ਪੜਚੋਲ ਕਰੋ

Punjab News: ਹਰਸਿਮਰਤ ਕੌਰ ਬਾਦਲ ਦੀ ਰਾਜਨਾਥ ਸਿੰਘ ਨੂੰ ਅਪੀਲ: ਸਾਬਕਾ ਫੌਜੀਆਂ ਦੇ ਸਾਰੇ ਮਸਲੇ ਜਲਦੀ ਤੋਂ ਜਲਦੀ ਹੱਲ ਕਰੋ

Harsimrat Badal wrote to Rajnath Singh: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਸਾਬਕਾ ਫੌਜੀਆਂ ਦੀ ਪੈਨਸ਼ਨ, ਫੈਮਿਲੀ ਪੈਨਸ਼ਨ ਤੇ ਅਪੰਗਾ ਪੈਨਸ਼ਨ ਸਮੇਤ

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਸਾਬਕਾ ਫੌਜੀਆਂ ਦੀ ਪੈਨਸ਼ਨ, ਫੈਮਿਲੀ ਪੈਨਸ਼ਨ ਤੇ ਅਪੰਗਾ ਪੈਨਸ਼ਨ ਸਮੇਤ ਉਹਨਾਂ ਦੇ ਸਾਰੇ ਮਸਲੇ ਹਮਦਰਦੀ ਨਾਲ ਵਿਚਾਰ ਕੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ।
ਰੱਖਿਆ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਉਹਨਾਂ ਨੂੰ ਸੈਨਿਕ ਵੈਲਫੇਅਰ ਏਕਤਾ ਸੁਸਾਇਟੀ ਤੇ ਐਕਸ ਸਰਵਿਸਮੈਨ ਵੈਲਫੇਅਰ ਆਰਗੇਨਾਈਜੇਸ਼ਨ ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ ਜੋ 20 ਫਰਵਰੀ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇਹਨ  ਤੇ ਉਹਨਾਂ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ। ਉਹਨਾਂ ਕਿਹਾ ਕਿ ਸਾਡੇ ਸਾਬਕਾ ਫੌਜੀ ਸਾਡਾ ਮਾਣ ਹਨ। ਉਹਨਾਂ ਵੱਲੋਂ ਆਪਣੀ ਧਰਤੀ ਮਾਂ ਲਈ ਦਿੱਤੀਆਂ ਜਾਂਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਹ ਸਮਾਜ ਵਜੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਬੁਢਾਪੇ ਵਿਚ ਉਹਨਾਂ ਦਾ ਖਿਆਲ ਰੱਖੀਏ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਫੌਜੀਆਂ ਨੇ  ਪੈਨਸ਼ਨ, ਫੈਮਿਲੀ ਪੈਨਸ਼ਨ ਤੇ ਅਪੰਗਤਾ ਪੈਨਸ਼ਨਾਂ ਵਿਚ ਤਰੁੱਟੀਆਂ ਦਾ ਜ਼ਿਕਰ ਕੀਤਾ ਹੈ।  ਉਹਨਾਂ ਕਿਹਾ ਕਿ ਜਿਹੜੇ ਜੇ ਸੀ ਓ ਤੇ ਜਵਾਨ ਪਹਿਲਾਂ ਸੇਵਾ ਮੁਕਤ ਹੋਏ ਹਨ ਉਹਨਾਂ ਨੂੰ ਇਕ ਰੈਂਕ ਇਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੀਆਂ ਪੈਨਸ਼ਨਾਂ ਗਲਤੀ ਔਸਤ ਦੇ ਆਧਾਰ ’ਤੇ ਤੈਅ ਕੀਤੀਆਂ ਗਈਆਂ ਹਨ ਜਦੋਂ ਕਿ ਇਹ ਮਿਲੀ ਵੱਧ ਤੋਂ ਵੱਧ ਤਨਖਾਹ ਦੇ ਆਧਾਰ ’ਤੇ ਤੈਅ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਫੈਮਿਲੀ ਪੈਨਸ਼ਨ ਵੀ ਮੌਜੂਦਾ 60 ਫੀਸਦੀ ਦੀ ਹੱਦ ਤੋਂ ਵਧਾਏ ਜਾਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਬਕਾ ਫੌਜੀਆਂ ਨੇ ਜੇ ਸੀ ਓਜ਼ ਤੇ ਜਵਾਨਾਂ ਲਈ ਅਪੰਗਤਾ ਪੈਨਸ਼ਨਾਂ ਤੈਅ ਕਰਨ ਵਿਚ ਤਰੁੱਟੀਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਦੂਰ ਕਰਨ ਦੀ ਲੋੜ ਹੈ।

