Punjab Farmer Protest LIVE: ਕਿਸਾਨ ਬੁਰਾੜੀ ਜਾਣਗੇ ਜਾਂ ਸਿੰਘੂ ਬਾਡਰ ਤੇ ਹੀ ਕਰਨਗੇ ਅੰਦੋਲਨ, ਕਿਸਾਨਾਂ ਦੀ ਮੀਟਿੰਗ ਜਾਰੀ

Farmer Protest LIVE: ਟਿੱਕਰੀ ਬਾਡਰ ਤੇ ਪੁਲਿਸ ਦੀ ਸਖ਼ਤੀ, ਕਿਸਾਨਾਂ ਨੂੰ ਖਦੇੜਣ ਦੀ ਕੋਸ਼ਿਸ਼

ਏਬੀਪੀ ਸਾਂਝਾ Last Updated: 28 Nov 2020 09:56 AM


ਸਿੰਘੂ ਬਾਡਰ (ਦਿੱਲੀ-ਹਰਿਆਣਾ) 'ਤੇ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਜਾਰੀ ਹੈ। ਬੈਠਕ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਕੀ ਕਿਸਾਨ ਇਥੇ ਸਰਹੱਦ ਤੋਂ ਰੋਸ ਪ੍ਰਦਰਸ਼ਨ ਕਰਨਗੇ ਜਾਂ ਦਿੱਲੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾ ਕੇ ਪ੍ਰਦਰਸ਼ਨ ਕਰਨਗੇ।
ਅੰਦੋਲਨ ਦੇ ਵਿਚਕਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕੀਤਾ, "ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਸਾਰੇ ਜਾਇਜ਼ ਮਸਲਿਆਂ ਲਈ ਕੇਂਦਰ ਨਾਲ ਸਿੱਧੀ ਗੱਲਬਾਤ ਕਰਨ। ਅੰਦੋਲਨ ਇਸਦਾ ਜ਼ਰੀਆ ਨਹੀਂ ਹੈ। ਹੱਲ ਗੱਲਬਾਤ ਤੋਂ ਨਿਕਲੇਗਾ।"
Punjab Farmer: ਪੰਜਾਬ ਦੇ ਕਿਸਾਨਾਂ ਮਗਰੋਂ ਹੁਣ ਮੱਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਦੇ ਕਿਸਾਨ ਵੀ ਅਗਲੇ ਇੱਕ-ਦੋ ਦਿਨਾਂ ਵਿੱਚ ਅੰਦੋਲਨ ਦਾ ਐਲਾਨ ਕਰ ਸਕਦੇ ਹਨ। ਪੱਛਮੀ ਬੰਗਾਲ ’ਚ ਪੰਜਾਬ ਦੇ ਕਿਸਾਨਾਂ ਦੀ ਚਰਚਾ ਕਾਫ਼ੀ ਤੇਜ਼ ਹੋ ਗਈ ਹੈ। ਭਾਜਪਾ ਕਿਸਾਨ ਮੋਰਚਾ ਦੇ ਆਗੂਆਂ ਨੇ ਵੀ ਕੇਂਦਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਤਾ ’ਚ ਕਿਸਾਨ ਵਿਰੋਧੀ ਸੰਦੇਸ਼ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਤੇ ਭਾਜਪਾ ਨੇ ਹਰ ਪੱਧਰ ਉੱਤੇ ਤਿਆਰੀ ਤੇਜ਼ ਕਰ ਦਿੱਤੀ ਹੈ।
Punjab Farmers Protest LIVE: ਪੰਜਾਬ ਤੇ ਹਰਿਆਣਾ ਦੇ ਕਿਸਾਨ ਹਰਿਆਣਾ-ਦਿੱਲੀ ਬਾਡਰ ਤੱਕ ਪਹੁੰਚ ਗਏ ਹਨ। ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀ ਗਿਣਤੀ 'ਚ ਪੁਲਿਸ ਬਲ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਵੱਲੋਂ ਰਾਜਧਾਨੀ ਦੇ ਸਟੇਡੀਅਮਾਂ ਨੂੰ ਅਸਥਾਈ ਜੇਲ੍ਹਾਂ 'ਚ ਬਦਲਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।
