(Source: ECI/ABP News)
Punjab News: 259 ਦਿਨ ਡਿਊਟੀ ਤੋਂ ਰਿਹਾ ਗ਼ੈਰ ਹਾਜ਼ਰ, ਪੁਲਿਸ ਮੁਲਾਜ਼ਮ ਬਰਖਾਸਤ; ਹਾਈਕੋਰਟ ਤੋਂ ਮੰਗੀ ਰਹਿਮ, ਅੱਗੋ HC ਨੇ ਦਿੱਤਾ ਕਰਾਰਾ ਝਟਕਾ
Policeman Suspended: : ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਡਿਊਟੀ ਤੋਂ ਗੈਰ ਹਾਜ਼ਰ ਹੋਣ ਕਾਰਨ ਬਰਖਾਸਤ ਕੀਤੇ ਜਾਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ।
![Punjab News: 259 ਦਿਨ ਡਿਊਟੀ ਤੋਂ ਰਿਹਾ ਗ਼ੈਰ ਹਾਜ਼ਰ, ਪੁਲਿਸ ਮੁਲਾਜ਼ਮ ਬਰਖਾਸਤ; ਹਾਈਕੋਰਟ ਤੋਂ ਮੰਗੀ ਰਹਿਮ, ਅੱਗੋ HC ਨੇ ਦਿੱਤਾ ਕਰਾਰਾ ਝਟਕਾ HC suspend Police Officer over Remaining Absent Punjab News: 259 ਦਿਨ ਡਿਊਟੀ ਤੋਂ ਰਿਹਾ ਗ਼ੈਰ ਹਾਜ਼ਰ, ਪੁਲਿਸ ਮੁਲਾਜ਼ਮ ਬਰਖਾਸਤ; ਹਾਈਕੋਰਟ ਤੋਂ ਮੰਗੀ ਰਹਿਮ, ਅੱਗੋ HC ਨੇ ਦਿੱਤਾ ਕਰਾਰਾ ਝਟਕਾ](https://feeds.abplive.com/onecms/images/uploaded-images/2023/07/29/e620bd946ae9917589954de290a897aa1690621604382785_original.jpg?impolicy=abp_cdn&imwidth=1200&height=675)
Policeman Suspended: : ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਡਿਊਟੀ ਤੋਂ ਗੈਰ ਹਾਜ਼ਰ ਹੋਣ ਕਾਰਨ ਬਰਖਾਸਤ ਕੀਤੇ ਜਾਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਪੁਲਿਸ ਅਧਿਕਾਰੀ ਤੋਂ ਅਨੁਸ਼ਾਸਨ ਬਣਾਏ ਰੱਖਣ ਦੀ ਜ਼ਿਆਦਾ ਉਮੀਦ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਅਨੁਸ਼ਾਸਨ ਤੋੜਨਾ ਅਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣਾ ਠੀਕ ਨਹੀਂ ਹੈ ਅਤੇ ਉਸ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ।
ਨਵਾਂਸ਼ਹਿਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਸਾਲ 1993 'ਚ ਪੰਜਾਬ ਪੁਲਿਸ 'ਚ ਭਰਤੀ ਹੋਇਆ ਸੀ। ਉਸ ਨੇ 16 ਮਾਰਚ ਤੋਂ 14 ਅਪ੍ਰੈਲ 2008 ਦਰਮਿਆਨ ਵਿਦੇਸ਼ ਜਾਣ ਲਈ ਛੁੱਟੀ ਲਈ ਸੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਨੇ ਵਿਦੇਸ਼ ਪਹੁੰਚਣ 'ਤੇ ਛੁੱਟੀ ਵਧਾਉਣ ਲਈ ਅਰਜ਼ੀ ਦਿੱਤੀ ਸੀ। ਜਦੋਂ ਮੁਲਾਜ਼ਮ ਬਲਵਿੰਦਰ ਭਾਰਤ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ 29 ਦਸੰਬਰ 2008 ਨੂੰ ਉਸ ਨੂੰ 259 ਦਿਨ ਬਿਨਾਂ ਇਜਾਜ਼ਤ ਗੈਰ-ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਬਲਵਿੰਦਰ ਸਿੰਘ ਨੇ ਫੈਸਲੇ ਦੇ ਖਿਲਾਫ ਵਿਭਾਗੀ ਅਪੀਲ ਦਾਇਰ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਹਾਈ ਕੋਰਟ ਦੇ ਸਿੰਗਲ ਬੈਂਚ ਅੱਗੇ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੀ। ਪਟੀਸ਼ਨਰ ਨੇ ਡਿਵੀਜ਼ਨ ਬੈਂਚ ਤੋਂ ਮੰਗ ਕੀਤੀ ਸੀ ਕਿ ਬਰਖਾਸਤਗੀ ਦੇ ਹੁਕਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਗੈਰ-ਹਾਜ਼ਰੀ ਕਾਰਨ ਅਜਿਹੀ ਸਖ਼ਤ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।
ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਵਰਦੀ ਵਾਲੇ ਵਿਅਕਤੀ ਤੋਂ ਅਨੁਸ਼ਾਸਨ ਦੀ ਉਮੀਦ ਕੀਤੀ ਜਾਂਦੀ ਹੈ। ਬਿਨਾਂ ਆਗਿਆ ਦੇ ਗੈਰ ਹਾਜ਼ਰ ਰਹਿਣਾ ਦੁਰਵਿਹਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ ਬਰਖਾਸਤਗੀ ਦੇ ਫੈਸਲੇ ਵਿੱਚ ਕੋਈ ਖਾਮੀ ਨਹੀਂ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)