ਪੜਚੋਲ ਕਰੋ
Advertisement
ਅਸਤੀਫਾ ਦੇਣ ਮਗਰੋਂ ਬੋਲੀ ਹਰਸਿਮਰਤ, ਕਿਹਾ ਕਿਸਾਨਾਂ ਦੇ ਖਿਲਾਫ ਜਾਣ ਲਈ ਨਹੀਂ ਮੰਨਿਆ ਜ਼ਮੀਰ
ਲੋਕ ਸਭਾ 'ਚ ਖੇਤੀਬਾੜੀ ਬਿੱਲ ਪਾਸ ਹੋ ਚੁੱਕਾ ਹੈ।ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਵਿਰੋਧ 'ਚ ਅਸਤੀਫਾ ਦੇ ਦਿੱਤਾ।
ਚੰਡੀਗੜ੍ਹ: ਲੋਕ ਸਭਾ 'ਚ ਖੇਤੀਬਾੜੀ ਬਿੱਲ ਪਾਸ ਹੋ ਚੁੱਕਾ ਹੈ।ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਵਿਰੋਧ 'ਚ ਅਸਤੀਫਾ ਦੇ ਦਿੱਤਾ।ਬਿੱਲ ਦਾ ਵਿਰੋਧ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿੱਲਾਂ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ।ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ।
I have resigned from Union Cabinet in protest against anti-farmer ordinances and legislation. Proud to stand with farmers as their daughter & sister.
— Harsimrat Kaur Badal (@HarsimratBadal_) September 17, 2020
ਅਸਤੀਫਾ ਦੇਣ ਮਗਰੋਂ ਬੋਲੀ ਹਰਸਿਮਰਤ, ਕਿਹਾ ਕਿਸਾਨਾਂ ਦੇ ਖਿਲਾਫ ਜਾਣ ਲਈ ਨਹੀਂ ਮੰਨਿਆ ਜ਼ਮੀਰ #HarsimratKaurBadal pic.twitter.com/3ex7z2rSjX
— ABP Sanjha (@abpsanjha) September 17, 2020
ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ ਦਾ ਫੈਸਲਾ ਉਨ੍ਹਾਂ ਇਸ ਲਈ ਕੀਤਾ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਸ਼ੰਕੇ ਦੂਰ ਕੀਤੇ ਬਿਨ੍ਹਾਂ ਹੀ ਇਹ ਬਿੱਲ ਲੋਕ ਸਭਾ 'ਚ ਲੈ ਆਂਦਾ ਗਿਆ।ਅਸੀਂ ਇਸ ਬਿੱਲ ਦਾ ਵਿਰੋਧ ਵੀ ਕੀਤਾ ਅਤੇ ਜਦੋ ਇਸ ਬਿੱਲ ਨੂੰ ਪਾਸ ਕਰਨ ਦਾ ਮੌਕਾ ਅਇਆ ਤਾਂ ਮੇਰਾ ਜ਼ਮੀਰ ਨਹੀਂ ਮੰਨਿਆ।ਉਨ੍ਹਾਂ ਕਿਹਾ ਕਿ ਮੇਰੇ ਆਪਣੇ ਰਾਜ ਦੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਇਹ ਬਿੱਲ ਉਨ੍ਹਾਂ ਦੇ ਭਵਿੱਖ ਲਈ ਠੀਕ ਨਹੀਂ ਤਾਂ ਮੈਂ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਸਾਨ ਭਰਾਵਾਂ ਲਈ ਆਪਣੀ ਹੀ ਸਰਕਾਰ ਦੇ ਖਿਲ਼ਾਫ ਅਵਾਜ਼ ਚੁੱਕੀ।Mrs @HarsimratBadal_ today quit the Union Cabinet saying SAD will never be party to decisions that go against farmers' interests. “My decision symbolises my party’s vision, glorious legacy & commitment to go to any extent to safeguard farmers' interests,” said Mrs Badal. 1/2 pic.twitter.com/FeN5j4ByZ2
— Shiromani Akali Dal (@Akali_Dal_) September 17, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement