ਪੜਚੋਲ ਕਰੋ

Stubble Burning: ਪੰਜਾਬ 'ਚ ਲਗਾਤਾਰ ਲਾਈ ਜਾ ਰਹੀ ਪਰਾਲੀ ਨੂੰ ਅੱਗ, ਕੇਸ ਦਰਜ ਹੋਣ 'ਤੇ ਭੜਕ ਰਹੇ ਨੇ ਕਿਸਾਨ

ਸੂਬੇ ਦੇ ਕਿਸਾਨਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਣ ਕਿਸਾਨ ਪਰਾਲੀ ਨੂੰ ਵੀ ਅੱਗ ਲਾ ਰਹੇ ਹਨ। ਦੱਸ ਦਈਏ ਕਿ ਪ੍ਰਸਾਸ਼ਨ ਵੀ ਇਸ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕ ਰਹੀ ਹੈ ਤੇ ਕਿਸਾਨਾਂ ਖਿਲਾਫ ਕੇਸ ਕਰ ਰਹੀ ਹੈ। ਜਿਸ 'ਤੇ ਕਿਸਾਨ ਇਸ ਕਾਰਵਾਈ ਨੂੰ ਲੈ ਕੇ ਹੋਰ ਭੜਕ ਗਏ ਹਨ ਅਤੇ ਤੁਰੰਤ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਮਨਵੀਰ ਕੌਰ ਰੰਧਾਵਾ ਦੀ ਖਾਸ ਰਿਪੇਰਟ ਚੰਡੀਗੜ੍ਹ: ਸੁਪਰੀਮ ਕੋਰਟ ਦੀ ਫੱਟਕਾਰ ਤੋਂ ਬਾਅਦ ਵੀ ਪੰਜਾਬ ਵਿਚ ਪਰਾਲੀ ਸਾੜਨ ਦੀ ਪ੍ਰਕਿਰਿਆ ਰੁਕਣ ਦਾ ਨਾਂ ਨਹੀਂ ਲੈ ਰਹੀ। ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੈ ਗਈ ਹੈ। ਦੱਸ ਦਈਏ ਕਿ 22 ਜੁਲਾਈ ਤੱਕ ਪਰਾਲੀ ਸਾੜਨ ਦੇ 10,775 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਇਹ ਅੰਕੜਾ 4,085 ਸੀ। ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕਹਿ ਰਹੀ ਹੈ ਕਿਉਂਕਿ ਇਹ ਨਾ ਸਿਰਫ ਧਰਤੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਕਈ ਸਿਹਤ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਪੰਜਾਬ ਵਿਚ ਹਰ ਸਾਲ ਪੈਦਾਵਾਰ 19.7 ਮਿਲੀਅਨ ਟਨ ਝੋਨੇ ਦੀ 75% ਦੇ ਨਾਲ ਪਰਾਲੀ ਦੀ ਸਮੱਸਿਆ ਹੁਣ ਖਤਰਨਾਕ ਰੂਪ ਧਾਰਨ ਕਰ ਗਈ ਹੈ, ਜਿਸ ਨਾਲ ਮਿੱਟੀ ਲਈ ਜੈਵਿਕ ਪਦਾਰਥਾਂ ਦਾ ਨੁਕਸਾਨ ਹੋਣਾ, ਹਵਾ ਦੀ ਕੁਆਲਟੀ ਅਤੇ ਉੱਚ ਐਸਪੀਐਮ ਦਾ ਪੱਧਰ ਵੀ ਵਿਗੜ ਰਿਹਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੀਪੀਸੀਬੀ ਵਲੋਂ ਸੈਟੇਲਾਈਟ ਚਿੱਤਰ ਵਿੱਚ ਵਿਜ਼ਿਅਲ ਇਨਫਰਾਰੈੱਡ ਇਮੇਜਿੰਗ ਰੇਡੀਓਮੀਟਰ ਸੂਟ ਕਰ ਕਬਜ਼ੇ ਵਿੱਚ ਲਿਆ ਹੈ। ਪਰਾਲੀ ਸਾੜਨ ਦੇ ਵਧ ਰਹੇ ਕੇਸਾਂ ਕਾਰਨ ਹਵਾ ਦੀ ਗੁਣਵੱਤਾ ਵੀ ਨਿਰੰਤਰ ਗਿਰਾਵਟ ਨਾਲ ਆ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਪਹਿਲਾਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ ਅਤੇ ਪਟਿਆਲਾ ਵਿੱਚ ਹੀ ਏਕਿਯੂਆਈ (ਏਅਰ ਕੁਆਲਟੀ ਇੰਡੈਕਸ) ਦੀ ਜਾਂਚ ਕਰਦਾ ਸੀ। ਇਸ ਸਾਲ ਪੀਪੀਸੀਬੀ ਨੇ 48 ਮੈਨੂਅਲ ਮਸ਼ੀਨਾਂ ਸਥਾਪਤ ਕੀਤੀਆਂ ਹਨ, ਜਿਨ੍ਹਾਂ ਚੋਂ 24 ਪਿੰਡਾਂ ਵਿਚ ਹਵਾ ਦੀ ਗੁਣਵੱਤਾ ਦੀ ਜਾਂਚ ਲਈ ਲਗਾਈਆਂ ਗਈਆਂ ਹਨ। ਪਰਾਲੀ ਸਾੜਨ ਦੇ ਸਭ ਤੋਂ ਵੱਧ 2326 ਮਾਮਲੇ ਤਰਨਤਾਰਨ ਵਿਚ ਦਰਜ ਕੀਤੇ ਗਏ ਹਨ। ਅੰਮ੍ਰਿਤਸਰ ਵਿਚ 1730 ਅਤੇ ਫਿਰੋਜ਼ਪੁਰ ਵਿਚ 1257 ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ 908 ਮਾਮਲਿਆਂ ਦੇ ਨਾਲ ਚੌਥੇ ਨੰਬਰ 'ਤੇ ਹੈ। ਪਠਾਨਕੋਟ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਸਭ ਤੋਂ ਘੱਟ ਪੰਜ ਮਾਮਲੇ ਦਰਜ ਹੋਏ ਹਨ। ਖੇਤੀ ਕਾਨੂੰਨ ਨੂੰ ਲੈ ਕੇ PM ਮੋਦੀ ਨੇ ਕਰ ਦਿੱਤੀ ਕੋਰੀ ਨਾਂਹ ਪਰਾਲੀ ਨੂੰ ਸਾੜਨ ਨਾਲ ਹਵਾ ਪ੍ਰਦੂਸ਼ਣ ਵੀ ਵੱਧਦਾ ਹੈ ਅਤੇ ਸਾਹ ਦੀ ਨਾਲੀ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਨੂੰ ਵਧਾਉਂਦੀ ਹੈ। ਇਸ ਦੇ ਨਾਲ ਹੀ ਸ਼ਹਿਰ ਅਤੇ ਆਸ ਪਾਸ ਦੇ ਵੱਖ-ਵੱਖ ਹਸਪਤਾਲਾਂ ਵਿੱਚ ਅਜਿਹੀਆਂ ਬਿਮਾਰੀਆਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫਸਲਾਂ ਦੀ ਰਹਿੰਦ-ਖੂੰਹਦ ਸਾੜਣ ਨਾਲ ਲਾਲ ਲਹੂ ਦੇ ਸੈੱਲ (ਆਰਬੀਸੀ) ਦੀ ਗਿਣਤੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਸਰੀਰ ਵਿਚ ਆਕਸੀਜਨ ਲਿਜਾਣ ਦੀ ਸਮਰੱਥਾ 'ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਕੇਸ ਦਰਜ ਹੋਣ 'ਤੇ ਭੜਕ ਰਹੇ ਹਨ ਕਿਸਾਨ: ਮਾਨਸਾ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਅਤੇ ਜ਼ਿਲ੍ਹੇ ਵਿੱਚ ਡਿਪਟੀ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਹੁਣ ਤੱਕ ਤਕਰੀਬਨ 25 ਐਫਆਈਆਰ ਦਰਜ ਕੀਤੀਆਂ। ਕਿਸਾਨ ਇਸ ਕਾਰਵਾਈ ਨੂੰ ਲੈ ਕੇ ਭੜਕ ਗਏ ਅਤੇ ਕਿਸਾਨਾਂ ਨੇ ਤੁਰੰਤ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ। ਦੱਸ ਦਈਏ ਕਿ ਜ਼ਿਆਦਾਤਰ ਐਫਆਈਆਰ ਅਣਪਛਾਤੇ ਕਿਸਾਨਾਂ ਖ਼ਿਲਾਫ਼ ਦਰਜ ਕੀਤੀ ਗਈ ਹੈ, ਅਤੇ ਧਾਰਾ 188 (ਜਨਤਕ ਸੇਵਕ ਵਲੋਂ ਨਿਯਮਿਤ ਤੌਰ 'ਤੇ ਜਾਰੀ ਕੀਤੇ ਗਏ ਹੁਕਮ ਦੀ ਉਲੰਘਣਾ) ਦੇ ਤਹਿਤ IPC ਤਹਿਤ ਦਰਜ ਕੀਤੀ ਗਈ ਹੈ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਦੇ ਹਨ, ਪਰ ਉਨ੍ਹਾਂ ਕੋਲ ਇਸ ਦਾ ਕੋਈ ਹੈਰ ਹੱਲ ਨਹੀਂ ਹੈ। ਇਸੇ ਤਰ੍ਹਾਂ ਬੱਸੀ ਪਠਾਣਾ ਵਿਚ ਪਰਾਲੀ ਸਾੜਨ ਦੇ 16 ਕੇਸ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਗੁੱਸੇ ਵਿਚ ਆ ਗਏ ਹਨ। ਕਿਸਾਨਾਂ ਨੇ ਸ਼ੁੱਕਰਵਾਰ ਨੂੰ ਫਤਿਹਗੜ ਸਾਹਿਬ ਰੇਲਵੇ ਸਟੇਸ਼ਨ ਨੇੜੇ ਜਨਤਕ ਤੌਰ 'ਤੇ ਪਰਾਲੀ ਸਾੜ ਕੇ ਐਸਡੀਐਮ ਨੂੰ ਚੁਣੌਤੀ ਦਿੱਤੀ। ਇਸ ਦੇ ਨਾਲ ਹੀ ਬੱਸੀ ਪਠਾਣਾ ਦੇ ਐਸਡੀਐਮ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਟੀਮ ਨੇ 16 ਚਲਾਨ ਕੀਤੇ ਹਨ। ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਡੋਨਾਲਡ ਟਰੰਪ ਨੇ ਕੀਤੀ ਭਾਰਤ ਦੀ ਆਲੋਚਨਾ, ਹੁਣ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ 'ਹਾਉਡੀ ਮੋਦੀ' ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Advertisement
ABP Premium

ਵੀਡੀਓਜ਼

Khanna News |ਹੁਣ ਖੰਨਾ ਦਾ ਪਿੰਡ ਕੌੜੀ ਵਿਵਾਦਾਂ 'ਚ, ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ8 ਕਰੋੜ ਦੇ ਨੁਕਸਾਨ ਨੇ ਜਿੰਦਗੀ ਕਰ ਦਿੱਤੀ ਸੀ ਖਤਮ, ਪਰ ਹਾਰ ਨਹੀਂ ਮੰਨੀਅੰਮ੍ਰਿਤਸਰ NRI ਹਮਲੇ 'ਚ ਪੁਲਿਸ ਨੇ ਆਰੋਪੀਆਂ ਦੀ ਕੀਤੀ ਪਹਿਚਾਣ, ਜਲਦ ਹੋਣਗੇ ਗ੍ਰਿਫਤਾਰਪਾਦਰੀ ਨੇ ਸ਼ੈਤਾਨ ਕੱਢਣ ਦੇ ਬਹਾਨੇ ਕੀਤੀ ਬੁਰੀ ਤਰਾਂ ਕੁੱਟਮਾਰ, ਵਿਅਕਤੀ ਦੀ ਮੌਤ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
ਸਾਵਧਾਨ! ਇੰਨੇ ਦਿਨਾਂ 'ਚ ਜ਼ਰੂਰ ਕਰੋ ਬੈਂਕ ਖਾਤੇ 'ਚੋਂ Transaction, ਨਹੀਂ ਤਾਂ ਬੰਦ ਹੋ ਜਾਵੇਗਾ ਖਾਤਾ
ਸਾਵਧਾਨ! ਇੰਨੇ ਦਿਨਾਂ 'ਚ ਜ਼ਰੂਰ ਕਰੋ ਬੈਂਕ ਖਾਤੇ 'ਚੋਂ Transaction, ਨਹੀਂ ਤਾਂ ਬੰਦ ਹੋ ਜਾਵੇਗਾ ਖਾਤਾ
Janmashtami 2024: ਜਨਮ ਅਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਲਾਓ ਇਨ੍ਹਾਂ ਚੀਜ਼ਾਂ ਦਾ ਭੋਗ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ
Janmashtami 2024: ਜਨਮ ਅਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਲਾਓ ਇਨ੍ਹਾਂ ਚੀਜ਼ਾਂ ਦਾ ਭੋਗ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ
Crime: ਪਤਨੀ ਨੇ ਸ਼ਰਾਬ ਪੀਣ ਲਈ ਨਹੀਂ ਦਿੱਤੇ ਪੈਸੇ, ਤਾਂ ਘਰ 'ਚ ਲਾ ਲਿਆ ਫਾਹਾ
Crime: ਪਤਨੀ ਨੇ ਸ਼ਰਾਬ ਪੀਣ ਲਈ ਨਹੀਂ ਦਿੱਤੇ ਪੈਸੇ, ਤਾਂ ਘਰ 'ਚ ਲਾ ਲਿਆ ਫਾਹਾ
Horoscope Today: ਧਨੁ ਰਾਸ਼ੀ ਵਾਲੇ ਵਿਵਾਦਿਤ ਮੁੱਦਿਆਂ ਤੋਂ ਬਚਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਧਨੁ ਰਾਸ਼ੀ ਵਾਲੇ ਵਿਵਾਦਿਤ ਮੁੱਦਿਆਂ ਤੋਂ ਬਚਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Embed widget