ਦਿੱਲੀ ਪੁਲਿਸ ਨੇ ਬੁੜਾਰੀ ਦੇ ਨਿਰੰਕਾਰੀ ਗਰਾਉਂਡ ਵਿਖੇ ਇਕੱਠੇ ਹੋਣ ਲਈ ਕਿਸਾਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਉੱਥੇ ਇਕੱਠੇ ਹੋ ਸਕਦੇ ਹਨ ਅਤੇ ਪ੍ਰਦਰਸ਼ਨ ਕਰ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
Farmer Protest: ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਮਿਲ ਗਈ ਹੈ। ਕਿਸਾਨ ਸਿੰਧੂ ਸਰਹੱਦ ਤੋਂ ਦਿੱਲੀ ਆ ਸਕਣਗੇ, ਜਿਸ ਦੌਰਾਨ ਪੁਲਿਸ ਟੀਮ ਉਨ੍ਹਾਂ ਦੇ ਨਾਲ ਰਹੇਗੀ। ਪਰ ਇਸ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਸਿੰਧੂ ਸਰਹੱਦ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਕਿਸਾਨ ਪਿਛਲੇ ਦਿਨ ਤੋਂ ਹੀ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਕਈ ਵਾਰ ਪੁਲਿਸ ਨਾਲ ਝੜਪ ਹੋਈ।
ਸਿੰਘੂ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਆ ਰਹੇ ਹਨ।
ਕਿਸਾਨ ਨੂੰ ਮਿਲੀ ਦਿੱਲੀ 'ਚ ਐਂਟਰੀ-ਕਿਸਾਨਾਂ ਨੂੰ ਹੁਣ ਦਿੱਲੀ ਵਿੱਚ ਐਂਟਰੀ ਮਿਲ ਗਈ ਹੈ।ਕਿਸਾਨਾਂ ਨੂੰ ਹੁਣ ਕਿਸਾਨਾਂ ਨੂੰ ਬਿਨ੍ਹਾ ਰੋਕੇ ਅੱਗੇ ਜਾਣ ਦਿੱਤਾ ਜਾਵੇਗਾ।ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ।ਰਾਮ ਲੀਲਾ ਮੈਦਾਨ ਦੀ ਥਾਂ ਹੁਣ ਬੁਰਾੜੀ ਮੈਦਾਨ 'ਚ ਕਿਸਾਨ ਪ੍ਰਦਰਸ਼ਨ ਕਰਨਗੇ।
ਕਿਸਾਨਾਂ ਨੂੰ ਹੁਣ ਦਿੱਲੀ ਵਿੱਚ ਐਂਟਰੀ ਮਿਲ ਗਈ ਹੈ।ਕਿਸਾਨਾਂ ਨੂੰ ਹੁਣ ਕਿਸਾਨਾਂ ਨੂੰ ਬਿਨ੍ਹਾ ਰੋਕੇ ਅੱਗੇ ਜਾਣ ਦਿੱਤਾ ਜਾਵੇਗਾ।ਕਿਸਾਨਾਂ ਨੂੰ ਬੁਰਾੜੀ ਮੈਦਾਨ 'ਚ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਹੈ।ਰਾਮ ਲੀਲਾ ਮੈਦਾਨ ਦੀ ਥਾਂ ਹੁਣ ਬੁਰਾੜੀ ਮੈਦਾਨ 'ਚ ਕਿਸਾਨ ਪ੍ਰਦਰਸ਼ਨ ਕਰਨਗੇ।


ਪੁਲਿਸ ਵਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਖੜ੍ਹੇ ਟੱਕਰ ਨੂੰ ਕਿਸਾਨਾਂ ਨੇ ਟਰੈਕਟਰ ਨਾਲ ਖਿੱਚ ਕੇ ਕੀਤਾ ਪਾਸੇ।
ਆਪਣੇ ਫੈਸਲੇ ਤੇ ਡਟੀ ਕੇਂਦਰ ਸਰਕਾਰ, ਕਿਹਾ ਨਵੇਂ ਖੇਤੀ ਕਾਨੂੰਨ ਸਮੇਂ ਦੀ ਲੋੜ


