?'
#ED का समन, @capt_amarinder जी की आवाज को दबा नहीं सकता है। कैप्टन अमरिंदर सिंह, पंजाब की आवाज हैं, देशभर के किसानों की आवाज हैं, जरा ED की समन की टाइमिंग देखिये। आवाज उठाओगे, तो ED, Income Tax, CBI, सब आपके पीछे खड़ी कर दी जाएंगी, यही मैसेज है न, यही संदेश है? pic.twitter.com/fej4La8R2M
— Harish Rawat (@harishrawatcmuk) October 23, 2020
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ 27 ਅਕਤੂਬਰ ਨੂੰ ਤਲਬ ਕੀਤਾ ਹੈ।
Stubble Burning: ਪੰਜਾਬ 'ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ 'ਤੇ ਭੜਕ ਰਹੇ ਨੇ ਕਿਸਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)