Punjab News: ਹਰਸਿਮਰਤ ਕੌਰ ਬਾਦਲ ਦੀ ਰਾਜਨਾਥ ਸਿੰਘ ਨੂੰ ਅਪੀਲ: ਸਾਬਕਾ ਫੌਜੀਆਂ ਦੇ ਸਾਰੇ ਮਸਲੇ ਜਲਦੀ ਤੋਂ ਜਲਦੀ ਹੱਲ ਕਰੋ
ਉਹਨਾਂ ਸਾਹਮਣੇ ਪੇਸ਼ ਕੀਤੇ ਗਏ ਹੋਰ ਮਸਲਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜੇ ਸੀ ਓ ਤੇ ਜਵਾਨਾਂ ਨੂੰ ਅਫਸਰਾਂ ਦੇ ਮੁਕਾਬਲੇ ਉਹਨਾਂ ਨੂੰ ਝਲਣੀਆਂ ਪੈਂਦੀਆਂ ਮੁਸ਼ਕਿਲਾਂ ਦੇ ਲਿਹਾਜ਼ ਨਾਲ ਘੱਟ ਫੌਜੀ ਸੇਵਾ ਤਨਖਾਹ ਮਿਲ ਰਹੀ ਹੈ  ਅਤੇ ਇਹ ਤਰੁੱਟੀ ਵੀ ਦੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਜ਼ੋਖ਼ਮ ਪਰੀਆਂ ਮੁਹਿੰਮਾਂ ਵਾਸਤੇ ਭੱਤਾ ਸਾਰੇ ਰੈਂਕਾਂ ਵਾਸਤੇ ਇਕਸਮਾਨ ਹੋਣਾ ਚਾਹੀਦਾ ਹੈ।

ਬਾਦਲ ਨੇ ਫੈਡਰੇਸ਼ਨ ਆਫ ਵੈਟਰਨਜ਼ ਐਸੋਸੀਏਸ਼ਨ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰ ਰਹੇ ਇਹਨਾਂ ਸਾਬਕਾ ਫੌਜੀਆਂ ਦੀਆਂ ਮੰਗਾਂ ਜਲਦੀ ਹੱਲ ਕੀਤੇ ਜਾਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਨਾ ਦੇਸ਼ ਦੇ ਹਿੱਤ ਵਿਚ ਵੀ ਹੋਵੇਗਾ ਕਿ ਸਾਬਕਾ ਫੌਜੀ ਆਪਣਾ ਧਰਨਾ ਛੇਤੀ ਤੋਂ ਛੇਤੀ ਖਤਮ ਕਰਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਦਿੱਲੀ-ਗੁਰੂਗ੍ਰਾਮ ਤੋਂ ਬਾਅਦ ਹੁਣ ਇੱਥੇ ਵੀ ਬੰਦ ਹੋਏ ਸਕੂਲ, ਲੱਗਣਗੀਆਂ ਆਨਲਾਈਨ ਕਲਾਸਾਂ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਪਿੱਠ ਦਰਦ ਤੋਂ ਪਰੇਸ਼ਾਨ ਹੋ ਤਾਂ ਇਦਾਂ ਪਾਓ ਛੁਟਕਾਰਾ, ਬਹੁਤ ਸੌਖਾ ਤਰੀਕਾ, ਜਾਣ ਕੇ ਰਹਿ ਜਾਓਗੇ ਹੈਰਾਨ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
ਬੀਪੀ ਘਟਾਉਣ ਲਈ ਤੁਸੀਂ ਵੀ ਖਾ ਰਹੇ ਦਵਾਈ, ਤਾਂ ਹੋ ਜਾਓ ਸਾਵਧਾਨ, ਇਸ ਗੰਭੀਰ ਬਿਮਾਰੀ ਨੂੰ ਤਾਂ ਨਹੀਂ ਦੇ ਰਹੇ ਸੱਦਾ
Punjab Weather Update: ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਪੰਜਾਬ 'ਚ ਠੰਡ ਕਾਰਨ ਕੰਬੇ ਲੋਕ, 15 ਜ਼ਿਲ੍ਹਿਆਂ ‘ਚ ਧੁੰਦ ਦਾ ਅਲਰਟ, ਆਬੋ-ਹਵਾ ਖ਼ਰਾਬ, ਜਾਣੋ 5 ਦਿਨਾਂ ਦੇ ਮੌਸਮ ਦਾ ਹਾਲ...
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
ਰੋਜ਼ ਕਰ ਲਓ ਆਹ 6 ਕੰਮ, ਹਮੇਸ਼ਾ ਕੰਟਰੋਲ 'ਚ ਰਹੇਗਾ ਬਲੱਡ ਪ੍ਰੈਸ਼ਰ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19-11-2024
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
Embed widget