ਟਿੱਕਰੀ ਬਾਡਰ ਤੇ ਪੁਲਿਸ ਦੀ ਸਖ਼ਤੀ ਵਾਟਰ ਕੈਨਨ ਅਤੇ ਅਥਰੂ ਗੈਸ ਦੇ ਗੋਲਿਆਂ ਨਾਲ ਕਿਸਾਨ ਨੂੰ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼। ਪੁਲਿਸ ਦਿੱਲੀ-ਬਹਾਦੁਰਗੜ ਹਾਈਵੇ ਨੇੜੇ ਟਿਕਰੀ ਬਾਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨ ਸੁਰੱਖਿਆ ਬਲਾਂ ਨਾਲ ਟਕਰਾਉਂਦੇ ਵੇਖੇ ਜਾ ਰਹੇ ਹਨ।

ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੁਰੱਖਿਆ ਸਖ਼ਤ ਕੀਤੀ ਗਈ, ਅੰਬਾਲਾ ਨੇੜੇ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਸ਼ੰਭੂ ਬਾਡਰ 'ਤੇ ਲਗਾਏ ਗਏ ਬੈਰੀਅਰ।


ਸੁਰਜੇਵਾਲ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਚਟਾਨ ਵਾਂਗ ਕਿਸਾਨਾਂ ਨਾਲ ਖੜੀ ਹੈ।



Farmers Protest LIVE Updates: ਕਿਸਾਨਾਂ ਦੇ ਦਿੱਲੀ ਚਲੋ ਮਾਰਚ ਕਰਕੇ ਹਰਿਆਣਾ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਬਹੁਤੀਆਂ ਸੜਕਾਂ 'ਤੇ ਬੂਰਾ ਹਾਲ ਹੈ। ਖ਼ਾਸਕਰ ਗੁਰੂਗ੍ਰਾਮ ਵਿਚ ਜਿੱਥੇ ਭਾਰੀ ਟ੍ਰੈਫਿਕ ਕਾਰਨ ਵਾਹਨ ਫਸੇ ਹੋਏ ਹਨ, ਉੱਥੇ ਸਥਿਤੀ ਵਿਗੜਣ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
Farmers Protest LIVE: ਖੱਟੜ ਸਰਕਾਰ ਨੂੰ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਉਠਾਉਣ ਲਈ ਮੁਜ਼ਾਹਾਕਾਰੀ ਕਿਸਾਨਾਂ ਨੂੰ ਕੌਮੀ ਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਲੋੜ 'ਤੇ ਸਵਾਲ ਉਠਾਇਆ।
Punjab Farmers Protest LIVE: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, “ਅੱਜ ਪੰਜਾਬ ਦਾ 26/11 ਦਿਨ ਹੈ। ਅਸੀਂ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੇ ਅੰਤ ਨੂੰ ਵੇਖ ਰਹੇ ਹਾਂ। ਅਕਾਲੀ ਦਲ ਸ਼ਾਂਤਮਈ ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਨਿੰਦਾ ਕਰਦਾ ਹੈ। ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਲੜਾਈ ਨੂੰ ਹਰਾਇਆ ਨਹੀਂ ਜਾ ਸਕਦਾ।"
ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਬਹਾਦਰਗੜ੍ਹ ਤੋਂ ਦਿੱਲੀ ਤੱਕ ਟ੍ਰੈਫਿਕ ਦੀ ਆਵਾਜਾਈ ਬੰਦ ਹੈ। ਇਹ ਜਾਣਕਾਰੀ ਦਿੱਲੀ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਹੈ।
ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਬਹਾਦਰਗੜ੍ਹ ਤੋਂ ਦਿੱਲੀ ਤੱਕ ਟ੍ਰੈਫਿਕ ਦੀ ਆਵਾਜਾਈ ਬੰਦ ਹੈ। ਇਹ ਜਾਣਕਾਰੀ ਦਿੱਲੀ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਹੈ।
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਕਰਨਾਲ ਵਿੱਚ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਲਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਤੁਹਾਡੀ ਪ੍ਰਤੀਕ੍ਰਿਆ ਹੈਰਾਨ ਕਰਨ ਵਾਲੀ ਹੈ। ਇਹ ਉਹ ਕਿਸਾਨ ਹੈ, ਜਿਨ੍ਹਾਂ ਨੇ ਐਮਐਸਪੀ 'ਤੇ ਯਕੀਨ ਕਰਨਾ ਹੈ, ਮੈਂ ਨਹੀਂ। ਤੁਹਾਨੂੰ ਦਿੱਲੀ ਚਲੋ ਅੰਦੋਲਨ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਜੇ ਤੁਸੀਂ ਸੋਚਦੇ ਹੋ ਕਿ ਮੈਂ ਕਿਸਾਨਾਂ ਨੂੰ ਭੜਕਾ ਰਿਹਾ ਹਾਂ ਤਾਂ ਫਿਰ ਹਰਿਆਣਾ ਦੇ ਕਿਸਾਨ ਵੀ ਦਿੱਲੀ ਵੱਲ ਮਾਰਚ ਕਿਉਂ ਕਰ ਰਹੇ ਹਨ?

ਦਿੱਲੀ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਸਿੰਘੂ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਕੁਝ ਇਹ ਹੈ ਸਥਿਤੀ

ਸੋਨੀਪਤ-ਪਾਣੀਪਤ ਹਲਦਾਣਾ ਸਰਹੱਦ 'ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜੀਟੀ ਰੋਡ 'ਤੇ ਮਿੱਟੀ ਅਤੇ ਪੱਥਰ ਪਾ ਕੇ ਰਸਤਾ ਜਾਮ ਕਰ ਦਿੱਤਾ ਗਿਆ ਹੈ। ਏਡੀਜੀਪੀ ਸੰਦੀਪ ਖੀਰਵਰ ਖੁਦ ਇੱਥੇ ਮੋਰਚਾ ਸੰਭਾਲ ਰਹੇ ਹਨ। ਕਈ ਉੱਚ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ।
ਅਮਰਿੰਦਰ ਸਿੰਘ ਖਿਲਾਫ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਐਮਐਸਪੀ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਰਾਜਨੀਤੀ ਛੱਡ ਦੇਣਗੇ।

ਹਰਿਆਣਾ 'ਚ ਅੰਬਾਲਾ ਦੇ ਸਾਦੋਪੁਰ ਸਰਹੱਦ 'ਤੇ ਪੁਲਿਸ ਨੇ ਦਿੱਲੀ ਆ ਰਹੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਕਿਸਾਨ ਪੁਲਿਸ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ।
ਹਰਿਆਣਾ ਸਰਕਾਰ ਵੱਲੋਂ ਕੋਸਾਨਾ ਤੇ ਪਾਣੀ ਦੀਆੰੱ ਬੁਸ਼ਾਰਾਂ ਮਾਰੇ ਜਾਣ ਤੇ ਬਾਰਡਰ ਸੀਲ ਕਰਨ ਦੀ ਪੰਧੇਰ ਨੇ ਨਿਖੇਧੀ ਕੀਤੀ।
ਹਰਿਆਣਾ ਸਰਕਾਰ ਵੱਲੋਂ ਕੋਸਾਨਾ ਤੇ ਪਾਣੀ ਦੀਆੰੱ ਬੁਸ਼ਾਰਾਂ ਮਾਰੇ ਜਾਣ ਤੇ ਬਾਰਡਰ ਸੀਲ ਕਰਨ ਦੀ ਪੰਧੇਰ ਨੇ ਨਿਖੇਧੀ ਕੀਤੀ।
ਭਾਜਪਾ ਅੇੈਮਪੀ ਸੰਨੀ ਦਿਓਲ ਤੋਂ ਕਿਸਾਨ ਨੇਤਾ ਨੇ ਅਸਤੀਫਾ ਮੰਗਦਿਆਂ ਕਿਹਾ ਸੰਨੀ ਦਿਓਲ ਪੰਜਾਬ ਦਾ ਪੁੱਤਰ ਨਹੀਂ, ਸਿਰਫ ਮੋਦੀ ਦਾ ਪੁੱਤਰ ਬਣਿਆ ਹੋਇਆ ਹੈ। ਉਸਨੂੰ ਕੋਈ ਅਧਿਕਾਰ ਨਹੀਂ ਅੇੈਮਪੀ ਬਣੇ ਰਹਿਣ ਦਾ।
ਹਰਿਆਣਾ ਦੇ ਕਰਨਾਲ ਵਿਖੇ ਤਕਰੀਬਨ 1 ਹਜ਼ਾਰ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਹਾਈਵੇ 'ਤੇ ਕੰਡਿਆਲੀ ਤਾਰ ਲਗਾ ਦਿੱਤੀ ਹੈ।
ਪਟਿਆਲਾ ਅਤੇ ਅੰਬਾਲਾ ਸਰਹੱਦ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਕਾਫੀ ਜ਼ੋਰ ਫੜ ਰਿਹਾ ਹੈ ਅਤੇ ਕਿਸਾਨਾਂ ਨੇ ਬੈਰੀਕੇਡਿੰਗ ਉਖਾੜ ਦਿੱਤੇ ਹਨ ਜੋ ਪੁਲਿਸ ਵਲੋਂ ਉਨ੍ਹਾਂ ਦਾ ਰਾਹ ਰੋਕਣ ਲਈ ਲਗਾਏ ਗਏ ਸੀ। ਇਸ ਤੋਂ ਬਾਅਦ ਪੁਲਿਸ ਨੇ ਚੇਤਾਵਨੀ ਦਿੰਦਿਆਂ ਕਿਸਾਨਾਂ 'ਤੇ ਟੀਅਰ ਗੈਸ ਦੀ ਵਰਤੋਂ ਕੀਤੀ।
ਦਿੱਲੀ ਬਾਰਡਰ ਪੁਲਿਸ 'ਤੇ ਸੁਰੱਖਿਆ ਬਲ ਤਾਇਨਾਤ ਹਨ। ਇੱਥੇ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਦਿੱਲੀ ਬਾਰਡਰ ਪੁਲਿਸ 'ਤੇ ਸੁਰੱਖਿਆ ਬਲ ਤਾਇਨਾਤ ਹਨ। ਇੱਥੇ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਬਠਿੰਡਾ ਦੇ ਨਜ਼ਦੀਕ ਡੱਬਵਾਲੀ ਸਰਹੱਦ ਵੀ ਸੀਲ ਕੀਤੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਕਿਸਾਨ ਜੱਥੇਬੰਦੀਆਂ ਇੱਥੇ ਤੰਬੂ ਲਗਾ ਰਹੀਆਂ ਹਨ ਤਾਂ ਜੋ ਇੱਥੇ ਉਹ ਅਗਲੇ ਦਿਨਾਂ ਲਈ ਧਰਨਾ ਲੱਗਾ ਸਕਣ।
ਬਠਿੰਡਾ ਦੇ ਨਜ਼ਦੀਕ ਡੱਬਵਾਲੀ ਸਰਹੱਦ ਵੀ ਸੀਲ ਕੀਤੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਕਿਸਾਨ ਜੱਥੇਬੰਦੀਆਂ ਇੱਥੇ ਤੰਬੂ ਲਗਾ ਰਹੀਆਂ ਹਨ ਤਾਂ ਜੋ ਇੱਥੇ ਉਹ ਅਗਲੇ ਦਿਨਾਂ ਲਈ ਧਰਨਾ ਲੱਗਾ ਸਕਣ।
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਰਮਿਆਨ ਦਿੱਲੀ ਸੀਐਮ ਅਰਵਿੰੰਦ ਕੇਜਰੀਵਾਲ ਨੇ ਟਵੀਟ ਕੀਤਾ।

ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ, ਉੱਥੇ ਹੀ ਕੋਲਕਾਤਾ ਦੇ ਜਾਧਵਪੁਰ ਵਿੱਚ ਖੱਬੇਪੱਖੀ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਮਜ਼ਦੂਰ ਕਾਨੂੰਨਾਂ ਦੇ ਵਿਰੋਧ ਵਿੱਚ ਖੱਬੇਪੱਖੀ ਅਤੇ ਕੁਝ ਹੋਰ ਧਿਰਾਂ ਬੰਦ ਦੇ ਦੌਰਾਨ ਜਾਧਵਪੁਰ ਵਿੱਚ ਰੇਲ ਰੋਕ ਰਹੇ ਹਨ।
ਕਰਨਾਲ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਾਈਵੇਅ ਬੰਦ ਹੈ, ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕ ਪੈਦਲ ਹੀ ਸੜਕ ‘ਤੇ ਆਪਣੀ ਮੰਜ਼ਿਲਾਂ ਵਲ ਵਧ ਰਹੇ ਹਨ। ਇਨ੍ਹਾਂ 'ਚ ਕੁਝ ਮਨਾਲੀ ਤੋਂ ਆ ਰਿਹਾ ਹੈ ਤੇ ਕੋਈ ਅੰਬਾਲਾ ਤੋਂ ਅਤੇ ਕੋਈ ਚੰਡੀਗੜ੍ਹ ਤੋਂ। ਅੱਗੇ ਨਾ ਜਾਣ ਦੀ ਸਥਿਤੀ 'ਚ ਲੋਕ ਪੈਦਲ ਆਪਣੇ ਬੱਚਿਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ ਹਨ।
26 ਨਵੰਬਰ ਨੂੰ ਕਿਸਾਨਾਂ ਵਲੋਂ ਦਿੱਲੀ ਕੂਚ ਦੇ ਮੱਦੇਨਜ਼ਰ ਜੀਂਦ ਪੁਲਿਸ ਨੇ ਪੰਜਾਬ ਹਰਿਆਣਾ ਬਾਰਡਰ ਨੂੰ ਦਾਤਾ ਸਿੰਘ ਵਾਲਾ ਸਰਹੱਦ ‘ਤੇ ਸੀਲ ਕਰ ਦਿੱਤਾ ਹੈ। ਬੈਰੀਕੇਡਿੰਗ ਨਾਲ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਲੇਅ ਵਿਚ ਧਾਰਾ 144 ਲਗਾਈ ਹੈ। ਇਸ ਤੋਂ ਇਲਾਵਾ ਦਰਜਨਾਂ ਥਾਂਵਾਂ ਦੇ ਬਲਾਕ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਕਿਸਾਨ ਕਹਿੰਦੇ ਹਨ ਕਿ ਜਿੱਥੇ ਸਰਕਾਰ ਤਸ਼ਦੱਦ ਕਰੇਗੀ, ਉੱਥੇ ਹੀ ਧਰਨਾ ਦੇ ਕੇ ਕਿਸਾਨ ਬੈਠ ਜਾਣਗੇ। ਖੇਤੀ ਕਾਨੂੰਨਾਂ ਖਿਲਾਫ ਕੁਝ ਵੀ ਕਰਨਾ ਪਏ ਪਰ ਕਿਸਾਨ ਪਿੱਛੇ ਨਹੀਂ ਹਟਣਗੇ।
12 ਕੰਪਨੀ ਫੋਰਸ ਬਾਹਰੋਂ ਬੁਲਾਇਆ ਗਈਆਂ ਹਨ, ਜਿਸ ਵਿਚ ਸੀਆਰਪੀਐਫ ਅਤੇ ਆਰਏਐਫ ਦੇ ਜਵਾਨ ਸ਼ਾਮਲ ਹਨ। ਇੰਨਾ ਹੀ ਨਹੀਂ ਤਕਰੀਬਨ 1200 ਦਿੱਲੀ ਪੁਲਿਸ ਮੁਲਾਜ਼ਮ ਵੀ ਨਵੀਂ ਦਿੱਲੀ ਡਿਸਟ੍ਰਿਕਟ ਵਿਚ ਤਾਇਨਾਤ ਰਹਿਣਗੇ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ-ਚੰਡੀਗੜ੍ਹ ਹਾਈਵੇ ਜਾਮ ਹੋ ਜਾਵੇਗਾ। ਪ੍ਰਸ਼ਾਸਨ ਨੇ ਰਾਹ ਡਾਈਵਰਟ ਕਰ ਦਿੱਤਾ ਹੈ।
ਹਰਿਆਣਾ ਬਾਰਡਰ 'ਤੇ ਪੰਜਾਬ ਦੇ ਕਿਸਾਨਾਂ ਦਾ ਭਾਰੀ ਇਕੱਠ ਹੋ ਰਿਹਾ ਹੈ, ਨੇੜਲੇ ਪਿੰਡਾਂ ਦੇ ਲੋਕ ਅੰਦੋਲਨਕਾਰੀਆਂ ਲਈ ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਲੈ ਕੇ ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਪਹੁੰਚ ਰਹੇ ਹਨ। ਆਸ ਪਾਸ ਦੇ ਪਿੰਡਾਂ ਦੇ ਲੋਕ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

ਪਿਛੋਕੜ

ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਖੱਟਰ ਸਰਕਾਰ ਨੇ ਰਾਤੋ ਰਾਤ ਵੱਡੀਆਂ ਤਿਆਰੀਆਂ ਕੀਤੀਆਂ ਹਨ। ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਢੇਰ ਲਾ ਦਿੱਤੇ ਹਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ। ਹਰਿਆਣਾ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਪੰਜਾਬ 'ਚੋਂ ਕਿਸਾਨ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਦਿੱਲੀ ਨਾ ਪਹੁੰਚ ਸਕਣ।


 


ਓਧਰ ਪੰਜਾਬ ਦੇ ਕਿਸਾਨ ਬਰਸਾਤ ਦੇ ਮੌਸਮ 'ਚ ਵੀ ਧਰਨੇ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਿੱਟੀ ਦੇ ਢੇਰ ਚੁੱਕਣੇ ਸਾਡਾ ਕੁਝ ਪਲਾਂ ਦਾ ਕੰਮ ਹੈ ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਹਰ ਗੱਲ ਰੱਖਣੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੰਢਿਆਲੀਆਂ ਤਾਰਾਂ ਸਾਨੂੰ ਰੋਕਣ ਲਈ ਲਾਈਆਂ ਗਈਆਂ ਹਨ ਉਸੇ ਤਰ੍ਹਾਂ ਤਾਂ ਭਾਰਤ-ਪਾਕਿਸਤਾਨ ਸਰਹੱਦ 'ਤੇ ਲਾਈਆਂ ਜਾਂਦੀਆਂ ਹਨ।


 


ਕਿਸਾਨਾਂ ਨੇ ਸਵਾਲ ਕੀਤਾ ਕਿ ਕੀ ਅਸੀਂ ਭਾਰਤ ਦੇ ਵਾਸੀ ਨਹੀਂ? ਕਿਸਾਨ ਵੱਡੇ ਪੱਧਰ 'ਤੇ ਤਿਆਰੀਆਂ ਕਰਕੇ ਦਿੱਲੀ ਵੱਲ ਕੂਚ ਕਰ ਰਹੇ ਹਨ ਪਰ ਰਾਹ 'ਚ ਥਾਂ-ਥਾਂ 'ਤੇ ਔਕੜਾ ਸਾਹਮਣੇ ਆ ਰਹੀਆਂ ਹਨ। ਇਸ 'ਚ ਫਿਲਹਾਲ ਸਭ ਤੋਂ ਵੱਡੀ ਮੁਸ਼ਕਲ ਹਰਿਆਣਾ ਬਾਰਡਰ ਪਾਰ ਕਰਨ ਦੀ ਹੈ।


 


ਸੰਗੀਤਾ ਫੋਗਾਟ ਤੇ ਪਹਿਲਵਾਨ ਬਜਰੰਗ ਪੂਨੀਆ ਦਾ ਹੋਇਆ ਵਿਆਹ, ਅੱਠ ਫੇਰੇ ਲੈਕੇ ਕੀਤੀ ਮਿਸਾਲ ਕਾਇਮ



ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.